The Khalas Tv Blog International ਅਮਰੀਕਾ ’ਚ ਪੰਜਾਬੀ ਨੂੰ ਮੌਤ ਦੀ ਸਜ਼ਾ! ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਸਨ ਪਾਰ!
International Punjab

ਅਮਰੀਕਾ ’ਚ ਪੰਜਾਬੀ ਨੂੰ ਮੌਤ ਦੀ ਸਜ਼ਾ! ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਸਨ ਪਾਰ!

ਬਿਉਰੋ ਰਿਪੋਰਟ – ਅਮਰੀਕਾ (America) ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ (Punjabi Truck Driver Gurpreet Singh) ਨੂੰ ਮੌਤ ਦੀ ਸਜ਼ਾ (Death Sentence) ਸੁਣਾਈ ਗਈ ਹੈ। ਘਟਨਾ ਓਹੀਓ ਸੂਬੇ ਦੀ ਹੈ। ਇਸ ਸ਼ਖ਼ਸ ਨੇ 2019 ਵਿੱਚ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਦੇ 3 ਹੋਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ।

ਇਸ ਮਾਮਲੇ ਬਾਰੇ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਸੀ। ਇਸ ਦੇ ਤਹਿਤ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਬੀਤੇ ਮੰਗਲਵਾਰ ਨੂੰ ਬਟਲਰ ਕਾਉਂਟੀ ਕਾਮਨ ਪਲੀਜ਼ ਕੋਰਟ ਦੇ ਜੱਜਾਂ ਨੇ ਦੋ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਗੁਰਪ੍ਰੀਤ ਸਿੰਘ ਨੂੰ ਉਸ ਦੀ ਪਤਨੀ ਸ਼ਲਿੰਦਰਜੀਤ ਕੌਰ (39) ਤੇ ਤਿੰਨ ਸਹੁਰਾ ਪਰਿਵਾਰ ਦੇ ਮੈਂਬਰਾਂ ਦੇ ਕਤਲ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੇ ਆਪਣੀ ਪਤਨੀ ਸ਼ਲਿੰਦਰਜੀਤ ਕੌਰ, ਉਸ ਦੇ 62 ਸਾਲਾ ਪਿਤਾ ਹਕੀਕਤ ਸਿੰਘ, 59 ਸਾਲਾ ਮਾਂ ਪਰਮਜੀਤ ਕੌਰ ਤੇ 58 ਸਾਲਾ ਮਾਸੀ ਅਮਰਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹੈਮਿਲਟਨ ਕਾਉਂਟੀ ਦੇ ਚੀਫ਼ ਡਿਪਟੀ ਕੋਰੋਨਰ ਡਾ. ਕੈਰਨ ਲੂਮਨ ਨੇ ਮੁਤਾਬਕ 28 ਅਪ੍ਰੈਲ, 2019 ਨੂੰ ਚਾਰੇ ਕਤਲ ਕੀਤੇ ਗਏ ਸਨ।

ਇਨ੍ਹਾਂ ਚਾਰ ਕਤਲਾਂ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿਸੇ ਗੈਰ ਔਰਤ ਨਾਲ ਸਬੰਧ ਤੇ ਪਤਨੀ ਸ਼ਲਿੰਦਰਜੀਤ ਕੌਰ ਨਾਲ ਰਿਸ਼ਤੇ ਵਿੱਚ ਵਿਗਾੜ ਇਹ ਸਾਰੇ ਕਤਲਾਂ ਦਾ ਕਾਰਨ ਬਣਿਆ।

ਇਹ ਵੀ ਪੜ੍ਹੋ – ਸੁਨੀਲ ਜਾਖੜ ਨੇ ਲਿਖੀ CM ਯੋਗੀ ਨੂੰ ਚਿੱਠੀ

 

Exit mobile version