The Khalas Tv Blog Punjab IPL ਮੈਚ ਵਿੱਚ ਹੋਈ ਇਸ ਗਲਤੀ ‘ਤੇ ਪੰਜਾਬ ਪੁਲਿਸ ਦਾ ਟਵੀਟ ! ਲੋਕਾਂ ਨੂੰ ਕਿਹਾ ਮੰਨ ਲਿਆ ਤਾਂ ਜ਼ਿੰਦਗੀ ਵਿੱਚ ਆਵੇਗਾ ਕੰਮ !
Punjab

IPL ਮੈਚ ਵਿੱਚ ਹੋਈ ਇਸ ਗਲਤੀ ‘ਤੇ ਪੰਜਾਬ ਪੁਲਿਸ ਦਾ ਟਵੀਟ ! ਲੋਕਾਂ ਨੂੰ ਕਿਹਾ ਮੰਨ ਲਿਆ ਤਾਂ ਜ਼ਿੰਦਗੀ ਵਿੱਚ ਆਵੇਗਾ ਕੰਮ !

 

ਬਿਊਰੋ ਰਿਪੋਰਟ : IPL ਟੂਰਨਾਮੈਂਟ ਚੱਲ ਰਿਹਾ ਹੈ,ਸਾਰੇ ਆਪਣੋ ਆਪਣੀ ਟੀਮਾਂ ਦੀ ਹਮਾਇਤ ਕਰ ਰਹੇ ਹਨ। ਇਸ ਦੌਰਾਨ ਮੈਦਾਨ ਵਿੱਚ ਖਿਡਾਰੀਆਂ ਦੀ ਆਪਸੀ ਲੜਾਈ ਵੀ ਸਾਹਮਣੇ ਆਉਣ ਨਾਲ ਸੋਸ਼ਲ ਮੀਡੀਆਂ ‘ਤੇ ਫੈਨ ਵੰਡੇ ਗਏ ਹਨ । ਖਾਸ ਕਰਕੇ ਕੋਹਲੀ ਅਤੇ ਗੰਭੀਰ ਦੀ ਲੜਾਈ ਨੂੰ ਲੈਕੇ । ਇਸ ਦੌਰਾਨ ਪੰਜਾਬ ਪੁਲਿਸ ਨੇ ਇੱਕ ਸ਼ਾਨਦਾਰ ਟਵੀਟ ਕੀਤਾ ਹੈ । ਇਸ ਟਵੀਟ ਦੇ ਜ਼ਰੀਏ ਪੁਲਿਸ ਸੜਕ ਸੁਰੱਖਿਆ ਦੇ ਬਾਰੇ ਲੋਕਾਂ ਨੂੰ ਅਗਾਹ ਕਰ ਰਹੀ ਹੈ ।

ਪੰਜਾਬ ਪੁਲਿਸ ਨੇ ਕੀਤਾ ਅਲਰਟ

ਪੰਜਾਬ ਪੁਲਿਸ ਨੇ ਟਵੀਟ ਕਰਕੇ ਕਿਹਾ ਆਉ ਅਲਰਟ ਰਹੀਏ, ਸੜਕ ਸੁਰੱਖਿਆ ਨੂੰ ਗੰਭੀਰਤਾ ਨਾਲ ਲਓ। ਖੇਡ ਵਿੱਚ ਗਲਤੀ ਕਰਨਾ ਤੁਹਾਨੂੰ ਫਾਈਨ ਦੇ ਰੂਪ ਵਿੱਚ ਮਹਿੰਗਾ ਪੈ ਸਕਦਾ ਹੈ ਪਰ ਸੜਕ ‘ਤੇ ਗਲਤੀ ਕਰਨਾ ਤੁਹਾਡੇ ਜੀਵਨ ‘ਤੇ ਭਾਰੀ ਪੈ ਸਕਦਾ ਹੈ । ਅੱਗੇ ਪੁਲਿਸ ਨੇ ਕਿਹਾ ਖੇਡ ਅਤੇ ਸੜਕ ‘ਤੇ ਕੁਝ ਸੰਕੇਤਾਂ ਨੂੰ ਨਜ਼ਰ ਅੰਦਾਜ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਪੰਜਾਬ ਪੁਲਿਸ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਦੇ 2 ਹਿੱਸੇ ਹਨ,ਪਹਿਲੇ ਵਿੱਚ ਗੇਂਦਬਾਜ਼ ਲਾਈਨ ਨੂੰ ਕਰਾਸ ਕਰਕੇ ਬਾਲਿੰਗ ਕਰ ਰਿਹਾ ਹੈ ਅਤੇ ਅੰਪਾਇਕ ਉਸ ਨੂੰ ਨੌ-ਬਾਲ ਕਰਾਰ ਦਿੰਦਾ ਹੈ । ਦੂਜੀ ਫੋਟੋ ਵਿੱਚ ਇੱਕ ਕਾਰ ਚਾਲਕ ਵੱਲੋਂ ਲਾਲ ਬਤੀ ਜੰਪ ਕਰਨ ਦੀ ਤਸਵੀਰ ਹੈ । ਇਨ੍ਹਾਂ ਦੋਵਾਂ ਤਸਵੀਰਾਂ ਦੇ ਜ਼ਰੀਏ ਪੰਜਾਬ ਪੁਲਿਸ ਲੋਕਾਂ ਨੂੰ ਟਰੈਫਿਕ ਰੂਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਪੰਜਾਬ ਪੁਲਿਸ ਦਾ ਸਮਝਾਉਣ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ ।

Exit mobile version