The Khalas Tv Blog Punjab ‘ਪੰਜਾਬ ਦੀਆਂ ਮੰਡੀਆ ਅਣਮਿੱਥੇ ਸਮੇਂ ਲਈ ਬੰਦ’ !
Punjab

‘ਪੰਜਾਬ ਦੀਆਂ ਮੰਡੀਆ ਅਣਮਿੱਥੇ ਸਮੇਂ ਲਈ ਬੰਦ’ !

ਬਿਉਰੋ ਰਿਪੋਰਟ – ਝੋਨੇ ਦੇ ਸੀਜ਼ਨ (Paddy Season) ਵਿੱਚ ਆੜ੍ਹਤੀਆਂ ਨੇ ਮੁੜ ਤੋਂ ਸਖਤ ਫੈਸਲਾ ਲਿਆ ਹੈ । ਗੁੱਸੇ ਵਿੱਚ ਆਏ ਆੜ੍ਹਤੀਆਂ ਨੇ ਪੰਜਾਬ ਦੀਆਂ ਅਨਾਜ ਮੰਡੀਆ ਨੂੰ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ । ਅਨਾਜ ਦੀ ਮੰਡਿਆਂ ਵਿੱਚ ਲਿਫਟਿੰਗ ਦੀ ਰਫਤਾਰ ਕਾਫੀ ਘੱਟ ਹੈ । ਬਾਰਦਾਨੇ ਦੀ ਕਮੀ ਅਤੇ ਆੜ੍ਹਤੀਆਂ ਦੇ ਸੂਬਾ ਪ੍ਰਧਾਨ ਨਾਲ ਪੁਲਿਸ ਦੀ ਨਾਲ ਹੋਈ ਧੱਕਾਮੁਕੀ,ਮਾੜਾ ਵਤੀਰਾ ਅਤੇ ਗ੍ਰਿਫਤਾਰੀ ਦੇ ਚੱਲਦਿਆਂ ਗੁੱਸੇ ਵਿੱਚ ਹਨ ਆੜ੍ਹਤੀ । ਜਿਸ ਤੋਂ ਬਾਅਦ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ,ਸਰਹਿੰਦ ਅਤੇ ਸਮਰਾਲਾ ਮੰਡੀਆ ਦੇ ਆੜਤੀਆਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਗੱਲ ਕਹੀ ਹੈ ।

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 17 ਫੀਸਦੀ ਨਮੀ ਤੱਕ ਝੋਨੇ ਦੀ ਖਰੀਦ ਦੀ ਸ਼ਰਤ ਰੱਖੀ ਹੋਈ ਹੈ । ਜਦਕਿ ਝੋਨੇ ਦੀ ਕਮੀ ਦੀ ਮਾਤਰਾ ਹਮੇਸ਼ਾ 19 ਤੋਂ 22 ਤੱਕ ਰਹਿੰਦੀ ਹੈ। ਪਹਿਲਾਂ ਸਮੇ ਵਿੱਚ ਹੱਥਾਂ ਨਾਲ ਵਾਢੀ ਕਰਦੇ ਸਮੇਂ ਝੋਨੇ ਵਿੱਚ ਨਮੀ ਦੀ ਮਾਤਰਾ 17 ਰਹਿੰਦੀ ਸੀ ਪਰ ਹੁਣ ਕੰਬਾਇਨ ਨਾਲ ਵਾਢੀ ਕੀਤੀ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਨਮੀ ਦੀ ਮਾਤਰਾ 2 ਤੋਂ 3 ਫੀਸਦੀ ਜ਼ਿਆਦਾ ਹੁੰਦੀ ਹੈ । ਮੌਸਮ ਦਾ ਅਸਰ ਵੀ ਵੇਖਣ ਨੂੰ ਮਿਲ ਦਾ ਹੈ । ਅਜਿਹੇ ਵਿੱਚ ਲੰਮੇ ਸਮੇਂ ਤੋਂ ਕੇਂਦਰ ਤੋਂ ਨਮੀ ਦੀ ਮਾਤਰਾ ਵਿੱਚ ਛੋਟ ਦੇਣ ਦੀ ਮੰਗ ਕੀਤੀ ਜਾ ਰਹੀ ਸੀ । ਪਰ ਕੇਂਦਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ । ਆੜ੍ਹਤੀਆਂ ਦਾ ਇਲਜ਼ਾਮ ਹੈ ਕਿ ਇਸ ਵਾਰ ਅਨਾਜ ਰੱਖਣ ਵਿੱਚ ਥਾਂ ਦੀ ਵੀ ਕਮੀ ਹੈ । ਇਸੇ ਕਾਰਨ ਮੰਡੀਆਂ ਵਿੱਚ ਹਾਲਾਤ ਖਰਾਬ ਹਨ ।

ਸਰਹਿੰਦ ਵਿੱਚ ਆੜ੍ਹਤੀਆਂ ਦੀ ਬੈਠਕ ਹੋਈ ਜਿਸ ਵਿੱਚ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਉੱਪ ਪ੍ਰਧਾਨ ਸਾਧੂ ਰਾਮ ਭਟਮਾਜਰਾ ਨੇ ਕਿਹਾ ਕਿ ਮੁਖੂ ਵਿੱਚ ਉਨ੍ਹਾਂ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੇ ਨਾਲ ਪੁਲਿਸ ਨੇ ਧੱਕੇਸ਼ਾਹੀ ਕੀਤਾ ਹੈ । ਜਦੋਂ ਤੱਕ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਹੈ ਮੰਡੀਆਂ ਬੰਦ ਰਹਿਣਗੀਆਂ ।

Exit mobile version