The Khalas Tv Blog India ਸਰਕਾਰ ਨੇ ਸਸਤਾ ਕੀਤਾ ਡੀਜ਼ਲ ਪੈਟਰੋਲ, ਫੇਰ ਵੀ ਕਿਉਂ ਲੜੀ ਜਾ ਰਹੇ ਲੋਕ
India Punjab

ਸਰਕਾਰ ਨੇ ਸਸਤਾ ਕੀਤਾ ਡੀਜ਼ਲ ਪੈਟਰੋਲ, ਫੇਰ ਵੀ ਕਿਉਂ ਲੜੀ ਜਾ ਰਹੇ ਲੋਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬੇਸ਼ੱਕ ਘਟਾ ਦਿੱਤੀਆਂ ਹਨ, ਪਰ ਹੁਣ ਪੈਟਰੋਲ ਪੰਪਾਂ ਵਾਲਿਆਂ ਨੂੰ ਸਰਕਾਰ ਦੇ ਪੈਟਰੋਲ ਮਗਰ 10 ਰੁਪਏ ਤੇਂ ਡੀਜ਼ਲ ਪਿੱਛੇ 5 ਰੁਪਏ ਘਟਾਉਣ ਦਾ ਸਹੀ ਸਹੀ ਹਿਸਾਬ ਦੇਣਾ ਪੈ ਰਿਹਾ ਹੈ। ਪੰਪ ਤੇ ਪੈਟਰੋਲ ਡੀਜ਼ਲ ਪਵਾਉਣ ਗਏ ਲੋਕ ਚੰਨੀ ਸਾਹਿਬ ਦੇ 10 ਰੁਪਏ ਤੇ 5 ਰੁਪਏ ਦਾ ਹਿਸਾਬ ਮੰਗ ਰਹੇ ਹਨ ਜਦੋਂ ਕਿ ਵੈਟ ਘਟਣ ਪਿੱਛੋ ਪੈਟਰੋਲ 10 ਰੁਪਏ ਦੀ ਥਾਂ 8 ਰੁਪਏ 99 ਪੈਸੇ ਘੱਟ ਹੋਇਆ ਅਤੇ ਡੀਜ਼ਲ 5 ਰੁਪਏ ਲੀਟਰ ਥਾਂ 4 ਰੁਪਏ 28 ਪੈਸੇ ਪ੍ਰਤੀ ਲੀਟਰ ਘੱਟ ਮਿਲ ਰਿਹਾ ਹੈ। ਪਰ ਹਿਸਾਬ ਕਿਤਾਬ ਦੇ ਪੱਕੇ ਹੋਏ ਲੋਕ ਪੰਪ ਵਾਲਿਆਂ ਨਾਲ ਜਿੱਥੋਂ ਤੱਕ ਹੋ ਸਕੇ, ਬਹਿਸ ਕਰ ਰਹੇ ਹਨ ਕਿ ਜਿੰਨਾ ਚੰਨੀ ਸਾਹਬ ਨੇ ਰੇਟ ਘਟਾਇਆ ਹੈ, ਅਸੀਂ ਤਾਂ ਉਸੇ ਹਿਸਾਬ ਨਾਲ ਟੰਕੀ ਫੁੱਲ ਕਰਵਾਵਾਂਗੇ।

ਅਸਲ ਦੇ ਵਿੱਚ ਚੰਨੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਸਸਤਾ ਕਰਨ ਤੋਂ ਬਾਅਦ ਸੂਬੇ ਦੀਆਂ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਉੱਤੇ ਇਸ਼ਤਿਹਾਰ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਪੈਟਰੋਲ 95 ਰੁਪਏ ਅਤੇ ਡੀਜ਼ਲ 83 ਰੁਪਏ 75 ਰੁਪਏ ਮਿਲਿਆ ਕਰੇਗਾ। ਇਕੱਲੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਪੈਟਰੋਲ 96 ਰੁਪਏ 76 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 85 ਰੁਪਏ 13 ਪੈਸੇ ਦੇ ਹਿਸਾਬ ਨਾਲ ਮਿਲ ਰਿਹਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਲੋਕ ਤੇਲ ਦੀਆਂ ਇਕ ਦਮ ਦਰੁਸਤ ਕੀਮਤਾਂ ਉੱਤੇ ਹੀ ਤੇਲ ਪਵਾਉਣ ਲਈ ਬਹਿਸ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਪ ਵਾਲੇ ਸਰਕਾਰ ਦਾ ਆਖਿਆ ਨਹੀਂ ਮੰਨ ਰਹੇ ਤੇ ਸਾਨੂੰ ਤੇਲ ਮਹਿੰਗਾ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।

ਪੰਪ ਮਾਲਕਾਂ ਨੇ ਜਦੋਂ ਆਮ ਲੋਕਾਂ ਨੂੰ ਟੈਕਸ ਦਾ ਹਵਾਲਾ ਦੇ ਕੇ ਸਮਝਾਇਆ ਤਾਂ ਜਾ ਕੇ ਕਿਤੇ ਮਸਲਾ ਸੁਲਝ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਵੀ ਆਪਣੀ ਪ੍ਰੈੱਸ ਕਾਨਫਰੰਸ ਵਿਚ ਇਹ ਸਪਸ਼ਟ ਕੀਤਾ ਹੈ ਕਿ ਸਰਕਾਰ ਨੇ ਜੋ ਸਹੀ ਰੇਟ ਘਟਾਏ ਹਨ ਉਸ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਇਕੱਲਾ ਪੰਜਾਬ ਹੀ ਨਹੀਂ ਹੈ, ਜਿੱਥੇ ਤੇਲ ਦੀਆਂ ਕੀਮਤਾਂ ਘੱਟ ਹਨ, ਕਈ ਗੁਆਂਢੀ ਸੂਬੇ ਹਨ ਜਿਥੇ ਤੇਲ ਸਸਤਾ ਹੈ।

ਹਾਲਾਤ ਇਹ ਵੀ ਹਨ ਕਿ ਚੰਡੀਗੜ੍ਹ ਪੈਟਰੋਲ ਡੀਜਲ ਸਸਤਾ ਹੈ ਤੇ ਮੁਹਾਲੀ ਦੇ ਲੋਕ ਹਾਲੇ ਵੀ ਚੰਡੀਗੜ੍ਹ ਹੀ ਤੇਲ ਪਵਾਉਣ ਜਾ ਰਹੇ ਹਨ। ਤੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਨੂੰ ਵੀ ਪੈਟਰੋਲ-ਡੀਜਲ ਪੰਜਾਬ ਨਾਲੋਂ ਸਸਤਾ ਪੈ ਰਿਹਾ ਹੈ। ਲੋਕ ਵੀ ਸੱਚੇ ਹਨ, ਇੰਨੀਆਂ ਸੁੱਖਾਂ ਸੁੱਖ ਕੇ ਸਸਤਾ ਹੋਇਆ ਤੇਲ ਉਹ ਮਹਿੰਗਾ ਪਵਾਉਣ ਵੀ ਕਿਉਂ।

Exit mobile version