The Khalas Tv Blog Punjab ਜਿਸ ਦੇ ਜ਼ਿੰਮੇ ਸੀ ਨਸ਼ਾ ਸਮੱਗਲਰਾਂ ਨੂੰ ਫੜਨ ਦੀ ਜ਼ਿੰਮੇਵਾਰੀ, ਉਹੀ ਨਿਕਲਿਆ ਨਸ਼ੇ ਦਾ ਵੱਡਾ ਸੌਦਾਗਰ! ਰੇਡ ਦੌਰਾਨ ਬਰਾਮਦ ਚੀਜ਼ਾਂ ਵੇਖ ਉੱਡ ਗਏ ਹੋਸ਼
Punjab

ਜਿਸ ਦੇ ਜ਼ਿੰਮੇ ਸੀ ਨਸ਼ਾ ਸਮੱਗਲਰਾਂ ਨੂੰ ਫੜਨ ਦੀ ਜ਼ਿੰਮੇਵਾਰੀ, ਉਹੀ ਨਿਕਲਿਆ ਨਸ਼ੇ ਦਾ ਵੱਡਾ ਸੌਦਾਗਰ! ਰੇਡ ਦੌਰਾਨ ਬਰਾਮਦ ਚੀਜ਼ਾਂ ਵੇਖ ਉੱਡ ਗਏ ਹੋਸ਼

ਬਿਉਰੋ ਰਿਪੋਰਟ – ਪੰਜਾਬ ਪੁਲਿਸ ਦੇ ਜਿਸ DSP ਨੂੰ ਨਸ਼ੇ ਖਿਲਾਫ ਬਣੀ ਸਪੈਸ਼ਲ ਟਾਸਕ ਫੋਰਸ (STF) ਵਿੱਚ ਤਾਇਨਾਤ ਕੀਤਾ ਗਿਆ ਸੀ, ਉਹੀ ਨਸ਼ੇ ਦਾ ਵੱਡਾ ਸੌਦਾਗਰ ਨਿਕਲਿਆ। ਅੰਮ੍ਰਿਤਸਰ ਦੇ DSP ਵਵਿੰਦਰ ਮਹਾਜਨ ਦੇ ਘਰ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਤਲਾਸ਼ੀ ਦੇ ਦੌਰਾਨ ਉੱਥੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪ੍ਰਦਾਰਥ ਨਾਲ ਕੈਸ਼ ਫੜਿਆ ਗਿਆ। ਵਵਿੰਦਰ ਮਹਾਜਨ ਨੂੰ ਰਾਤ ਨੂੰ ਰੇਡ ਦਾ ਅੰਦਾਜ਼ਾ ਹੋ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਉਹ ਆਪਣੀ ਸਰਕਾਰੀ ਗੱਡੀ ਅਤੇ ਗੰਨਮੈਨ ਛੱਡ ਕੇ ਪਹਿਲਾਂ ਹੀ ਫਰਾਰ ਹੋ ਗਿਆ।

ਵਵਿੰਦਰ ਇਸ ਸਮੇਂ ਡੀਐਸਪੀ ਵਜੋਂ 5 ਆਈਆਰਬੀ, ਅੰਮ੍ਰਿਤਸਰ ਦੇ ਹੈੱਡ ਕੁਆਟਰ ਵਿਚ ਤਾਇਨਾਤ ਸੀ, ਡੀਐਸਪੀ ਵਵਿੰਦਰ ਮਹਾਜਨ ਮਜੀਠਾ ਰੋਡ, ਅੰਮ੍ਰਿਤਸਰ ਵਿਚ ਰਹਿੰਦਾ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਕਾਰਨ ਏਜੰਸੀਆਂ ਤੋਂ ਇਲਾਵਾ ਉਸ ਦੀ ਆਪਣੀ STF ਵੀ ਤਿੱਖੀ ਨਜ਼ਰ ਰੱਖ ਰਹੀ ਸੀ। ਇਸੇ ਸਾਲ ਮਈ ਮਹੀਨੇ ਵਿੱਚ
ਹਿਮਾਚਲ ਪ੍ਰਦੇਸ਼ ਦੇ ਬਦਰੀ ਵਿੱਚ ਨਸ਼ਿਆਂ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਦੌਰਾਨ 70 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।

ਕੁਝ ਦਿਨ ਪਹਿਲਾਂ ਜਦੋਂ SFT ਦੇ ਅਧਿਕਾਰੀਆਂ ਨੂੰ ਜਦੋਂ ਵਵਿੰਦਰ ਮਹਾਜਨ ’ਤੇ ਸ਼ੱਕ ਹੋਇਆ ਤਾਂ ਉਸ ’ਤੇ ਨਜ਼ਰ ਰੱਖੀ ਗਈ ਅਤੇ ਫਿਰ ਰੇਡ ਤੋਂ ਬਾਅਦ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਟੀਮ ਭੇਜੀ ਗਈ ਪਰ DSP ਮਹਾਜਨ ਨੂੰ ਇਸ ਦੀ ਹਵਾ ਲੱਗ ਗਈ ਅਤੇ ਉਹ ਫਰਾਰ ਹੋ ਗਿਆ। ਪਰ ਘਰ ਵਿੱਚ ਛਾਪੇ ਦੌਰਾਨ ਨਸ਼ੀਲੇ ਪ੍ਰਦਾਰਥ ਅਤੇ ਕੈਸ਼ ਮਿਲਿਆ। ਪੁਲਿਸ ਨੇ DSP ਮਹਾਜਨ ਦੀ ਗ੍ਰਿਫ਼ਤਾਰੀ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਨਾਕੇਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਹੀ ਹੈ।

Exit mobile version