ਡੀਜੀਪੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਐਕਸ਼ਨ ਵਿੱਚ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਕਾਨੂੰਨੀ ਹਾਲਾਤ ਸੂਬਾ ਸਰਕਾਰ ਅਤੇ ਪੁ ਲਿਸ ਲਈ ਵੱਡੀ ਚੁਣੌਤੀ ਬਣ ਗਏ ਹਨ। ਇਸੇ ਲਈ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਚਾਰਜ ਸੰਭਾਲਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਨਾਲ ਐਕਟਿਵ ਨਜ਼ਰ ਆ ਰਹੇ ਹਨ। ਪਹਿਲਾਂ ਡੀਜੀਪੀ ਨੇ ਵੱਡੇ ਪੱਧਰ ‘ਤੇ ਪੁਲਿ ਸ ‘ਚ ਤਬਾਦਲੇ ਕੀਤੇ ਅਤੇ ਹੁਣ ਪੰਜਾਬ ਵਿਰੋ ਧੀ ਤਾਕਤਾਂ ਖਿਲਾ ਫ਼ ਵੱਡੇ ਪੱਧਰ ‘ਤੇ ਪੂਰੇ ਪੰਜਾਬ ਵਿੱਚ ਰੇਡ ਕੀਤੀ ਜਾ ਰਹੀ ਹੈ। ਇਸ ਰੇਡ ਦੀ ਅਗਵਾਈ ਆਪ ਡੀਜੀਪੀ ਪੰਜਾਬ ਗੌਰਵ ਯਾਦਵ ਕਰ ਰਹੇ ਹਨ। ਇਸ ਤੋਂ ਇਲਾਵਾ 26 IPS ਅਫ਼ਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
ਹੁਣ ਤੱਕ 30 ਲੋਕ ਰਾਊਂਡ ਅੱਪ ਕੀਤੇ ਗਏ
ਮੋਹਾਲੀ, ਅੰਮ੍ਰਿਤਸਰ, ਫਰੀਦਕੋਟ,ਫਿਰੋਜ਼ਪੁਰ,ਲੁਧਿਆਣਾ, ਜਲੰਧਰ ਸਮੇਤ ਪੂਰੇ ਪੰਜਾਬ ‘ਚ ਪੁਲਿ ਸ ਰੇਡ ਕਰ ਰਹੀ ਹੈ। ਮੁਹਾਲੀ,ਖਰੜ ਦੀਆਂ ਸੁਸਾਇਟੀਆਂ ਵਿੱਚ ਪੰਜਾਬ ਪੁਲਿ ਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਮੋਹਾਲੀ ਵਿੱਚ ਰੇਡ ਦੌਰਾਨ ਡੀਜੀਪੀ ਗੌਰਵ ਯਾਦਵ ਆਪ ਵੀ ਮੌਜੂਦ ਰਹੇ। ਡੀਜੀਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਨਾਗਰਿਕ ਨੂੰ ਬਿਨਾਂ ਪਰੇਸ਼ਾਨ ਕੀਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਇਸ ਦੇ ਪਿੱਛੇ ਮਕਸਦ ਹੈ ਪੰਜਾਬ ਵਿਰੋਧੀ ਅਨਸਰਾਂ ਨੂੰ ਫੜਿਆ ਜਾਵੇ।
ਉਸ ਵਿੱਚ ਗੈਂ ਗਸਟਰ ਅਤੇ ਨ ਸ਼ਾ ਸਮੱਗ ਲਰ ਵੀ ਸ਼ਾਮਲ ਹਨ । ਸੁਸਾਇਟੀਆਂ ਵਿੱਚ ਰਹਿ ਰਹੇ ਉਨ੍ਹਾਂ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿੰਨਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ। ਇਸ ਤੋਂ ਇਲਾਵਾ ਨਾਕੇਬੰਦੀ ਕਰਕੇ ਵੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਪੁ ਲਿਸ ਦੇ ਇੰਟੈਲੀਜੈਂਸ ਵਿੰਗ ਦਫ਼ਰਤ ‘ਤੇ ਰਾਕੇਟ ਲਾਂਚਰ ਨਾਲ ਹਮ ਲਾ ਕਰਨ ਵਾਲੇ ਹਮ ਲਾ ਵਰ ਮੁਹਾਲੀ ਦੇ ਇੱਕ ਸੁਸਾਇਟੀ ਫਲੈਟ ਵਿੱਚ ਹੀ ਰੁੱਕੇ ਸਨ। ਇਸੇ ਫਲੈਟ ਤੋਂ ਹੀ ਰੇਕੀ ਹੋਈ ਸੀ ਅਤੇ ਹਮ ਲੇ ਦੀ ਯੋਜਨਾ ਤਿਆਰ ਹੋਈ ਸੀ।
26 IPS ਅਫ਼ਸਰ ਰੇਡ ਵਿੱਚ ਸ਼ਾਮਲ
ਲੁਧਿਆਣਾ,ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਪੁਲਿਸ ਕਮਿਸ਼ਨਰਾਂ ਦੀ ਅਗਵਾਈ ਵਿੱਚ ਰੇਡ ਮਾ ਰੀ ਗਈ, ADGP ਗੁਰਪ੍ਰੀਤ ਕੌਰ ਦਿਓ ਨੂੰ ਲੁਧਿਆ ਣਾ, ਕਮਿਸ਼ਨਰ ਅਰਪਿਤ ਸ਼ੁਕਲਾ ਨੂੰ ਜਲੰਧਰ ਅਤੇ ਰਾਮ ਸਿੰਘ ਨੂੰ ਅੰਮ੍ਰਿਤਸਰ ਵਿੱਚ ਸੁਪਰਵਾਇਜ਼ਰ ਦੀ ਭੂਮਿਕਾ ਸੌਂਪੀ ਗਈ। ਲੁਧਿਆਣਾ ਦੇ ਪੁ ਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ ਜੋ IPS ਅਧਿਕਾਰੀ ਲਗਾਏ ਨੇ ਉਹ ਵੱਖ-ਵੱਖ ਸ਼ਹਿਰਾਂ ਵਿੱਚ ਵੱਧ ਰਹੇ ਅਪ ਰਾਧ ਨੂੰ ਰੋਕਣ ਦੀ ਸਮੀਖਿਆ ਕਰ ਰਹੇ ਹਨ ਅਤੇ ਜਿਹੜੀ ਕਮੀਆਂ ਨਜ਼ਰ ਆਉਣਗੀਆਂ ਉਸ ਨੂੰ ਸੁਧਾਰਿਆਂ ਜਾਵੇਗਾ।