The Khalas Tv Blog Punjab ਨਵੇਂ DGP ਗੌਰਵ ਯਾਦਵ ਨੇ ਗੈਂ ਗਸਟਰ ਤੇ ਨ ਸ਼ੇ ਨੂੰ ਖ਼ਤਮ ਕਰਨ ਦਾ ਦੱਸਿਆ ਪਲਾਨ,ਕਈ ਅਫ਼ਸਰਾਂ ਦੀਆਂ ਕੁਰਸੀਆਂ ਹਿੱਲੀਆਂ
Punjab

ਨਵੇਂ DGP ਗੌਰਵ ਯਾਦਵ ਨੇ ਗੈਂ ਗਸਟਰ ਤੇ ਨ ਸ਼ੇ ਨੂੰ ਖ਼ਤਮ ਕਰਨ ਦਾ ਦੱਸਿਆ ਪਲਾਨ,ਕਈ ਅਫ਼ਸਰਾਂ ਦੀਆਂ ਕੁਰਸੀਆਂ ਹਿੱਲੀਆਂ

‘ਦ ਖ਼ਾਲਸ ਬਿਊਰੋ : ਡੀਜੀਪੀ ਵੀਕੇ ਭਵਰਾ ਵੱਲੋਂ ਲੰਮੀ ਛੁੱਟੀ ‘ਤੇ ਜਾਣ ਤੋਂ ਬਾਅਦ ਮਾਨ ਸਰਕਾਰ ਵੱਲੋਂ ਨਿਯੁਕਤ ਕਾਰਜਕਾਰੀ DGP ਗੌਰਵ ਯਾਦਵ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਵੇਂ ਡੀਜੀਪੀ ਦੇ ਸਾਹਮਣੇ 2 ਵੱਡੀਆਂ ਚੁਣੌਤੀਆਂ ਹਨ, ਜਿੰਨਾਂ ਦਾ ਉਨ੍ਹਾਂ ਨੇ ਅਹੁਦਾ ਸੰਭਾਲ ਦੇ ਹੋਏ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਦੱਸਿਆਂ ਕਿ ਗੈਂ ਗਸਟਰਾਂ ਅਤੇ ਨ ਸ਼ੇ ਨੂੰ ਖ਼ਤਮ ਕਰਨ ਲਈ ਹੁਣ ਜੰ ਗੀ ਪੱਧਰ ‘ਤੇ ਕੰਮ ਸ਼ੁਰੂ ਹੋਵੇਗਾ । ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਵੱਡੇ ਅਫਸਰਾਂ ਦੇ ਤਾ ਬੜ ਤੋ ੜ ਤਬਾਦਲੇ ਨਾਲ ਸ਼ੁਰੂ ਕਰ ਦਿੱਤੀ ਹੈ। ਨਵੇਂ ਡੀਜੀਪੀ ਨੇ ਸੁਰੱਖਿਆ ਨਾਲ ਜੁੜੇ ਕਈ ਵੱਡੇ ਅਫਸਰਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਗੌਰਵ ਯਾਦਵ ਮੁੱਖ ਮੰਤਰੀ ਭਗਵੰਤ ਨੇ ਕਾਫੀ ਕਰੀਬੀ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਮਾਨ ਨੇ ਆਪਣਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਵੀ ਨਿਯੁਕਤ ਕੀਤਾ ਸੀ ।

