The Khalas Tv Blog Punjab ਪੰਜਾਬ ਵਿੱਚ ਵੱਡੇ ਡਰੱਗ ਰੈਕਟ ਦਾ ਖੁਲਾਸਾ ! 4.94 ਕਰੋੜ ਕੈਸ਼ ਬਰਾਮਦ ! ਫੇਕ ਨੰਬਰ ਪਲੇਟਾਂ ਦੀ ਫੈਕਟਰੀ ਲਗਾਈ ਸੀ !
Punjab

ਪੰਜਾਬ ਵਿੱਚ ਵੱਡੇ ਡਰੱਗ ਰੈਕਟ ਦਾ ਖੁਲਾਸਾ ! 4.94 ਕਰੋੜ ਕੈਸ਼ ਬਰਾਮਦ ! ਫੇਕ ਨੰਬਰ ਪਲੇਟਾਂ ਦੀ ਫੈਕਟਰੀ ਲਗਾਈ ਸੀ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਡਰੱਗ ਰੈਕਟ ਦਾ ਜਿਹੜਾ ਖ਼ੁਲਾਸਾ ਹੋਇਆ ਅਤੇ ਬਰਾਮਦਗੀ ਹੋਈ ਹੈ ਉਸ ਨੂੰ ਵੇਖ ਕੇ ਪੁਲਿਸ ਦੇ ਵੀ ਇੱਕ ਵਾਰ ਹੋਸ਼ ਉੱਡ ਗਏ । ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਦੇ ਜੁਆਇੰਟ ਆਪ੍ਰੇਸ਼ਨ ਦੌਰਾਨ ਲੁਧਿਆਣਾ ਦੇ ਮੁ੍ੱਲਾਪੁਰ ਦਾਖਾ ਵਿੱਚ ਰੇਡ ਕੀਤੀ ਗਈ । ਇੱਥੇ 4.94 ਕਰੋੜ ਦੀ ਡਰੱਗ ਮਨੀ ਅਤੇ ਗੱਡੀਆਂ ਦੀ 38 ਨੰਬਰ ਪਲੇਟਾਂ ਬਰਾਮਦ ਹੋਇਆ ਹਨ ਇਸ ਵਿੱਚ ਇੱਕ ਪਿਸਤੌਲ ਵੀ ਮਿਲੀ ਸੀ ।

ਮੁਲਜ਼ਮਾਂ ਦੇ ਖ਼ੁਲਾਸੇ ਦੇ ਬਾਅਦ ਕਾਰਵਾਈ

ਜੰਮੂ-ਕਸ਼ਮੀਰ ਵਿੱਚ ਕੁਝ ਦਿਨ ਪਹਿਲਾਂ 30 ਕਿਲੋ ਕੋਕੀਨ ਦੇ ਨਾਲ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਰੇਡ ਕਰਕੇ ਡਰੱਗ ਮਨੀ,ਫੇਕ ਨੰਬਰ ਪਲੇਟ ਬਰਾਮਦ ਕੀਤੀ ਹੈ । ਬਰਾਮਦ ਸਾਰੇ ਨੰਬਰ ਪਲੇਟ ਵੱਖ-ਵੱਖ ਸੂਬਿਆਂ ਦੇ ਹਨ । ਇਸ ਮਾਮਲੇ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ । ਪੁਲਿਸ ਇਸ ਮਾਮਲੇ ਵਿੱਚ ਕਈ ਖ਼ੁਲਾਸੇ ਆਉਣ ਵਾਲੇ ਦਿਨਾਂ ਵਿੱਚ ਕਰ ਸਕਦੀ ਹੈ ।

ਬੈੱਡ ਦੇ ਅੰਦਰ ਰੱਖੇ ਸਨ ਰੁਪਏ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਦਾ ਨਾਂ ਅਮਨ ਦੱਸਿਆ ਜਾ ਰਿਹਾ ਹੈ । ਉਹ ਦਸ਼ਮੇਸ਼ ਕਾਲੋਨੀ ਮੁੱਲਾਪੁਰ ਦਾ ਰਹਿਣ ਵਾਲਾ ਹੈ । ਅਮਨ ਦੇ ਪਿਤਾ ਵੀ ਭਗੌੜਾ ਹੈ ਜੋ ਚੰਡੀਗੜ੍ਹ ਵਿੱਚ ਰਹਿੰਦਾ ਸੀ । ਇਸੇ ਘਰ ਤੋਂ ਅਮਨ ਨਸ਼ੇ ਦਾ ਨੈੱਟਵਰਕ ਚਲਾਉਂਦਾ ਹੈ । ਗੱਡੀਆਂ ‘ਤੇ ਵੱਖ-ਵੱਖ ਸੂਬਿਆਂ ਦੀ ਨੰਬਰ ਪਲੇਟ ਲਗਾ ਕੇ ਅਮਨ ਡਰੱਗ ਸਪਲਾਈ ਕਰਦਾ ਸੀ।

ਜੰਮੂ ਤੋਂ ਲਿਆਉਂਦਾ ਸੀ ਲੁਧਿਆਣਾ ਡਰੱਗ

ਪੁਲਿਸ ਨੇ ਦੇਰ ਰਾਤ ਰੇਡ ਕਰਕੇ ਅਮਨ ਨੂੰ ਫੜ ਲਿਆ । ਮੁਲਜ਼ਮ ਜੰਮੂ ਤੋਂ ਲੁਧਿਆਣਾ ਡਰੱਗ ਲੈਕੇ ਆਉਂਦਾ ਰਿਹਾ ਹੈ । ਰੇਡ ਦੌਰਾਨ ਮੁਲਜ਼ਮ ਦੇ ਬੈੱਡ ਦੇ ਹੇਠਾਂ ਇੱਕ ਬਾਕਸ ਬਣਾਇਆ ਸੀ ਜਿੱਥੋਂ ਪੁਲਿਸ ਨੂੰ ਰੁਪਏ ਬਰਾਮਦ ਹੋਏ ਹਨ । ਸੂਤਰਾਂ ਮੁਤਾਬਿਕ ਪੁਲਿਸ ਨੂੰ ਇੱਕ ਰੁਪਏ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ । ਮੁਲਜ਼ਮ ਲੁਧਿਆਣਾ ਦੀ ਕਈ ਥਾਵਾਂ ‘ਤੇ ਨਸ਼ਾ ਸਪਲਾਈ ਕਰਦਾ ਸੀ । ਜਿਸ ਦਾ ਪੁਲਿਸ ਜਲਦ ਖ਼ੁਲਾਸਾ ਕਰੇਗੀ । ਪੁਲਿਸ ਰੇਡ ਤੋਂ ਪਹਿਲਾਂ ਅਮਨ ਦੇ ਕੁਝ ਸਾਥੀ ਫ਼ਰਾਰ ਵੀ ਹੋ ਗਏ ਸਨ । ਜਿਨ੍ਹਾਂ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ

Exit mobile version