The Khalas Tv Blog Punjab ਪੰਜਾਬ ਪੁਲਿਸ ਨੇ ਚੇਅਰਮੈਨ ਨੂੰ ਡੈਮ ’ਚ ਦਾਖ਼ਲ ਹੋਣ ਤੋਂ ਰੋਕਿਆ, ਪੁਲਿਸ ਨੇ ਡੈਮ ਦੇ ਆਸ ਪਾਸ ਖੇਤਰ ਨੂੰ ਸੀਲ ਕੀਤਾ
Punjab

ਪੰਜਾਬ ਪੁਲਿਸ ਨੇ ਚੇਅਰਮੈਨ ਨੂੰ ਡੈਮ ’ਚ ਦਾਖ਼ਲ ਹੋਣ ਤੋਂ ਰੋਕਿਆ, ਪੁਲਿਸ ਨੇ ਡੈਮ ਦੇ ਆਸ ਪਾਸ ਖੇਤਰ ਨੂੰ ਸੀਲ ਕੀਤਾ

ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਵੰਡ ਦਾ ਵਿਵਾਦ ਤੇਜ਼ ਹੋ ਗਿਆ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਚੇਅਰਮੈਨ ਨੂੰ ਨੰਗਲ ਡੈਮ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੰਧਕ ਬਣਾ ਲਿਆ। ਅੱਜ ਸਵੇਰੇ 9 ਵਜੇ ਚੇਅਰਮੈਨ ਗੁਪਤ ਤਰੀਕੇ ਨਾਲ ਨੰਗਲ ਡੈਮ ਪਹੁੰਚੇ ਸਨ, ਜਿੱਥੇ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਚੇਅਰਮੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਤੋਂ ਸੁਰੱਖਿਆ ਮੰਗੀ ਸੀ, ਪਰ ਪੁਲੀਸ ਨੇ ਡੈਮ ਨੇੜਲੇ ਖੇਤਰ ਨੂੰ ਸੀਲ ਕਰ ਦਿੱਤਾ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਰੋਕਿਆ।

ਚੇਅਰਮੈਨ ਨੇ ਪੁਲੀਸ ਨੂੰ ਹਾਈਕੋਰਟ ਦੇ ਤਾਜ਼ਾ ਫੈਸਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਪੰਜਾਬ ਪੁਲੀਸ ਨੂੰ ਡੈਮ ਦੇ ਸੰਚਾਲਨ ਵਿੱਚ ਦਖਲ ਦੇਣ ਤੋਂ ਰੋਕਿਆ ਗਿਆ ਸੀ, ਹਾਲਾਂਕਿ ਸੁਰੱਖਿਆ ਲਈ ਪੁਲਿਸ ਦੀ ਤਾਇਨਾਤੀ ‘ਤੇ ਕੋਈ ਪਾਬੰਦੀ ਨਹੀਂ ਸੀ। ਚੇਅਰਮੈਨ ਨੇ ਉੱਚ ਅਧਿਕਾਰੀਆਂ ਨੂੰ ਫੋਨ ਰਾਹੀਂ ਸੂਚਿਤ ਕੀਤਾ। ਉਹ ਹਰਿਆਣਾ ਨੂੰ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦੇ ਉਦੇਸ਼ ਨਾਲ ਆਏ ਸਨ, ਜਿਸ ਦਾ ਪੰਜਾਬ ਵਿਰੋਧ ਕਰ ਰਿਹਾ ਹੈ।

ਇਸ ਦੌਰੇ ਦੀ ਖਬਰ ਮਿਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੰਗਲ ਡੈਮ ਜਾਣ ਦਾ ਪ੍ਰੋਗਰਾਮ ਬਣਾਇਆ। ਵਿਵਾਦ ਦੀ ਸ਼ੁਰੂਆਤ ਤੋਂ ਹੀ ਪੰਜਾਬ ਪੁਲੀਸ ਡੈਮ ‘ਤੇ ਤਾਇਨਾਤ ਸੀ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹਰਿਆਣਾ ਨੇ ਆਪਣਾ ਹਿੱਸਾ ਪਹਿਲਾਂ ਹੀ ਵਰਤ ਲਿਆ ਹੈ। ਇਸ ਘਟਨਾ ਨੇ ਕੌਮਾਂਤਰੀ ਤਣਾਅ ਦੇ ਮਾਹੌਲ ਵਿੱਚ ਪੰਜਾਬ ਵਿੱਚ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।

 

Exit mobile version