The Khalas Tv Blog Punjab ਪੰਜਾਬ ਕਾਂਗਰਸ ‘ਚ ਤਾਲਮੇਲ ਦੀ ਘਾਟ ਤੇ ਪੰਜਾਬ ਇੰਚਾਰਜ਼ ਦਾ ਵੱਡਾ ਬਿਆਨ
Punjab

ਪੰਜਾਬ ਕਾਂਗਰਸ ‘ਚ ਤਾਲਮੇਲ ਦੀ ਘਾਟ ਤੇ ਪੰਜਾਬ ਇੰਚਾਰਜ਼ ਦਾ ਵੱਡਾ ਬਿਆਨ

ਬਿਉਰੋ ਰਿਪੋਰਟ – ਅੱਜ ਸਵੇਰ ਤੋਂ ਪੰਜਾਬ ਦੇ ਕਾਂਗਰਸੀਆਂ ਵਿਚ ਆਪਸੀ ਤਾਲਮੇਲ ਨਾ ਹੋਣ ਦੀਆਂ ਖਬਰਾਂ ਚਲ ਰਹੀਆਂ ਹਨ, ਜਿਸ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਦੂਰ ਕਰਦਿਆਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ, ਵਿਰੋਧੀ ਧਿਰ ਦੇ ਲੀਡਰ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਅਤੇ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਦਾ ਆਪਸੀ ਤਾਲਮੇਲ ਸ਼ਲਾਘਾਯੋਗ ਹੈ। ਵਿਸ਼ਵਾਸ਼ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦਾ ਇਹ ਤਾਲਮੇਲ ਹੋਰਨਾਂ ਸੂਬਿਆਂ ਲਈ ਮਿਸਾਲ ਬਣੇਗਾ।  ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਕਈ ਮੀਡੀਆ ਅਦਾਰਿਆਂ ਵਿਚ ਅਚਾਨਕ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਨੇ ਪੰਜਾਬ ਕਾਂਗਰਸ ਅੰਦਰ ਖਲਬਲੀ ਮਚਾ ਦਿੱਤੀ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਰਿਪੋਰਟ ਵਿਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਚੁੱਕੇ ਗਏ ਹਨ ਅਤੇ ਇਹ ਵੀ ਕਿਹਾ ਗਿਆ ਕਿ ਸੀਨੀਅਰ ਕਾਂਗਰਸੀ ਆਗੂਆਂ ਵਿਚਕਾਰ ਕੋਈ ਤਾਲਮੇਲ ਨਹੀਂ ਹੈ

ਇਹ ਵੀ ਪੜ੍ਹੋ – ਹਾਈਕਮਾਨ ਕੋਲ ਪਹੁੰਚੀ ਵੜਿੰਗ ਦੀ ਸ਼ਿਕਾਇਤ ! ਏਕਤਾ ‘ਚ ਫੇਲ੍ਹ ਰਹਿਣ ਤੇ ਮਨਮਰਜ਼ੀ ਦੇ ਇਲਜ਼ਾਮ

 

Exit mobile version