The Khalas Tv Blog Punjab ਇਸ ਗੰਭੀਰ ਮਾਮਲੇ ‘ਚ ਪੰਜਾਬ ਪੁਲਿਸ ਦਾ 7.6 ਫੁੱਟ ਦਾ ਕਾਂਸਟੇਬਲ ਗ੍ਰਿਫਤਾਰ ! ਅਮਰੀਕਾ ਗਾਟ ਟੈਲੰਟ ‘ਚ ਲਿਆ ਸੀ ਹਿੱਸਾ !
Punjab

ਇਸ ਗੰਭੀਰ ਮਾਮਲੇ ‘ਚ ਪੰਜਾਬ ਪੁਲਿਸ ਦਾ 7.6 ਫੁੱਟ ਦਾ ਕਾਂਸਟੇਬਲ ਗ੍ਰਿਫਤਾਰ ! ਅਮਰੀਕਾ ਗਾਟ ਟੈਲੰਟ ‘ਚ ਲਿਆ ਸੀ ਹਿੱਸਾ !

ਬਿਉਰੋ ਰਿਪੋਰਟ : ਪੰਜਾਾਬ ਪੁਲਿਸ ਵਿੱਚ 7.6 ਫੁੱਟ ਦੇ ਕਾਂਸਟੇਬਲ ਰਹੇ ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਹੈਰੋਈਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ । ਦੀਪ ਸਿੰਘ ਦੀ ਗ੍ਰਿਫਤਾਰੀ ਤਰਨਤਾਰਨ ਪੁਲਿਸ ਨੇ ਕੀਤੀ ਹੈ । ਉਹ ਅਰਮੀਕਾ ਗਾਟ ਟੈਲੇਂਟ ਵਿੱਚ ਵੀ ਜਾ ਚੁੱਕਿਆ ਹੈ । ਜਿੱਥੇ ਉਸ ਨੇ ਗਤਕੇ ਦਾ ਖੇਡ ਵਿਖਾਇਆ ਸੀ । ਫਿਲਹਾਲ ਉਹ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਨੌਕਰੀ ਛੱਡ ਚੁੱਕਾ ਸੀ।

ਦਰਅਸਲ ਸਟੇਟ ਸਪੈਸ਼ਲ ਆਪਰੇਸ਼ਨ ਸੈਲ (SSOC) ਨੂੰ ਸਰਹੱਦ ਪਾਰ ਤੋਂ ਆਈ 500 ਗਰਾਮ ਹੈਰੋਈਨ ਦੀ ਡਿਲੀਵਰੀ ਦੇ ਸਬੰਧ ਵਿੱਚ ਜਾਣਕਾਰੀ ਮਿਲੀ ਸੀ । ਜਿਸ ਦੇ ਬਾਅਦ ਪੁਲਿਸ ਨੇ ਤਰਨਤਾਰਨ ਵਿੱਚ ਖੁਫਿਆ ਆਪਰੇਸ਼ਨ ਸ਼ੁਰੂ ਕੀਤਾ । ਦੀਪ ਸਿੰਘ ਇਸੇ ਦੌਰਾਨ ਆਪਣੀ ਬੋਲੈਰੋ ਕਾਰ ਵਿੱਚ ਪਹੁੰਚਿਆ । ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ 500 ਗਰਾਮ ਹੈਰੋਈਨ ਜ਼ਬਤ ਕੀਤੀ ਗਈ। ਇਸ ਦੌਰਾਨ ਦੀਪ ਦੇ 2 ਹੋਰ ਸਾਥੀ ਵੀ ਸਨ ਜਿੰਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।

ਅਮਰੀਕਾ ਜਾਣ ਵਾਲਾ ਸੀ ਦੀਪ

ਦੀਪ ਸਿੰਘ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਰਹਿ ਚੁੱਕਾ ਹੈ । ਪਰ ਕੁਝ ਸਮੇਂ ਪਹਿਲਾਂ ਉਸ ਦੇ ਪਰਿਵਾਰਕ ਵਜ੍ਹਾ ਦਾ ਹਵਾਲਾ ਦਿੰਦੇ ਹੋਏ ਨੌਕਰੀ ਛੱਡ ਦਿੱਤੀ ਸੀ । ਆਪਣੇ 7.6 ਫੁਟੱ ਕੱਦ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਉਹ ਕਾਫੀ ਮਸ਼ਹੂਰ ਹੈ । ਕੁਝ ਦਿਨ ਬਾਅਦ ਉਹ ਅਮਰੀਕਾ ਜਾ ਰਿਹਾ ਸੀ । ਪਰ ਉਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ। ਦਰਅਸਲ ਪੁਰਾਣਾ ਪੁਲਿਸ ਮੁਲਾਜ਼ਮ ਅਤੇ ਮਸ਼ਹੂਰ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਕਦੇ ਵੀ ਕਿਸੇ ਨਾਕੇ ‘ਤੇ ਪੁੱਛ-ਗਿੱਛ ਦੇ ਲਈ ਨਹੀਂ ਰੋਕਿਆ ਜਾਂਦਾ ਸੀ । ਉਹ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰਕੇ ਨਸ਼ੇ ਦੀ ਤਸਕਰੀ ਦਾ ਕੰਮ ਕਰਦਾ ਸੀ । ਫਿਲਹਾਲ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛ-ਗਿੱਛ ਕਰ ਰਹੀ ਹੈ। ਉਸ ਤੋਂ ਪਹਿਲਾਂ ਕੀਤੀਆਂ ਗਈਆਂ ਡਿਲੀਵਰੀ ਦਾ ਬਿਊਰਾ ਮੰਗਿਆ ਜਾ ਰਿਹਾ ਹੈ। ਜਲਦ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ।

Exit mobile version