‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ BSF ਦੇ ਇੱਕ ਜਵਾਨ ‘ਤੇ ਪੰਜਾਬ ਪੁਲੀਸ ਨੇ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦਾ ਮੋਬਾਈਲ ਕਬਜ਼ੇ ਵਿੱਚ ਲਿਆ ਗਿਆ ਹੈ। ਪੁਲਿਸ ਦੀ ਜਾਣਕਾਰੀ ਮੁਤਾਬਿਕ ਜਵਾਨ ‘ਤੇ ਇਲਜ਼ਾਮ ਹੈ ਕਿ ਉਹ ਆਪਣੇ ਮੋਬਾਈਲ ਜ਼ਰੀਏ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਨੂੰ ਜਾਣਕਾਰੀ ਲੀਕ ਕਰਦਾ ਸੀ
ਇਸ ਤਰ੍ਹਾਂ ISI ਦੇ ਸੰਪਰਕ ਵਿੱਚ ਆਇਆ
ਫਿਲਹਾਲ ਕਾਰਵਾਈ ਕਰਦੇ ਹੋਏ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਮੋਬਾਈਲ ਸਾਈਬਰ ਬਰਾਂਚ ਭੇਜ ਦਿੱਤਾ ਗਿਆ ਹੈ ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੀਐੱਸਐੱਫ ਦਾ ਜਵਾਨ ਕਦੋਂ ਤੋਂ ਜਾਸੂਸੀ ਕਰ ਰਿਹਾ ਸੀ ਅਤੇ ਇਸ ਨੇ ਕਿਸ ਤਰ੍ਹਾਂ ਦੇ ਅਤੇ ਕਿੰਨੇ ਦਸਤਾਵੇਜ਼ ਪਾਕਿਸਤਾਨ ਭੇਜੇ ਹਨ
ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਪੁਲਿਸ ਨੇ BSF ਦੇ ਇੱਕ ਜਵਾਨ ਨੂੰ ਗਿਰਫ਼ਤਾਰ ਕੀਤਾ ਸੀ ਜੋ ਡ੍ਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਨਸ਼ਾ ਸਪਲਾਈ ਕਰਨ ਵਿੱਚ ਮਦਦ ਕਰਦਾ ਸੀ,ਪੰਜਾਬ ਨਾਲ ਲੱਗਦੀ ਸਰਹੱਦ ਤੋਂ ਹਰ ਮਹੀਨੇ ਤਕਰੀਬਨ ਵੱਡੀ ਗਿਣਤੀ ਵਿੱਚ ਨਸ਼ਾ ਬਰਾਮਦ ਹੁੰਦਾ ਹੈ ਇਸ ਵਿੱਚ BSF ਦੇ ਕਈ ਜਵਾਨਾਂ ਦੇ ਮਿਲੇ ਹੋਣ ਦੀ ਵੀ ਖ਼ਬਰ ਆ ਚੁੱਕੀ ਹੈ ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸਲਾਹ ਵੀ ਦਿੱਤੀ ਸੀ ਹਰ ਸਾਲ BSF ਦੇ ਜਵਾਨਾਂ ਦੇ ਤਬਾਦਲੇ ਕੀਤੇ ਜਾਣ ਜਿਸ ਨਾਲ ਨੈੱਕਸਸ ਤੋੜਿਆ ਜਾ ਸਕੇ