ਬਿਉਰੋ ਰਿਪੋਰਟ – ਪੰਜਾਬ ਪੁਲਿਸ (PUNJAB POLICE) ਨੇ ਕੇਂਦਰੀ ਏਜੰਸੀਆਂ (CENTER AGENCY) ਦੀ ਮਦਦ ਨਾਲ ਇੱਕ ਸ਼ਾਤਿਰ ਮੁਲਜ਼ਮ ਅੰਮ੍ਰਿਤਪਾਲ ਸਿੰਘ (AMRITPAL SINGH) ਨੂੰ ਆਸਟ੍ਰੀਆ ਤੋਂ ਡਿਪੋਰਟ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੂੰ PO ਐਲਾਨਿਆ ਸੀ। ਉਹ ਪਿੰਡ ਭੋਮਾ ਥਾਣਾ ਧੁੰਮਨ ਦਾ ਰਹਿਣ ਵਾਲਾ ਸੀ। ਕਾਫ਼ੀ ਸਮੇਂ ਤੋਂ ਉਹ ਆਸਟ੍ਰੀਆ ਵਿੱਚ ਰਹਿ ਗਿਆ ਸੀ। ਪੰਜਾਬ ਪੁਲਿਸ ਨੇ ਦਿੱਲੀ ਦੇ ਹਵਾਈ ਅੱਡੇ ਤੋਂ ਅੰਮ੍ਰਿਤਪਾਲ ਨੂੰ ਕਬਜ਼ੇ ਵਿੱਚ ਲਿਆ ਹੈ। ਹੁਣ ਬਟਾਲਾ ਪੁਲਿਸ ਉਸ ਨੂੰ ਵਾਪਸ ਲੈਕੇ ਆ ਰਹੀ ਹੈ।
DGP ਪੰਜਾਬ ਗੌਰਵ ਯਾਦਵ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਐਕਾਊਂਟ ਤੇ ਪੋਸਟ ਪਾਕੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਅੰਮ੍ਰਿਤਪਾਲ ਸਿੰਘ ‘ਤੇ ਕਤਲ,ਕਤਲ ਦੀ ਕੋਸ਼ਿਸ਼,ਆਮਰਸ ਐਕਟ ਸਮੇਤ ਹੋਰ ਖਤਰਨਾਕ ਅਪਰਾਧ ਸ਼ਾਮਲ ਹਨ।
SSP ਬਟਾਲਾ ਸੁਹੈਲ ਕਾਸਿਮ ਮੀਰ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਕਈ ਮਾਮਲਿਆਂ ਵਿੱਚ PO ਐਲਾਨਿਆ ਗਿਆ ਸੀ। 2022 ਵਿੱਚ ਦੁਬਈ ਅਤੇ ਸਬਿਆ ਦੇ ਰਸਤੇ ਆਸਟ੍ਰੀਆ ਭੱਜ ਗਿਆ ਸੀ ਅਤੇ ਉਸ ਵੇਲੇ ਤੋਂ ਉਹ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੈ ਮੁਲਜ਼ਮ ਕਾਫੀ ਸ਼ਾਤਿਰ ਹੈ ਉਹ ਸਿਆਸੀ ਸ਼ਰਣ ਲੈਣ ਦੀ ਕੋਸ਼ਿਸ਼ ਵਿੱਚ ਸੀ। ਉਸ ਨੇ ਅਰਜ਼ੀ ਵੀ ਦਿੱਤੀ ਸੀ ਪਰ ਪੁਲਿਸ ਨੂੰ ਉਸ ਦੀ ਤਲਾਸ਼ ਸੀ ਅਤੇ ਆਸਟ੍ਰੀਆ ਦੇ ਸਾਹਮਣੇ ਮਜ਼ਬੂਤੀ ਨਾਲ ਪੱਖ ਰੱਖਿਆ ਗਿਆ ਅਤੇ ਫਿਰ ਉਸ ਨੂੰ ਭਾਰਤ ਵਾਪਸ ਲਿਆ ਗਿਆ।