The Khalas Tv Blog Punjab ਪੁਲਿਸ ਮੁਲਾਜ਼ਮ ਮਹਿਲਾ ਸਮੇਤ ਗ੍ਰਿਫਤਾਰ, ਕੁਝ ਸਮੇਂ ਪਹਿਲਾਂ ਹੀ ਬਹਾਲ ਹੋਇਆ ਸੀ ਮੁਲਾਜ਼ਮ
Punjab

ਪੁਲਿਸ ਮੁਲਾਜ਼ਮ ਮਹਿਲਾ ਸਮੇਤ ਗ੍ਰਿਫਤਾਰ, ਕੁਝ ਸਮੇਂ ਪਹਿਲਾਂ ਹੀ ਬਹਾਲ ਹੋਇਆ ਸੀ ਮੁਲਾਜ਼ਮ

ਮੁਹਾਲੀ ਐਸ.ਟੀ.ਐਫ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਪੁਲਿਸ ਮੁਲਾਜ਼ਮ ਅਤੇ ਉਸ ਦੀ ਮਹਿਲਾ ਸਾਥੀ ਨੂੰ ਅੱਧਾ ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਪੁਲਿਸ ਮੁਲਾਜ਼ਮ ਜ਼ਿਲ੍ਹਾਂ ਫਰੀਦਕੋਟ ਦੀ ਪੁਲਿਸ ਲਾਇਨ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। ਮੁਲਜ਼ਮ ਗੁਰਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਬਹਾਲ ਹੋ ਕੇ ਫਰੀਦਕੋਟ ਪੁਲਿਸ ਲਾਇਨ ਵਿੱਚ ਤਾਇਨਾਤ ਹੋਇਆ ਸੀ। ਇਸ ਮੌਕੇ ਗ੍ਰਿਫਤਾਰ ਕੀਤੀ ਗਈ ਔਰਤ ਦਾ ਨਾਮ ਨਵਕਿਰਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਕ ਹੋਰ ਮੁਲਜ਼ਮ ਇਸ ਵਿੱਚ ਸ਼ਾਮਲ ਹੈ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਨਸ਼ਿਆਂ ਨੂੰ ਠੱਲਣ ਲਈ ਸਖਤ ਹਿਦਾਇਤਾਂ ਜਾਰੀ ਕੀਤੀਆਂ ਹਨ ਪਰ ਇਕ ਪੁਲਿਸ ਮੁਲਾਜ਼ਮ ਦਾ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਇਹ ਵੀ ਪੜ੍ਹੋ –   ਵਿਨੀਤ ਜੋਸ਼ੀ ਨੇ ਘੇਰੀ ਸੂਬਾ ਸਰਕਾਰ, ਨਸ਼ੇ ਦੇ ਮੁੱਦੇ ਨੂੰ ਲੈ ਕੇ ਕੀਤੇ ਤਿੱਖੇ ਸਵਾਲ

 

Exit mobile version