The Khalas Tv Blog Punjab ਪੁਲਿਸ ਮੁਲਾਜ਼ਮ ਨੇ ਬਜ਼ੁਰਗ ਨੂੰ ਮਾਰੀਆਂ ਡਾਂਗਾਂ ! ਮੁਲਾਜ਼ਮ ਨੂੰ ਗਲਤ ਹਰਕਤ ਕਰਨ ਤੋਂ ਰੋਕਿਆ ਸੀ ! ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਦੀ ਮੰਗ
Punjab

ਪੁਲਿਸ ਮੁਲਾਜ਼ਮ ਨੇ ਬਜ਼ੁਰਗ ਨੂੰ ਮਾਰੀਆਂ ਡਾਂਗਾਂ ! ਮੁਲਾਜ਼ਮ ਨੂੰ ਗਲਤ ਹਰਕਤ ਕਰਨ ਤੋਂ ਰੋਕਿਆ ਸੀ ! ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਦੀ ਮੰਗ

ਬਿਉਰੋ ਰਿਪੋਰਟ : ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਇੱਕ ਬਹੁਤ ਹੀ ਮਾੜੀ ਕਰਤੂਤ ਦਾ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਵੀਡੀਓ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ । ਜਿਸ ਵਿੱਚ ਇੱਕ ਬਜ਼ੁਰਗ ਸ਼ਖਸ ਨੂੰ ਪੁਲਿਸ ਵਾਲਾ ਵੱਡੇ ਡਾਂਗ ਦੇ ਨਾਲ ਮਾਰ ਰਿਹਾ ਹੈ । ਬਜ਼ੁਰਗ ਕੋਈ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ ਸ਼ਾਂਤੀ ਨਾਲ ਆਪਣੀ ਗੱਲ ਰੱਖ ਰਿਹਾ ਸੀ । ਪਰ ਪੁਲਿਸ ਵਾਲੇ ਨੇ ਸਾਰਿਆਂ ਦੇ ਸਾਹਮਣੇ ਉਸ ਬਜ਼ੁਰਗ ਨੂੰ ਡਾਂਗਾਂ ਮਾਰੀਆਂ। ਮਜੀਠੀਆ ਮੁਤਾਬਿਕ ਬਜ਼ੁਰਗ ਸਿੱਖ ਨੂੰ ਪੁਲਿਸ ਦਾ ਮੁਲਾਜ਼ਮ ਇਸ ਲਈ ਕੁੱਟ ਰਿਹਾ ਹੈ ਕਿਉਂਕਿ ਉਸ ਨੇ ਆਪਣੇ ਨਜ਼ਦੀਕ ਉਸ ਨੂੰ ਸਿਗਰੇਟ ਪੀਣ ਤੋਂ ਰੋਕਿਆ ਸੀ ।

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਮੰਗ ਕੀਤੀ ਹੈ ਅਜਿਹੇ ਪੁਲਿਸ ਮੁਲਾਜ਼ਮ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਤਾਂਕੀ ਮਿਸਾਲ ਕਾਇਮ ਹੋ ਸਕੇ । ਉਨ੍ਹਾਂ ਨੇ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਿਆਲਾ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਵੀ ਟੈਗ ਕੀਤਾ ਹੈ । ਪੁਲਿਸ ਮੁਲਾਜ਼ਮ ਦੀ ਅਜਿਹੀ ਹਰਕਤ ਜਨਤਾ ਵਿੱਚ ਗਲਤ ਸੁਨੇਹਾ ਦਿੰਦੀ ਹੈ । ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਉਨ੍ਹਾਂ ਨੂੰ ਧਮਕਾਉਣ ਦੇ ਲਈ ਨਹੀਂ ਹੈ ।

Exit mobile version