The Khalas Tv Blog Punjab ਦਸੰਬਰ ਵਿੱਚ ਹੋ ਸਕਦੀਆਂ ਹਨ ਨਗਰ ਨਿਗਮ ਦੀਆਂ ਚੋਣਾਂ !
Punjab

ਦਸੰਬਰ ਵਿੱਚ ਹੋ ਸਕਦੀਆਂ ਹਨ ਨਗਰ ਨਿਗਮ ਦੀਆਂ ਚੋਣਾਂ !

ਬਿਉਰੋ ਰਿਪੋਰਟ : ਪੰਜਾਬ ਦੇ 5 ਸ਼ਹਿਰਾਂ ਦੀਆਂ ਨਗਰ ਨਿਗਮ ਚੋਣਾਂ ਦਸੰਬਰ ਵਿੱਚ ਹੋ ਸਕਦੀਆਂ ਹਨ । ਅੰਮ੍ਰਿਤਸਰ,ਜਲੰਧਰ,ਫਗਵਾੜਾ,ਲੁਧਿਆਣਾ,ਪਟਿਆਲਾ ਨਗਰ ਨਿਗਮ ਦੀਆਂ ਚੋਣਾ ਕਰਵਾਉਣ ਦੇ ਲਈ ਸੂਬਾ ਚੋਣ ਕਮਿਸ਼ਨ ਨੇ ਆਪਣੇ ਵੱਲੋਂ ਤਿਆਰੀਆਂ ਪੂਰੀ ਕਰ ਲਈਆ ਹਨ। ਇਸ ਤੋਂ ਇਲਾਵਾ 39 ਨਗਰ ਪਰਿਸ਼ਦਾਂ ਵਿੱਚ ਚੋਣ ਲਟਕੇ ਹੋਏ ਹਨ । ਪੰਜਾਬ ਸਰਕਾਰ ਨਗਰ ਪਰਿਸ਼ਦਾਂ ‘ਤੇ ਚੋਣ ਕਰਵਾਉਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ । ਪੰਜਾਬ ਵਿੱਚ ਹੋਣ ਵਾਲੀ ਸਥਾਨਕ ਚੋਣਾਂ ਨੂੰ ਸਾਰੀਆਂ ਹੀ ਪਾਰਟੀਆਂ ਵੱਲੋਂ ਸੈਮੀਫਾਈਨਲ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ।

ਪੰਜਾਬ ਦੇ 5 ਸ਼ਹਿਰਾਂ ਵਿੱਚ ਜਨਵਰੀ 2023 ਵਿੱਚ ਚੋਣਾਂ ਹੋਣੀਆਂ ਸਨ । ਪਰ ਸਥਾਨਕ ਵਿਭਾਗ ਵੱਲੋਂ ਵਾਰਡ ਬੰਦੀ ਦਾ ਕੰਮ ਨਹੀਂ ਕੀਤਾ ਗਿਆ । ਇਸ ਦੀ ਵਜ੍ਹਾ ਕਰਕੇ ਚੋਣਾਂ ਨੂੰ ਵਾਰ-ਵਾਰ ਟਾਲਨਾ ਪਿਆ ਸੀ। ਅਕਤੂਬਰ ਵਿੱਚ ਵਿਭਾਗ ਵੱਲੋਂ ਵਾਰਡ ਬੰਦੀ ਦਾ ਕੰਮ ਪੂਰਾ ਹੋ ਗਿਆ ਹੈ । ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਤਰੀਕਾਂ ਤੈਅ ਕਰਨ ਦੇ ਲਈ ਭੇਜਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਵੀ ਹੁਣ ਆਪਣੇ ਵੱਲੋਂ ਤਿਆਰੀ ਪੂਰੀ ਕਰ ਲਈ ਹੈ ।

ਸਰਕਾਰ ਦੇ ਲਈ ਫਗਵਾੜਾ ਨਗਰ ਨਿਗਮ ਦੀ ਚੋਣ ਅਹਿਮ ਹੈ । ਕਿਉਂਕਿ 2022 ਵਿੱਚ ਪੂਰੇ ਸੂਬੇ ਵਿੱਚ ਵਿਧਾਨਸਭਾ ਚੋਣਾਂ ਆਮ ਆਦਮੀ ਪਾਰਟੀ ਨੇ ਜਿੱਤਿਆ ਪਰ ਫਗਵਾੜਾ ਸੀਟ ਕਾਂਗਰਸ ਨੇ ਜਿੱਤੀ ਸੀ । ਇਹ ਚੋਣਾਂ ਭਾਵੇ ਹੀ ਸਥਾਨਕ ਪੱਧਰ ‘ਤੇ ਹੋਣਗੀਆਂ ਪਰ ਇਸ ਦਾ ਅਸਰ ਲੋਕਸਭਾ ਚੋਣਾਂ ਵਿੱਚ ਵੇਖਿਆ ਜਾਵੇਗਾ ।

ਜਲੰਧਰ ਵਾਰਡਬੰਦੀ ਦਾ ਮਾਮਲਾ ਅਦਾਲਤ ਗਿਆ ਸੀ

ਜਲੰਧਰ ਦੀ ਵਾਰਡ ਬੰਦੀ ਦੇ ਮਾਮਲੇ ਨੂੰ ਲੈਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਹੋਰ ਕੌਂਸਲਰ ਅਦਾਲਤ ਲੈਕੇ ਗਏ ਸਨ। ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਤੇ ਰੋਕ ਲੱਗਾ ਦਿੱਤੀ । ਇਸ ਦੀ ਵਜ੍ਹਾ ਕਰਕੇ ਵੀ ਚੋਣਾਂ ਵਿੱਚ ਦੇਰੀ ਹੋਈ ਸੀ ।

Exit mobile version