The Khalas Tv Blog Punjab ਪੰਜਾਬ ਦੇ ਇੰਨਾਂ 2 ਵਿਸ਼ਿਆਂ ਦੇ ਲੈਕਚਰਰਾਰਾਂ ਨੂੰ ਤੁਰੰਤ ਸਕੂਲਾਂ ਵਿੱਚ ਭੇਜਣ ਦੇ ਹੁਕਮ !
Punjab

ਪੰਜਾਬ ਦੇ ਇੰਨਾਂ 2 ਵਿਸ਼ਿਆਂ ਦੇ ਲੈਕਚਰਰਾਰਾਂ ਨੂੰ ਤੁਰੰਤ ਸਕੂਲਾਂ ਵਿੱਚ ਭੇਜਣ ਦੇ ਹੁਕਮ !

ਬਿਊਰੋ ਰਿਪੋਰਟ : ਸਕੂਲਾਂ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੀ ਸਾਇੰਸ ਵਿਸ਼ੇ ਦੀ ਪੜਾਈ ਦੇ ਮੱਦੇਨਜਰ ਵਿਦਿਆਰਥੀਆਂ ਦੇ ਹਿੱਤ ਵਿੱਚ ਫੈਸਲਾ ਲੈੰਦਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਟੇਟ ਮੁੱਖ ਦਫਤਰ, ਜਿਲਾ, ਬਲਾਕ ਜਾਂ ਹੋਰ ਦਫ਼ਤਰਾਂ ਵਿੱਚ ਕੰਮ ਕਰਦੇ ਸਾਇੰਸ ਅਤੇ ਗਣਿਤ ਵਿਸ਼ੇ ਦੇ ਲੈਕਚਰਾਰਾਂ ਨੂੰ ਤੁਰੰਤ ਵਾਪਿਸ ਸਕੂਲਾਂ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ। ਬੈਂਸ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਹਨਾਂ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਕਿਸੇ ਕਿਸਮ ਦੇ ਦਫ਼ਤਰੀ ਕੰਮ ਵਾਸਤੇ ਆਨ-ਡਿਊਟੀ ਵੀ ਨਾਂ ਬੁਲਾਇਆ ਜਾਵੇ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਬਾਰੇ ਪੂਰੀ ਤਰਾਂ ਵਚਨਬੱਧ ਹੈ ਅਤੇ ਹੁਣ ਇਹ ਲੈਕਚਰਾਰ ਸਿਰਫ ਵਿਦਿਆਰਥੀਆਂ ਨੂੰ ਪੜਾਉਣ ਦਾ ਕੰਮ ਹੀ ਕਰਨਗੇ। ਹਰਜੋਤ ਸਿੰਘ ਬੈਂਸ ਨੇ ਕਿ ਭਵਿੱਖ ਵਿੱਚ ਜੋ ਅਧਿਕਾਰੀ ਇਹਨਾਂ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਦਫ਼ਤਰੀ ਕੰਮਾਂ ਵਾਸਤੇ ਆਨ ਡਿਊਟੀ ਬੁਲਾਉਣਗੇ ਤਾਂ ਉਹਨਾਂ ਖਿਲਾਫ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Exit mobile version