The Khalas Tv Blog Punjab ਹੈਰੀਟੇਜ ਸਟ੍ਰੀਟ ਦੀ ਹਾਲਤ ਵੇਖ ਕੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਿਲ ਵੀ ਬੈਠ ਗਿਆ ! ਕਮਿਸ਼ਨ ਤੋਂ ਮੰਗ ਲਿਆ ਜਵਾਬ !
Punjab

ਹੈਰੀਟੇਜ ਸਟ੍ਰੀਟ ਦੀ ਹਾਲਤ ਵੇਖ ਕੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਿਲ ਵੀ ਬੈਠ ਗਿਆ ! ਕਮਿਸ਼ਨ ਤੋਂ ਮੰਗ ਲਿਆ ਜਵਾਬ !

ਬਿਉਰੋ ਰਿਪੋਰਟ –ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (AKALI DAL PRESIDENT SUKHBIR SINGH BADAL) ਨੇ ਅੰਮ੍ਰਿਤਸਰ ਹੈਰੀਟੇਜ ਸਟ੍ਰੀਟ (AMRITSAR HERITAGE STREET) ‘ਤੇ ਪਾਣੀ ਦਾ ਤਲਾਬ ਬਣਨ ‘ਤੇ ਮਾਨ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਇਆਂ ਸਨ । ਹੁਣ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ‘ਤੇ ਸਖਤੀ ਵਿਖਾਈ ਹੈ । ਕਮਿਸ਼ਨ ਨੇ ਹੈਰੀਟੇਜ ਸਟ੍ਰੀਟ ‘ਤੇ ਪਾਣੀ ਭਰਨ ‘ਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਭੇਜਿਆ ਅਤੇ ਸੁਣਵਾਈ ਵਿੱਚ ਜਵਾਬ ਮੰਗਿਆ ਹੈ ।

ਅੰਮ੍ਰਿਤਸਰ ਵਿੱਚ ਬੁੱਧਵਾਰ ਨੂੰ ਤੇਜ਼ ਮੀਂਹ ਨਾਲ ਹੈਰੀਟੇਜ ਸਟ੍ਰੀਟ ਵਿੱਚ ਹਾਲਾਤ ਡੁੱਬਣ ਵਰਗੇ ਹੋ ਗਏ ਸਨ । ਇਹ ਉਹ ਹੀ ਰਸਤਾ ਹੈ ਜਿੱਥੋਂ ਸ਼ਰਧਾਲੂ ਹੋ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਜਾਂਦੇ ਹਨ । ਸਟ੍ਰੀਟ ‘ਤੇ ਇੱਕ ਨਿਹੰਗ ਸਿੰਘ ਆਪਣੀ ਰੇਹੜੀ ‘ਤੇ ਬਿਠਾ ਕੇ ਰਸਤਾ ਪਾਰ ਕਰਵਾ ਰਿਹਾ ਸੀ ।

ਕਰੋੜਾਂ ਦੀ ਲਾਗਤ ਦੇ ਨਾਲ ਬਣੀ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਪਾਣੀ ਕੱਢਣ ਦੇ ਪ੍ਰਬੰਧ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਏ ਹਨ । ਇਹ ਪ੍ਰੋਜੈਕਟ ਅਕਾਲੀ-ਦਲ ਬੀਜੇਪੀ ਸਰਕਾਰ ਵੇਲੇ ਬਣਾਇਆ ਗਿਆ ਸੀ । ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਜਸਟਿਸ ਸੰਤ ਪ੍ਰਕਾਸ਼ ਨੇ ਆਪ ਇਸ ਦਾ ਨੋਟਿਸ ਲਿਆ ਹੈ ਅਤੇ ਕਮਿਸ਼ਨ ਨੂੰ 30 ਅਗਸਤ ਤੱਕ ਰਿਪੋਰਟ ਦੇਣ ਨੂੰ ਕਿਹਾ ਹੈ ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਦੀ ਫੋਟੋ ਨਸ਼ਰ ਕਰਕੇ ਮਾਨ ਸਰਕਾਰ ਨੂੰ ਘੇਰਿਆ ਹੈ ਉਨ੍ਹਾਂ ਨੇ ਕਿਹਾ ‘ਦੁਨੀਆ ਵਿੱਚ ਮਸ਼ਹੂਰ ਹੈਰੀਟੇਜ ਸਟ੍ਰੀਟ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਈ ਗਈ ਸੀ ਜਿਸ ਨਾਲ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਂਦੇ ਹਨ ਪਰ ਮੀਂਹ ਦੇ ਦੌਰਾਨ ਇੱਥੇ ਗੋਢੇ-ਗੋਢੇ ਪਾਣੀ ਭਰਿਆ ਰਹਿੰਦਾ ਹੈ ਮੈਂ ਪਹਿਲਾਂ ਵੀ ਮੁੱਖ ਮੰਤਰੀ ਮਾਨ ਨੂੰ ਹੈਰੀਟੇਜ ਸਟ੍ਰੀਟ ਦੀ ਅਹਿਮੀਅਤ ਸਮਝਾਈ ਸੀ । ਮੈਂ ਉਮੀਦ ਕਰਦਾ ਹਾਂ ਇਲਾਕੇ ਦੇ ਲੋਕ ਹੁਣ ਮਾਨ ਸਰਕਾਰ ਨੂੰ ਆਪ ਇਸ ਬਾਰੇ ਸਮਝਾਉਣ’ ।

Exit mobile version