ਗੈਂ ਗਸਟਰ ਮਨੂੰ ਨੇ ਹੀ ਸਭ ਤੋਂ ਸਿੱਧੂ ਮੂਸੇਵਾਲਾ ਨੂੰ ਗੋ ਲੀ ਮਾ ਰੀ ਸੀ
‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ 2 ਸ਼ਾਰਪ ਸ਼ੂਟਰਾਂ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਗੈਂ ਗਸਟਰ ਮਨੂੰ ਅਤੇ ਜਗਰੂਪ ਰੂਪਾ ਦੀ ਮੌ ਤ ਹੋ ਗਈ ਹੈ। ਪੁਲਿਸ ਨੂੰ ਪਿੰਡ ਦੇ ਇਕ ਘਰ ਵਿੱਚ ਰੂਪਾ ਅਤੇ ਮਨੂੰ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਪੁਲਿਸ ਨੇ ਚਾਰੋ ਪਾਸੇ ਤੋਂ ਘਰ ਨੂੰ ਘੇਰ ਲਿਆ ਅਤੇ ਸਰੰਡਰ ਕਰਨ ਲਈ ਕਿਹਾ ਪਰ ਗੈਂ ਗਸਟਰਾਂ ਵੱਲੋਂ ਜਵਾਬ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।
ਮੰਨਿਆ ਜਾ ਰਿਹਾ ਹੈ ਕਿ ਗੈਂ ਗਸਟਰ ਮਨੂੰ ਕੋਲ AK- 47 ਸੀ ਇਸੇ ਦੇ ਜ਼ਰੀਏ ਹੀ ਉਸ ਨੇ ਸਿੱਧੂ ਮੂਸੇਵਾਲਾ ਦਾ ਕ ਤਲ ਕੀਤਾ ਸੀ ਅਤੇ ਉਸੇ ਨਾਲ ਹੀ ਉਹ ਪੁਲਿਸ ਦੇ ਨਾਲ ਮੁ ਠ ਭੇ ੜ ਕਰ ਰਿਹਾ ਸੀ। ਮਨੂੰ ਹੀ ਉਹ ਗੈਂ ਗਸਟਰ ਹੈ ਜਿਸ ਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗੋ ਲੀ ਮਾ ਰੀ ਸੀ । ਉਹ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ, ਜਿਸ ਥਾਂ ‘ਤੇ ਐਨਕਾਉਂਟਰ ਹੋਇਆ ਹੈ ਉਹ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਹੈ, ਇਸ ਪੂਰੇ ਆਪਰੇਸ਼ਨ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂ ਗਸਟਰ ਟਾਸਕ ਫੋਰਸ, ਸਪੈਸ਼ਲ ਆਪਰੇਸ਼ਨ ਸੈੱਲ ਅਤੇ ਆਰਗਨਾਇਜ਼ ਕ੍ਰਾਇਮ ਕੰਟਰੋਲ ਯੂਨਿਟ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਮੋਗਾ ਤੋਂ CCTV ਫੁੱਟੇਜ ਮਿਲੀ ਸੀ ਜਿਸ ਵਿੱਚ ਵਿੱਚ ਰੂਪਾ ਅਤੇ ਮਨੂੰ ਮੋਟਰ ਸਾਇਕਲ ‘ਤੇ ਵੇਖੇ ਗਏ ਸਨ। ਇੰਨਾਂ ਦੋਵਾਂ ਨੇ ਤਰਨਤਾਰਨ ਤੋਂ ਇੱਕ ਸ਼ਖ਼ਸ ਦੀ ਮੋਟਰ ਸਾਇਕਲ ਚੋਰੀ ਕੀਤੀ ਸੀ,ਸੂਤਰਾਂ ਦੇ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਗਰੂਪ ਅਤੇ ਮਨੂੰ ਤਰਨਤਾਰਨ ਵਿੱਚ ਹੀ ਲੁਕੇ ਹੋਏ ਸਨ, ਰੂਪਾ ਇਸੇ ਇਲਾਕੇ ਦਾ ਰਹਿਣ ਵਾਲਾ ਹੈ।