ਚਾਰਜ ਸੰਭਾਲਣ ਤੋਂ ਬਾਅਦ ਵੱਡੇ ਪੱਧਰ ‘ਤੇ ਤਬਾਦਲੇ

DGP ਪੰਜਾਬ ਦਾ ਵਾਧੂ ਕਾਰਜਭਾਰ ਸੰਭਾਲ ਦੇ ਹੀ ਗੌਰਵ ਯਾਦਵ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇੰਨਾਂ ਵਿੱਚ ਵੱਡਾ ਨਾਂ ਪ੍ਰਬੋਧ ਕੁਮਾਰ ਦਾ ਹੈ ਜੋ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੀ । ਉਨ੍ਹਾਂ ਨੂੰ ਹੂਮੈਨ ਰਾਈਟ ਕਮਿਸ਼ਨ ਵਿੱਚ ਭੇਜਿਆ ਗਿਆ ਹੈ। 1989 ਬੈਚ ਦੇ ਸੰਜੀਵ ਕਾਲੜਾ ਨੂੰ ਪੰਜਾਬ ਹਾਉਸਿੰਗ ਕਾਰਪੋਰੇਸ਼ਨ ਵਿੱਚ ਸਪੈਸ਼ਲ ਡੀਜੀਪੀ ਹੋਮ ਗਾਰਡ ਲਗਾਇਆ ਗਿਆ ਹੈ । ਸੁਧਾਸ਼ੂ ਸ਼੍ਰੀਵਾਸਤਵ ਨੂੰ ADGP ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਧਰ IG ਜਤਿੰਦਰ ਸਿੰਘ ਔਲਖ ADGP ਦੇ ਤੌਰ ‘ਤੇ ਇੰਟੈਲੀਜੈਂਸ ਦਾ ਚਾਰਜ ਸੰਭਾਲਣਗੇ,ਜਦਕਿ ਹਰਪ੍ਰੀਤ ਸਿੱਧੂ ਦੇ ਕੋਲ STF ਅਤੇ DGP ਜੇਲ੍ਹਾਂ ਦਾ ਚਾਰਜ ਬਰਕਰਾਰ ਰਹੇਗਾ,ਕੁਲਦੀਪ ਸਿੰਘ ਨੂੰ ਇੰਟਰਨਲ ਵਿਜੀਲੈਂਸ ਸੈੱਲ ਦੇ DGP ਦੀ ਜ਼ਿੰਮੇਵਾਰੀ ਮਿਲੀ ਹੈ ।

ਡੀਜੀਪੀ ਗੌਰਵ ਯਾਦਵ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਦੇ ਪਿਤਾ ਪੀਸੀ ਡੋਗਰਾ ਵੀ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਹਨ । ਦੱਸ ਦੇਇਏ ਕਿ ਗੌਰਵ ਯਾਦਵ ਨਿਯਮਾਂ ਮੁਤਾਬਿਕ 6 ਮਹੀਨੇ ਤੱਕ ਕਾਰਜਕਾਰੀ ਡੀਜੀਪੀ ਦਾ ਅਹੁਦਾ ਸੰਭਾਲ ਸਕਦੇ ਹਨ। ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਿਕ ਸੂਬਾ ਸਰਕਾਰ ਨੂੰ ਡੀਜੀਪੀ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਡੀਜੀਪੀ ਦੇ ਨਾਵਾਂ ਦਾ ਇਕ ਪੈਨਲ UPSC ਨੂੰ ਭੇਜਣਾ ਹੁੰਦਾ ਹੈ । ਪੈਨਲ ਵਿੱਚ ਜਿਹੜੇ ਨਾਂ ਭੇਜੇ ਜਾਂਦੇ ਹਨ, ਉਨ੍ਹਾਂ ਵਿੱਚ ਡੀਜੀਪੀ ਦੀ ਰਿਟਾਇਰਮੈਂਟ ਨੂੰ ਘੱਟੋਂ ਘੱਟ 6 ਮਹੀਨੇ ਦਾ ਸਮਾਂ ਜ਼ਰੂਰ ਹੋਣਾ ਚਾਹੀਦਾ ਹੈ । UPSC ਦਾ ਪੈਨਲ 2 ਤੋਂ 3 ਨਾਂ ਸੂਬਾ ਸਰਕਾਰ ਨੂੰ ਭੇਜਦਾ ਹੈ ,ਉਨ੍ਹਾਂ ਵਿੱਚੋਂ ਹੀ ਸਰਕਾਰ ਨਵੇਂ ਡੀਜੀਪੀ ਦੀ ਨਿਯੁਕਤੀ ਕਰਦੀ ਹੈ । ਨਵੇਂ DGP ਗੌਰਵ ਯਾਦਵ ਨੇ ਗੈਂ ਗਸਟਰ ਤੇ ਨ ਸ਼ੇ ਨੂੰ ਖ਼ਤਮ ਕਰਨ ਦਾ ਦੱਸਿਆ ਪਲਾਨ,ਕਈ ਅਫ਼ਸਰਾਂ ਦੀਆਂ ਕੁਰਸੀਆਂ ਹਿੱਲੀਆਂ ਹਨ।

Exit mobile version