‘ਦ ਖ਼ਾਲਸ ਬਿਊਰੋ : ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ।ਦਿੱਲੀ ਦੀ ਪਟਿਆਲਾ ਕੋਰਟ ਨੇ ਆਖਰਕਾਰ ਪੰਜਾਬ ਪੁਲਿਸ ਨੂੰ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿ ਫਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ।ਅਦਾਲਤ ਨੇ ਪੰਜਾਬ ਪੁਲਿ ਸ ਨੂੰ ਮਾਮਲੇ ਨਾਲ ਸੰਬੰਧਤ ਜਰੂਰੀ ਦਸਤਾਵੇਜ ਜਮਾਂ ਕਰਵਾਉਣ ਲਈ ਕਿਹਾ ਹੈ।ਲਾਰੈਂਸ ਨੂੰ ਪੰਜਾਬ ਲਿਆਉਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਦੌਰਾਨ ਇਸ ਕੇਸ ਨਾਲ ਜੁੜੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਲਾਰੈਂਸ ਬਿਸ਼ਨੋਈ ਨੂੰ ਗ੍ਰਿ ਫਤਾਰ ਕਰਨ ਲਈ ਪੰਜਾਬ ਪੁਲਿਸ ਆਪਣੀਆਂ ਪੂਰੀਆਂ ਤਿਆਰੀਆਂ ਦੇ ਨਾਲ ਦਿੱਲੀ ਗਈ ਸੀ।ਪੰਜਾਬ ਪੁਲਿਸ ਦੇ ਕਾਫਲੇ ਵਿੱਚ ਪੰਜਾਬ ਪੁਲਿਸ ਦੇ 50 ਅਧਿਕਾਰੀ ਸ਼ਾਮਲ ਹਨ ,ਜਿਹਨਾਂ ਵਿੱਚੋਂ ਕਈ ਐਸਐਪੀ ਰੈਂਕ ਦੇ ਹਨ।ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ 2 ਬੂਲੇਟ ਪਰੂਫ ਗੱਡੀਆਂ ਵੀ ਨਾਲ ਲਿਆਂਦੀਆਂ ਹਨ।ਅਦਾਲਤ ਵਿੱਚ ਪੰਜਾਬ ਦੇ ਐਡਵੋਕੇਟ ਜਰਨਲ ਅਨਮੋਲ ਰਤਨ ਸਿੱਧੂ ਨੇ ਪੰਜਾਬ ਪੁਲਿਸ ਦੇ ਪੱਖ ਅਦਾਲਤ ਵਿੱਚ ਰੱਖਦੇ ਹੋਏ ਸੁਰੱਖਿਆ ਦਾ ਪੂਰਾ ਭਰੋਸਾ ਦਿਵਾਇਆ ਹੈ।