ਅੱਠ ਨਾਜਾਇਜ਼ ਹਥਿ ਆਰ ਅਤੇ 30 ਜਿੰਦਾ ਕਾਰਤੂਸ ਕੀਤੇ ਬਰਾਮਦ
‘ਦ ਖ਼ਾਲਸ ਬਿਊਰੋ :- ਗੈਂ ਗਸਟਰਾਂ ‘ਤੇ ਸ਼ਿਕੰਜਾ ਕੱਸਦਿਆਂ ਜ਼ਿਲ੍ਹਾ ਫਤਹਿਗੜ ਸਾਹਿਬ ਦੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂ ਗ ਦੇ 5 ਖਤ ਰਨਾਕ ਗੈਂ ਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੈਂ ਗਸਟਰਾਂ ਤੋਂ 8 ਨਾਜਾਇਜ਼ ਹਥਿ ਆਰਾਂ ਸਣੇ 30 ਕਾਰਤੂਸ ਬਰਾਮਦ ਕੀਤੇ ਹਨ। DIG ਐਂਟੀ ਗੈਂ ਗਸਟਰ ਟਾਸਕ ਫੋਰਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਹਿੰਦ ਅਤੇ ਖਮਾਣੋਂ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਇੱਕ ਇਤਲਾਹ ‘ਤੇ ਕਾਰਵਾਈ ਕਰਦਿਆਂ ਸੂਬੇ ਵਿੱਚ ਸਰਗਰਮ ਇਸ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਨਾਂ ਦੱਸਿਆ ਕਿ ਗਰੋਹ ਦੇ ਸਰਗਨਾ ਦੀ ਪਛਾਣ ਸੰਦੀਪ ਸੰਧੂ ਵਜੋਂ ਹੋਈ ਹੈ। ਭੁੱਲਰ ਨੇ ਦੱਸਿਆ ਕਿ ਇਸ ਗੈਂਗਸਟਰ ਖਿਲਾਫ ਪਹਿਲਾਂ ਹੀ IPC ਦੀ ਧਾਰਾ 302, 307, 392, 397, 120B, 341, 323, 427, 502, 25 ਅਸਲਾ ਐਕਟ ਅਤੇ 61/1/14 ਆਬਕਾਰੀ ਐਕਟ ਤਹਿਤ ਚਾਰ ਐਫ.ਆਈ.ਆਰ. ਪਟਿਆਲਾ ਅਤੇ ਫਤਹਿਗੜ ਸਾਹਿਬ ਜਿਲਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ।
ਪੁਲਿਸ ਮੁਤਾਬਿਕ ਸੰਦੀਪ ਸੰਧੂ ਮੌਜੂਦਾ ਸਮੇਂ ਪਟਿਆਲਾ ਜੇਲ ਵਿੱਚ ਬੰਦ ਗੈਂ ਗਸਟਰ ਗੁਰਪ੍ਰੀਤ ਸਿੰਘ ਉਰਫ ਬੂਟਾ ਸਿੰਘ ਵਾਲਾ,ਪੀਐਸ ਘੱਗਾ,ਪਟਿਆਲਾ ਦਾ ਸਾਥੀ ਹੈ ਅਤੇ ਇਹ ਦੋਵੇਂ ਲਾਰੈਂਸ ਬਿਸਨੋਈ ਗੈਂਗ ਦੇ ਸਰਗਰਮ ਮੈਂਬਰ ਹਨ, ਉਨਾਂ ਕਿਹਾ ਕਿ ਗੁਰੀ ‘ਤੇ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਨਾਲ ਇੱਕ ਕਤਲ ਦਾ ਵੀ ਦੋਸ਼ ਹੈ। ਭੁੱਲਰ ਨੇ ਦੱਸਿਆ ਕਿ ਸੰਦੀਪ ਸੰਧੂ ਉੱਤਰ ਪ੍ਰਦੇਸ ਸਥਿਤ ਹਥਿਆਰ ਸਪਲਾਇਰ ਤੋਂ ਹਥਿਆਰ ਖਰੀਦ ਦਾ ਸੀ, ਜਿਸ ਦਾ ਪਤਾ ਲਗਾਇਆ ਜਾ ਰਿਹਾ ਹੈ
ਇਸ ਦੌਰਾਨ ਐਸ.ਐਸ.ਪੀ ਰਵਜੋਤ ਕੌਰ ਨੇ ਦੱਸਿਆ ਕਿ ਸੰਦੀਪ ਸੰਧੂ ਕਤ ਲ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ,ਉਸ ਦੇ ਨਾਲ ਹਰਪ੍ਰੀਤ ਸਿੰਘ,ਸੰਦੀਪ ਸਿੰਘ,ਚਰਨਜੀਤ ਸਿੰਘ ਅਤੇ ਗੁਰਮੁਖ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਗੈਂਗਸਟਰਾਂ ਕੋਲੋਂ ਕੁੱਲ 8 ਨਾਜਾਇਜ਼ ਹਥਿਆਰ , ਜਿਨਾਂ ਵਿੱਚ ਪੰਜ .32 ਬੋਰ ਦੇ ਦੇਸੀ ਪਿਸਤੌਲ (ਕੱਟੇ) ਅਤੇ ਤਿੰਨ .315 ਬੋਰ ਦੇ ਦੇਸੀ ਪਿਸਤੌਲ (ਕੱਟੇ) ਸ਼ਾਮਲ ਹਨ, ਸਮੇਤ 30 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਸ੍ਰੀਮਤੀ ਰਵਜੋਤ ਕੌਰ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵੱਲੋਂ ਇਸ ਗਿਰੋਹ ਨੂੰ ਹਥਿਆਰ ਹਥਿਆਰ ਮੁਹੱਈਆ ਕਰਵਾਏ ਜਾਂਦੇ ਸਨ,ਐਸ.ਐਸ.ਪੀ. ਨੇ ਦੱਸਿਆ ਕਿ ਹੋਰ ਗੰਭੀਰ ਅਪਰਾਧਾਂ ਦੇ ਨਾਲ-ਨਾਲ ਇਹ ਗੈਂਗਸਟਰ ਲੋਕਾਂ ਤੋਂ ਫਿਰੌਤੀ ਦੀ ਮੰਗ ਵੀ ਕਰਦੇ ਸਨ। ਉਨਾਂ ਕਿਹਾ ਕਿ ਇਹ ਗੈਂਗਸਟਰ ਸੂਬੇ ਵਿੱਚ ਕੋਈ ਵੱਡੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