The Khalas Tv Blog Punjab ਪੰਜਾਬ ਦੀਆਂ ਜੇਲ੍ਹਾਂ ‘ਚ ਵੱਡਾ Input !
Punjab

ਪੰਜਾਬ ਦੀਆਂ ਜੇਲ੍ਹਾਂ ‘ਚ ਵੱਡਾ Input !

ਬਿਊਰੋ ਰਿਪੋਰਟ : ਪੰਜਾਬ ਪੁਲਿਸ ਨੇ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ । ਸੁਰੱਖਿਆ ਏਜੰਸੀਆਂ ਨੂੰ ਦਹਿਸ਼ਤਗਰਦ ਲਖਬੀਰ ਸਿੰਘ ਲੰਡਾ ਦੇ ਵੱਲੋਂ ਜੇਲ੍ਹਾਂ ‘ਤੇ ਹਮਲੇ ਦਾ ਇਨਪੁੱਟ ਮਿਲਿਆ ਹੈ । ਅਜਿਹੇ ਵਿੱਚ ਪੁਲਿਸ ਵੱਲੋਂ ਕੋਈ ਵੀ ਢਿੱਲ ਨਹੀਂ ਵਰਤੀ ਜਾ ਰਹੀ ਹੈ । ਜੇਲ੍ਹ ਵਿਭਾਗ ਵੱਲੋਂ ਸਾਰੇ ਜੇਲ੍ਹ ਸੁਪਰੀਟੈਂਡੈਂਟ ਨੂੰ ਇਸ ਬਾਰੇ ਪੱਤਰ ਲਿਖ ਕੇ ਜ਼ਰੂਰੀ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੂਤਰਾਂ ਦੇ ਮੁਤਾਬਿਤ ਦਹਿਸ਼ਤਗਰਦ ਲੰਡਾ ਸੂਬਿਆਂ ਦੀ ਜੇਲ੍ਹਾਂ ਵਿੱਚ ਬੰਦ ਆਪਣੇ ਸਾਥੀਆਂ ਨੂੰ ਛਡਾਉਣ ਦੇ ਲਈ ਪਲਾਨਿੰਗ ਬਣਾ ਰਹੇ ਹਨ। ਇਸ ਯੋਜਨਾ ਦਾ ਇੱਕ ਹਿੱਸਾ ਉੱਚ ਅਧਿਕਾਰੀਆਂ ‘ਤੇ ਹਮਲਾ ਕਰਨ ਦਾ ਵੀ ਹੈ । ਇਸ ਦੇ ਲਈ ਕੋਈ ਵੀ ਤਰੀਕਾ ਵਰਤਿਆਂ ਜਾ ਸਕਦਾ ਹੈ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਵਿੱਚ 26 ਦੇ ਕਰੀਬ ਜੇਲ੍ਹਾਂ ਹਨ, ਇਸ ਵਿੱਚ 9 ਸੈਂਟਰਲ ਜੇਲ੍ਹ ਹਨ । 2 ਅੱਤ ਸੰਵੇਦਨਸ਼ੀਲ ਜੇਲ੍ਹਾਂ ਹਨ, ਜਿਸ ਵਿੱਚ ਗੰਭੀਰ ਮੁਲਜ਼ਮ ਅਤੇ ਦਹਿਸ਼ਤਗਰਦਾਂ ਨੂੰ ਬੰਦ ਰੱਖਿਆ ਗਿਆ ਹੈ ।

ਅਮਰ ਉਜਾਲਾ ਦੀ ਖਬਰ ਦੇ ਮੁਤਾਬਿਕ ਲੰਡਾ ਖਤਰਨਾਕ ਮੁਲਜ਼ਮਾਂ ਵਿੱਚ ਇੱਕ ਹੈ, ਉਸ ‘ਤੇ ਮਈ 2022 ਵਿੱਚ ਪੰਜਾਬ ਪੁਲਿਸ ਦੇ ਖੁਫਿਆ ਵਿਭਾਗ ‘ਤੇ RPF ਹਮਲੇ ਦਾ ਕੇਸ ਦਰਜ ਹੈ। ਇਸ ਤੋਂ ਇਲਾਵਾ ਤਰਨਤਾਰਨ ਥਾਣੇ ‘ਤੇ RPG ਹਮਲੇ ਦਾ ਵੀ ਉਹ ਮੁਖ ਮੁਲਜ਼ਮ ਹੈ,ਉਸ ‘ਤੇ ਪੂਰੇ ਸੂਬੇ ਵਿੱਚ 50 ਤੋਂ ਵੱਧ ਕੇਸ ਦਰਜ ਹਨ ।

Exit mobile version