The Khalas Tv Blog Punjab ਪੰਚਾਇਤੀ ਚੋਣਾਂ ’ਚ ਉਮੀਦਵਾਰਾਂ ਨੂੰ ਕਰਨਾ ਪਏਗਾ ਇਹ ਕੰਮ! ਹੋਣਗੇ ਵੱਡੇ ਖ਼ੁਲਾਸੇ
Punjab

ਪੰਚਾਇਤੀ ਚੋਣਾਂ ’ਚ ਉਮੀਦਵਾਰਾਂ ਨੂੰ ਕਰਨਾ ਪਏਗਾ ਇਹ ਕੰਮ! ਹੋਣਗੇ ਵੱਡੇ ਖ਼ੁਲਾਸੇ

ਬਿਉਰੋ ਰਿਪੋਰਟ: ਪੰਜਾਬ ਵਿੱਚ ਅੱਜ ਸਵੇਰੇ 11 ਵਜੇ ਤੋਂ ਪੰਜਾਇਤੀ ਚੋਣਾਂ ਵਾਸਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਵਾਸਤੇ ਪੰਚਾਂ ਤੇ ਸਰਪੰਚਾਂ ਦੇ ਨਾਮਜ਼ਦਗੀ ਪੱਤਰ ਵਿੱਚ ਵੱਖ-ਵੱਖ ਵੇਰਵੇ ਮੰਗੇ ਗਏ ਹਨ ਜੋ ਸੰਸਦ ਮੈਂਬਰਾਂ ਦੇ ਪੱਤਰਾਂ ਨਾਲੋਂ ਵੀ ਵਧੇਰੇ ਵਿਸਤ੍ਰਿਤ ਹਨ। ਇਸ ਦੇ ਆਧਾਰ ’ਤੇ ਕਿਸੇ ਵੀ ਪੰਚ ਜਾਂ ਸਰਪੰਚ ਦੀ ਨਿੱਜੀ ਜਾਣਕਾਰੀ ਲੁਕੀ ਨਹੀਂ ਰਹੇਗੀ। ਉਮੀਦਵਾਰਾਂ ਆਪਣੀ ਜਾਇਦਾਦ, ਸਿੱਖਿਆ ਜਾਂ ਅਪਰਾਧ ਬੈਂਕ ਬੈਲੇਂਸ, ਬੀਮਾ ਪਾਲਿਸੀਆਂ, ਕਰਜ਼ੇ, ਵਾਹਨ, ਸੋਨਾ, ਗਹਿਣੇ, ਅਤੇ ਉਨ੍ਹਾਂ ਦੀ ਮਾਲਕੀ ਵਾਲੀ ਹਰ ਚੀਜ਼ ਦੀ ਜਾਣਕਾਰੀ ਬਾਰੇ ਖ਼ੁਲਾਸਾ ਕਰਨਾ ਪਵੇਗਾ।

ਚੋਣਾਂ ਵਿੱਚ ਖੜੇ ਹੋਣ ਲਈ ਨਾਮਜ਼ਦਗੀ ਪੱਤਰ ਵਿੱਚ ਹਰ ਇੱਕ ਉਮੀਦਵਾਰ ਨੂੰ ਆਪਣੇ ਤੇ ਆਪਣੇ ਜੀਵਨ ਸਾਥੀ ਦੇ ਸਾਰੇ ਵੇਰਵੇ ਫਾਰਮ ਵਿੱਚ ਭਰਨੇ ਪੈਣਗੇ। ਇਹ ਜਾਣਕਾਰੀ ਨਾਮਜ਼ਦਗੀ ਪੱਤਰ ਵਿੱਚ ਦੇਣੀ ਜ਼ਰੂਰੀ ਹੈ। ਇਹ ਪੱਤਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਪੋਰਟਲ ’ਤੇ ਵੀ ਉਪਲੱਬਧ ਹੈ।

ਇਸ ਪੱਤਰ ਵਿੱਚ 8 ਪੰਨੇ ਤੇ 8 ਕਾਲਮ ਹਨ। ਉਮੀਦਵਾਰ ਨੂੰ ਪਹਿਲੇ ਕਾਲਮ ਵਿੱਚ ਆਪਣਾ ਨਾਮ, ਪਤਾ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਬਾਅਦ ਪਰਿਵਾਰ ਅਤੇ ਜਾਤ ਬਾਰੇ ਜਾਣਕਾਰੀ ਮਿਲਦੀ ਹੈ। ਤੀਜੇ ਕਾਲਮ ਵਿੱਚ ਦਰਜ ਕੇਸਾਂ ਵਿੱਚ ਅਦਾਲਤ ਵਿੱਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੌਥੇ ਕਾਲਮ ਵਿਚ ਸਜ਼ਾ, ਅਦਾਲਤ ਦਾ ਨਾਂ ਅਤੇ ਹੁਕਮਾਂ ਦਾ ਵੇਰਵਾ ਦੇਣਾ ਹੋਵੇਗਾ।

ਪੰਜਵੇਂ ਕਾਲਮ ਵਿੱਚ ਬੈਂਕ ਖਾਤਿਆਂ, ਬੈਂਕ ਬੈਲੇਂਸ, ਸ਼ੇਅਰ ਨਿਵੇਸ਼, ਬੀਮਾ ਪਾਲਿਸੀ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਬਾਅਦ ਪ੍ਰਾਪਰਟੀ ਵਾਲੇ ਕਾਲਮ ਵਿੱਚ ਉਮੀਦਵਾਰ ਆਪਣੇ ਵਾਹਨ, ਹਵਾਈ ਜਹਾਜ਼, ਕਿਸ਼ਤੀ ਅਤੇ ਸਮੁੰਦਰੀ ਜਹਾਜ਼ ਬਾਰੇ ਵੀ ਲਿਖਤੀ ਜਾਣਕਾਰੀ ਦੇਣਗੇ।

Exit mobile version