ਬਿਉਰੋ ਰਿਪੋਰਟ – ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਚਰਚਾ ਵਿੱਚ ਆਏ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ। ਮੁਹਾਲੀ ਸੈਕਟਰ-71 ਸਥਿਤ ਘਰ ਦੇ ਬਾਹਰ 6-7 ਰਾਊਂਡ ਹਵਾਈ ਫਾਇਰਿੰਗ ਹੋਈ। ਫਾਇਰਿੰਗ ਕਰਨ ਵਾਲੇ ਲੋਕ ਬਾਈਕ ‘ਤੇ ਸਵਾਰ ਹੋ ਕੇ ਆਏ ਸਨ।
ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ,ਪੁਲਿਸ ਨੇ ਇਲਾਕੇ ਵਿੱਚ ਲਗੇ ਕੈਮਰੇ ਦੀ ਰਿਕਾਰਡਿੰਗ ਤੋਂ ਇੱਕ ਬਾਈਕ ਜਾਂਦੇ ਹੋਏ ਦਿਖਾਈ ਦਿੱਤੀ ਹੈ। ਇਸ ਵਿੱਚ 2 ਲੋਕ ਸਵਾਰ ਸਨ, ਬਾਈਕ ‘ਤੇ ਯੂਪੀ ਦੀ ਨੰਬਰ ਪਲੇਟ ਸੀ। ਪਤਾ ਚੱਲਿਆ ਹੈ ਕਿ ਇੱਕ ਸਿਕਿਊਰਿਟੀ ਗਾਰਡ ਤੋਂ 1200 ਨੰਬਰ ਦੀ ਲਾਈਨ ਵੀ ਪੁੱਛੀ ਗਈ ਸੀ। ਪੁਲਿਸ ਨੇ ਕਿਹਾ ਕਿ ਮੁਲਜ਼ਮ ਜਲਦੀ ਹੀ ਫੜਿਆ ਜਾਵੇਗਾ ।
ਘਟਨਾ ਰਾਤ 10 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਰਾਤ ਨੂੰ ਹਨੇਰੀ ਚੱਲ ਰਹੀ ਸੀ ਅਤੇ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਸੀ। ਉਸੇ ਦੌਰਾਨ 2 ਨੌਵਵਾਨ ਪੈਦਲ ਗੁਜ਼ਰ ਰਹੇ ਸੀ ਫਿਰ ਬਾਈਕ ‘ਤੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਜਿਸ ਵਕਤ ਫਾਇਰਿੰਗ ਹੋਈ ਪਿੰਕੀ ਧਾਲੀਵਾਲ ਘਰ ਵਿੱਚ ਨਹੀਂ ਸਨ । ਇਤਲਾਹ ਮਿਲ ਦੇ ਹੀ ਮੁਹਾਲੀ ਦੇ SSP ਹਰਮਨਦੀਪ ਸਿੰਘ ਹੰਸ ਪਹੁੰਚੇ ਅਤੇ ਮੌਕੇ ਤੋਂ ਖੋਲ ਬਰਾਮਦ ਕੀਤੇ ।
ਜਿਸ ਇਲਾਕੇ ਵਿੱਚ ਫਾਇਰਿੰਗ ਹੋਈ ਉੱਥੇ ਕਈ ਮੰਨੇ-ਪਰਮੰਨੇ ਲੋਕ ਰਹਿੰਦੇ ਹਨ ਜਿਸ ਦੀ ਵਜ੍ਹਾ ਕਰਕੇ ਪੁਲਿਸ ਹੁਣ ਅਲਰਟ ‘ਤੇ ਹੋ ਗਈ ਹੈ । ਜ਼ਿਆਤਰ ਘਰਾਂ ਅਤੇ ਸੜਕਾਂ ‘ਤੇ ਕੈਮਰੇ ਲੱਗੇ ਹੋਏ ਹਨ ।
ਗਾਇਕਾ ਸੁਨੰਦਾ ਸ਼ਰਮਾ ਅਤੇ ਪਿੰਕੀ ਧਾਲੀਵਾਲ ਦੇ ਵਿਚਾਲੇ ਮਾਰਚ ਮਹੀਨੇ ਵਿੱਚ ਇੱਕ ਵਿਵਾਦ ਸਾਹਮਣੇ ਆਇਆ ਸੀ । ਸੁਨੰਦਾ ਸ਼ਰਮਾ ਦੀ ਸ਼ਿਕਾਇਤ ‘ਤੇ ਮਟੋਰ ਥਾਣੇ ਦੀ ਪੁਲਿਸ ਨੇ ਧੋਖਾਧੜੀ ਦੀ ਕੋਸ਼ਿਸ਼ ਅਤੇ ਮਾਨਸਿਕ ਪਰੇਸ਼ਾਨੀ ਦਾ ਮਾਮਲਾ ਪਿੰਕੀ ਧਾਲੀਵਾਲ ਤੇ ਦਰਜ ਕਰਵਾਇਆ ਸੀ ਜਿਸ ਵਿੱਚ ਧਾਲੀਵਾਲ ਦੀ ਗ੍ਰਿਫਤਾਰੀ ਵੀ ਹੋਈ ਸੀ। ਪੰਜਾਬੀ ਮਿਉਜ਼ਿਕ ਸਨਅਤ ਦੇ ਕਈ ਲੋਕ ਸੁਨੰਦਾ ਦੇ ਹੱਕ ਵਿੱਚ ਖੜੇ ਹੋਏ ਸਨ ਬਾਅਦ ਵਿੱਚੋਂ ਪਿੰਕੀ ਧਾਲੀਵਾਲ ਨੂੰ ਜ਼ਮਾਨਤ ਮਿਲ ਗਈ ਸੀ ।