The Khalas Tv Blog Punjab ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ 30 ਸਾਲ ਬਾਅਦ ਮਿਲੀ ਉਮਰ ਕੈਦ ਦੀ ਸਜ਼ਾ ! ਹੈਵਾਨੀਅਤ ਤੇ ਕਤਲ ਨਾਲ ਰੰਗੇ ਸੀ ਹੱਥ
Punjab

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ 30 ਸਾਲ ਬਾਅਦ ਮਿਲੀ ਉਮਰ ਕੈਦ ਦੀ ਸਜ਼ਾ ! ਹੈਵਾਨੀਅਤ ਤੇ ਕਤਲ ਨਾਲ ਰੰਗੇ ਸੀ ਹੱਥ

ਬਿਉਰੋ ਰਿਪੋਰਟ – ਪੰਜਾਬ ਹਰਿਆਣਾ ਹਾਈਕੋਰਟ (PUNJAB HARYANA HIGH COURT) ਨੇ 1995 ਵਿੱਚ ਪੁਲਿਸ ਹਿਰਾਸਤ ਵਿੱਚ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ DSP ਗੁਰਸੇਵਕ ਸਿੰਘ ਅਤੇ 4 ਹੋਰ ਪੁਲਿਸ ਮੁਲਾਜ਼ਮਾਂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ । ਇੰਨਾਂ ਵਿੱਚੋਂ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਜਦਕਿ DSP ਅਤੇ 2 ਹੋਰ ਨੂੰ 12 ਸਤੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਜਿੱਥੇ ਉਨ੍ਹਾਂ ਵੀ ਸਜ਼ਾ ਸੁਣਵਾਈ ਜਾਵੇਗੀ ।

ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ DSP ਅਤੇ ਮੁਲਜ਼ਮਾਂ ਨੂੰ ਕਤਲ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ । ਇਸ ਦੇ ਖਿਲਾਫ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ।
ਜਿਸ ‘ਤੇ ਸੁਣਵਾਈ ਕਰਦੇ ਹੋਏ ਹਾਈੋਕਰਟ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ । ਜਸਟਿਸ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੀ ਬੈਂਚ ਨੇ ਕਿਹਾ DSP ਗੁਰਸੇਵਕ ਨੂੰ IPS ਦੀ ਧਾਰਾ 302 ਕਤਲ ਅਤੇ 34 ਸਮੂਹਿਕ ਅਪਰਾਧ ਦੇ ਤਹਿਤ ਦੋਸ਼ੀ ਠਹਿਰਾਇਆ ਜਾ ਸਕਦਾ ਹੈ ।

14 ਨਵੰਬਰ 1995 ਵਿੱਚ ਰੇਲਵੇ ਪੁਲਿਸ,ਸੰਗਰੂਰ ਵੱਲੋਂ ਗਮਦੁਰ ਸਿੰਘ ਅਤੇ ਬਘੇਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ । 9 ਦਿਨਾਂ ਦੀ ਹਿਰਾਸਤ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ । ਪਰ ਗਮਦੂਰ ਸਿੰਘ ਦੀ ਹਾਲਤ ਗੰਭੀਰ ਸੀ । ਉਸ ਨੂੰ ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿੱਥੇ ਸੱਟਾਂ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ।
ਗਮਦੂਰ ਸਿੰਘ ਦੇ ਵਕੀਲ ਨੇ ਕਿਹਾ ਕਾਂਸਟੇਬਲ ਕ੍ਰਿਪਾਲ ਸਿੰਘ ਨੇ ਡਾਂਗਾ ਨਾਲ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦੀਆਂ ਪਸਲੀਆਂ ਟੁੱਟ ਗਈਆਂ ।

ਅਦਾਲਤ ਨੇ ਗਵਾਹ ਬਘੇਲ ਸਿੰਘ ਦੀ ਗਵਾਈ ਨੂੰ ਤਰਜ਼ੀ ਦਿੱਤੀ ਜੋ ਆਪ ਵੀ ਗੁਮਦੂਰ ਸਿੰਘ ਦੇ ਨਾਲ ਹਿਰਾਸਤ ਵਿੱਚ ਸੀ । ਬਘੇਲ ਸਿੰਘ ਨੇ ਦੱਸਿਆ DSP ਗੁਰਸੇਵਰ ਸਿੰਘ ਨੇ ਉਸ ਨੂੰ ਗਵਾਈ ਨਾ ਦੇਣ ਦੀ ਧਮਕੀ ਦਿੱਤੀ ਸੀ । ਬਘੇਲ ਸਿੰਘ ਨੇ ਅਦਾਲਤ ਵਿੱਚ ਸੁਰੱਖਿਆ ਦੀ ਮੰਗ ਵੀ ਕੀਤੀ ਸੀ । ਕਿਉਂਕਿ ਉਸ ਨੂੰ DSP ਤੋਂ ਖਤਰਾ ਮਹਿਸੂਸ ਹੋ ਰਿਹਾ ਸੀ । ਕੋਰਟ ਨੇ ਮੰਨਿਆ ਕਿ DSP ਵੀ ਇਸ ਅਪਰਾਧ ਵਿੱਚ ਸ਼ਾਮਲ ਸੀ ਅਤੇ ਸਬੂਤਾਂ ਦੀ ਸਮੀਖਿਆ ਦੇ ਬਾਅਦ ਦੋਸ਼ੀ ਠਹਿਰਾਇਆ

Exit mobile version