The Khalas Tv Blog India ਹਰਿਆਣਾ ‘ਚ ਵਾਪਰੀ ਪੰਜਾਬ ਵਰਗੀ ਘਟਨਾ, ਲੋਕਾਂ ਪਲਟੇ ਟਰੱਕ ਨੂੰ ਲੁੱਟਿਆ
India

ਹਰਿਆਣਾ ‘ਚ ਵਾਪਰੀ ਪੰਜਾਬ ਵਰਗੀ ਘਟਨਾ, ਲੋਕਾਂ ਪਲਟੇ ਟਰੱਕ ਨੂੰ ਲੁੱਟਿਆ

ਬਿਉਰੋ ਰਿਪੋਰਟ – ਹਰਿਆਣਾ ਦੇ ਸਿਰਸਾ ਤੋਂ ਇਕ ਵਾਰ ਫਿਰ ਸ਼ਰਮਸ਼ਾਰ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਵੱਲੋਂਂ ਪੀੜਤ ਵਿਅਕਤੀ ਦੀ ਮਦਦ ਕਰਨ ਦੀ ਥਾਂ ਉਸ ਨੂੰ ਲੁੱਟਣ ਵੱਲ ਜ਼ੋਰ ਲਗਾਇਆ ਹੈ। ਸਿਰਸਾ ਦੇ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਸੜਕ ‘ਤੇ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿਚ 42 ਹਜ਼ਾਰ ਲੀਟਰ ਖਾਣੇ ਵਾਲੇ ਤੇਲ ਸੀ। ਜਿਵੇਂ ਹੀ ਲੋਕਾਂ ਨੂੰ ਟਰੱਕ ਦੇ ਪਲਟਣ ਦੀ ਸੂਹ ਮਿਲੀ ਤਾਂ ਲੋਕਾਂ ਨੇ ਵੱਡੀ ਗਿਣਤੀ ਵਿਚ ਇਸ ਨੂੰ ਘਿਉ ਸਮਝਦੇ ਹੋਏ ਇਸ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਟਰੱਕ ਪਲਟਣ ਤੋਂ ਬਾਅਦ ਘਿਓ ਵਰਗਾ ਪਦਾਰਥ ਸਰਵਿਸ ਰੋਡ ‘ਤੇ ਵਹਿਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ ਘਿਓ ਸਮਝਦੇ ਹੋਏ ਘਰਾਂ ਤੋਂ ਡੱਬੇ, ਬਾਲਟੀਆਂ ਲਿਆ ਕੇ ਭਰਨਾ ਸ਼ੁਰੂ ਕਰ ਦਿੱਤਾ। ਲੋਕਾਂ ਵੱਲੋਂ ਮਿੰਟਾਂ ਸਕਿੰਟਾਂ ਵਿਚ ਹੀ ਵੱਡੀ ਮਾਤਰਾ ‘ਚ ਇਸ ਨੂੰ ਇਕੱਠਾ ਕਰ ਲਿਆ। ਟਰੱਕ ਦੇ ਮਾਲਕਾਂ ਨੂੰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਉਹ ਕੰਟੇਨਰ ਦੇ ਨੇੜੇ ਪਹੁੰਚ ਗਏ। ਮਾਲਕਾਂ ਵੱਲੋਂ ਪਹੁੰਚ ਕੇ ਹਾਈਡਰਾਂ ਦੀ ਮਦਦ ਨਾਲ ਟਰੱਕ ਨੂੰ ਇਕ ਪਾਸੇ ਕਰਵਾਇਆ। ਚੰਗੀ ਗੱਲ ਇਹ ਰਹੀ ਕਿ ਡਰਾਈਵਰ ਨੂੰ ਕੋਈ ਆਂਚ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਪੰਜਾਬ ਵਿਚ ਵੀ ਅਜਿਹੀ ਇਕ ਘਟਨਾ ਵਾਪਰ ਚੁੱਕੀ ਹੈ ਜਦੋਂ ਜੰਮੂ ਕਸ਼ਮੀਰ ਤੋਂ ਲਿਆਂਦਾ ਸੇਬਾਂ ਦਾ ਟਰੱਕ ਪੰਜਾਬ ਵਿਚ ਪਲਟ ਗਿਆ ਸੀ ਤਾਂ ਉਸ ਸਮੇਂ ਵੀ ਲੋਕਾਂ ਨੇ ਮਦਦ ਕਰਨ ਦੀ ਥਾਂ ਸੇਬਾਂ ਨੂੰ ਚੁੱਕ ਕੇ ਘਰ ਲਿਜਾਣ ਵਿਚ ਰੁਚੀ ਦਿਖਾਈ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਸਚਮੁਚ ਸ਼ਰਮਸ਼ਾਰ ਕਰਦਿਆਂ ਹਨ।

ਇਹ ਵੀ ਪੜ੍ਹੋ –  ਖਨੌਰੀ ਧਰਨੇ ‘ਚ ਫਟਿਆ ਦੇਸੀ ਲੱਕੜਾਂ ਵਾਲਾ ਗੀਜਰ , ਇੱਕ ਨੌਜਵਾਨ ਹੋਇਆ ਗੰਭੀਰ ਜ਼ਖਮੀ

 

Exit mobile version