The Khalas Tv Blog India ਪੰਜਾਬ ਦੋ ਲੋਕਾਂ ਦੀ ਲਈ ਖੁਸ਼ਖਬਰੀ ! ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਚ ਕਮੀ ! ਹਰਿਆਣਾ ਤੋਂ ਵੀ ਸਸਤਾ !
India Punjab

ਪੰਜਾਬ ਦੋ ਲੋਕਾਂ ਦੀ ਲਈ ਖੁਸ਼ਖਬਰੀ ! ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਚ ਕਮੀ ! ਹਰਿਆਣਾ ਤੋਂ ਵੀ ਸਸਤਾ !

ਬਿਉਰੋ ਰਿਪੋਰਟ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਤੈਅ ਹੁੰਦੀ ਹੈ,ਕੌਮੀ ਪੱਧਰ ‘ਤੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋਇਆ ਹਨ ਪਰ ਪੰਜਾਬ ਦੇ ਲੋਕਾਂ ਦੇ ਲਈ ਜ਼ਰੂਰ ਖੁਸ਼ਖਬਰੀ ਹੈ । ਪੰਜਾਬ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ 48 ਪੈਸੇ ਸਸਤਾ ਹੋਇਆ ਹੈ । ਪੰਜਾਬ ਵਿੱਚ 6 ਮਾਰਚ ਨੂੰ ਪੈਟਰੋਲ ਦੀ ਕੀਮਤ 98.23 ਰੁਪਏ ਪ੍ਰਤੀ ਲੀਟਰ ਹੈ । ਜਦਕਿ ਡੀਜ਼ਲ ਦੀ ਕੀਮਤ 88.56 ਰੁਪਏ ਪ੍ਰਤੀ ਲੀਟਰ ਹੈ । ਹਾਲਾਂਕਿ ਸੂਬੇ ਦੀ ਰਾਜਧਾਨ ਚੰਡੀਗੜ੍ਹ ਵਿੱਚ ਤਕਰੀਬਨ 2 ਰੁਪਏ ਸਸਤਾ 96.20 ਰੁਪਏ ਪ੍ਰਤੀ ਲੀਟਰ ਪੈਟਰੋਲ ਮਿਲ ਰਿਹਾ ਹੈ । ਜਦਕਿ ਡੀਜ਼ਲ ਤਕਰੀਬਨ 4 ਰੁਪਏ ਸਸਤਾ 84.26 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ । ਚੰਡੀਗੜ੍ਹ ਵਿੱਚ ਅੱਜ ਦੋਵਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਵੇਖਣ ਨੂੰ ਮਿਲਿਆ ਹੈ ।

ਉਧਰ ਗੁਆਂਢੀ ਸੂਬੇ ਹਰਿਆਣਾ ਵਿੱਚ ਪੈਟਰੋਲ ਪੰਜਾਬ ਤੋਂ ਸਸਤਾ ਹੈ 97.52 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦਕਿ ਡੀਜ਼ਲ ਤਕਰੀਬਨ 2 ਰੁਪਏ ਮਹਿੰਗਾ 90.36 ਰੁਪਏ ਦਾ ਮਿਲ ਰਿਹਾ ਹੈ । ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ 89.62 ਰੁਪਏ ਹੈ । ਮੁੰਬਈ ਵਿੱਚ ਪੈਟਰੋਲ ਸਭ ਤੋਂ ਮਹਿੰਗਾ 106.31 ਰੁਪਏ ਲੀਟਰ ਮਿਲ ਰਿਹਾ ਹੈ । ਜਦਕਿ ਡੀਜ਼ਲ 94.27 ਰੁਪਏ ਹੈ ।

ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਆਇਲ ਦੀ ਕੀਮਤ 82.15 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ 78.28 ਡਾਲਰ ਪ੍ਰਤੀ ਬੈਰਲ ਤੇ ਵਪਾਰ ਕਰ ਰਿਹਾ ਹੈ ।

Exit mobile version