The Khalas Tv Blog India ਹਿਮਾਚਲ ਅਤੇ ਵ੍ਰਿੰਦਾਵਨ ’ਚ ਵਾਪਰੇ ਦੋ ਵੱਡੇ ਹਾਦਸ ਕੁੱਲ 13 ਦੀ ਮੌਤ, ਦਰਜਨਾਂ ਜ਼ਖ਼ਮੀ
India Punjab Religion

ਹਿਮਾਚਲ ਅਤੇ ਵ੍ਰਿੰਦਾਵਨ ’ਚ ਵਾਪਰੇ ਦੋ ਵੱਡੇ ਹਾਦਸ ਕੁੱਲ 13 ਦੀ ਮੌਤ, ਦਰਜਨਾਂ ਜ਼ਖ਼ਮੀ

ਕਾਂਗੜਾ/ਵ੍ਰਿੰਦਾਵਨ (10 ਅਪ੍ਰੈਲ, 2026): ਪੰਜਾਬ ਤੋਂ ਧਾਰਮਿਕ ਯਾਤਰਾਵਾਂ ’ਤੇ ਗਏ ਸ਼ਰਧਾਲੂਆਂ ਲਈ ਅੱਜ ਦਾ ਦਿਨ ਬੇਹੱਦ ਮੰਦਭਾਗਾ ਸਾਬਤ ਹੋਇਆ। ਹਿਮਾਚਲ ਦੇ ਕਾਂਗੜਾ ਵਿੱਚ ਟਰੈਕਟਰ-ਟਰਾਲੀ ਖਾਈ ਵਿੱਚ ਡਿੱਗਣ ਅਤੇ ਵ੍ਰਿੰਦਾਵਨ ਦੀ ਯਮੁਨਾ ਨਦੀ ਵਿੱਚ ਸਟੀਮਰ ਪਲਟਣ ਕਾਰਨ ਪੰਜਾਬ ਦੇ 13 ਘਰਾਂ ਦੇ ਚਿਰਾਗ ਬੁੱਝ ਗਏ ਹਨ।

ਹਿਮਾਚਲ ਹਾਦਸਾ (ਕਪੂਰਥਲਾ ਦੇ ਸ਼ਰਧਾਲੂ): ਕਾਂਗੜਾ ਦੇ ਦੇਹਰਾ ਅਧੀਨ ਪੈਂਦੇ ਨੈਸ਼ਨਲ ਹਾਈਵੇ-503 ’ਤੇ ਢਲਿਆਰਾ ਨੇੜੇ ਕਪੂਰਥਲਾ ਤੋਂ ਆਏ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ (PB07-BR-4762) ਬੇਕਾਬੂ ਹੋ ਕੇ 100 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਹਾਦਸਾ ਦੁਪਹਿਰ ਸਵਾ 12 ਵਜੇ ਦੇ ਕਰੀਬ ‘ਖੂਨੀ ਮੋੜ’ ਵਜੋਂ ਮਸ਼ਹੂਰ ਯੂ-ਸ਼ੇਪ ਮੋੜ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਕਰੈਸ਼ ਬੈਰੀਅਰਾਂ ਨੂੰ ਤੋੜਦਾ ਹੋਇਆ ਖਾਈ ਵਿੱਚ ਪਲਟ ਗਿਆ।

ਇਸ ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਬੱਚਿਆਂ ਸਮੇਤ 32 ਲੋਕ ਜ਼ਖ਼ਮੀ ਹੋਏ ਹਨ। ਇਹ ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਤੋਂ ਬਾਅਦ ਜਵਾਲਾ ਜੀ ਜਾ ਰਹੇ ਸਨ। ਐਸਪੀ ਮਯੰਕ ਚੌਧਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਰਧਾਲੂਆਂ ਨੂੰ ਟਰੈਕਟਰ-ਟਰਾਲੀ ਦੀ ਵਰਤੋਂ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।

ਵ੍ਰਿੰਦਾਵਨ ਹਾਦਸਾ (ਜਗਰਾਓਂ ਦੇ ਸ਼ਰਧਾਲੂ): ਵ੍ਰਿੰਦਾਵਨ ਦੇ ਕੇਸੀ ਘਾਟ ਨੇੜੇ ਯਮੁਨਾ ਨਦੀ ਵਿੱਚ ਸੈਲਾਨੀਆਂ ਨਾਲ ਭਰਿਆ ਇੱਕ ਸਟੀਮਰ ਤੇਜ਼ ਹਵਾ ਕਾਰਨ ਡਗਮਗਾ ਗਿਆ ਅਤੇ ਪੀਪਾ ਪੁਲ ਨਾਲ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 6 ਮਹਿਲਾਵਾਂ ਸ਼ਾਮਲ ਹਨ।

ਇਹ ਸਾਰੇ ਸ਼ਰਧਾਲੂ ਲੁਧਿਆਣਾ ਦੇ ਜਗਰਾਓਂ ਇਲਾਕੇ ਦੇ ਰਹਿਣ ਵਾਲੇ ਸਨ। ਰਾਹਤ ਕਾਰਜਾਂ ਲਈ NDRF ਅਤੇ ਫ਼ੌਜ ਦੀ ਮਦਦ ਲਈ ਗਈ ਹੈ। 15 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

 

Exit mobile version