The Khalas Tv Blog Punjab ਪੰਜਾਬ ‘ਚ ਅੱਜ ਪੂਰਾ ਦਿਨ OPD ਨਹੀਂ ਰਹੇਗੀ ਬੰਦ ! ਸਰਕਾਰ ਵੱਲੋਂ ਗੱਲਬਾਤ ਦੇ ਸੱਦੇ ਤੋਂ ਬਾਅਦ ਨਰਮ ਹੋਏ ਹੜ੍ਹਤਾਲੀ ਡਾਕਟਰ
Punjab

ਪੰਜਾਬ ‘ਚ ਅੱਜ ਪੂਰਾ ਦਿਨ OPD ਨਹੀਂ ਰਹੇਗੀ ਬੰਦ ! ਸਰਕਾਰ ਵੱਲੋਂ ਗੱਲਬਾਤ ਦੇ ਸੱਦੇ ਤੋਂ ਬਾਅਦ ਨਰਮ ਹੋਏ ਹੜ੍ਹਤਾਲੀ ਡਾਕਟਰ

ਬਿਉਰੋ ਰਿਪੋਰਟ – ਪੰਜਾਬ ਵਿੱਚ ਡਾਕਟਰਾਂ ਦੀ ਹੜ੍ਹਤਾਲ (PUNJAB DOCTOR STRIKE) ਦੇ 6ਵੇਂ ਦਿਨ ਰਾਹਤ ਦੀ ਖ਼ਬਰ ਮਿਲ ਸਕਦੀ ਹੈ । ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ (PUNJAB HEALTH MINISTER DR BALBIR SINGH) ਦੁਪਹਿਰ 2 ਵਜੇ ਡਾਕਟਰਾਂ ਦੀ ਐਸੋਸੀਏਸ਼ਨ(DOCTOR ASSOCIATION) ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ । ਉਧਰ ਮੀਟਿੰਗ ਤੋਂ ਪਹਿਲਾਂ ਡਾਕਟਰਾਂ ਨੇ ਰੁੱਖ ਵਿੱਚ ਵੀ ਨਰਮੀ ਵੇਖੀ ਗਈ ਹੈ । 11 ਸਤੰਬਰ ਨੂੰ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਜਦੋਂ ਲਿਖਿਅਤ ਵਿੱਚ ਸਰਕਾਰ ਵੱਲੋਂ ਕੋਈ ਢੁੱਕਵਾ ਜਵਾਬ ਨਹੀਂ ਮਿਲਿਆ ਸੀ ਤਾਂ ਡਾਕਟਰਾਂ ਨੇ 12 ਸਤੰਬਰ ਤੋਂ ਮੁਕਮਲ ਤੌਰ ‘ਤੇ OPD ਸੇਵਾ ਬੰਦ ਕਰ ਦਿੱਤੀ ਸੀ । ਪਰ ਹੁਣ ਅੱਜ ਸ਼ਨਿੱਚਰਵਾਰ ਸਵੇਰ 8 ਤੋਂ 11 ਵਜੇ ਤੱਕ ਇਸ ਨੂੰ ਕਰ ਦਿੱਤਾ ਹੈ । 11 ਤੋਂ ਦੁਪਹਿਰ 2 ਵਜੇ ਤੱਕ OPD ਮੁੜ ਤੋਂ ਸ਼ੁਰੂ ਹੋਣਗੀ ।

ਡਾਕਟਰਾਂ ਦਾ ਇਹ ਫੈਸਲਾ ਭਾਵੇ ਮਰੀਜ਼ਾਂ ਲਈ ਪੂਰੀ ਤਰ੍ਹਾਂ ਨਾਲ ਰਾਹਤ ਭਰਿਆ ਨਹੀਂ ਹੈ ਪਰ ਦੁਪਹਿਰ 11 ਵਜੇ ਤੋਂ OPD ਸੇਵਾਵਾਂ ਸ਼ੁਰੂ ਕਰਨ ਨਾਲ ਮਰੀਜ਼ਾਂ ਨੂੰ ਰਾਹਤ ਜ਼ਰੂਰ ਮਿਲੇਗੀ । ਹਾਲਾਂਕਿ ਜੇਕਰ 2 ਵਜੇ ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਸਰਕਾਰ ਅਤੇ ਮਰੀਜ਼ਾ ਲਈ ਇਹ ਵੱਡੀ ਰਾਹਤ ਹੋ ਸਕਦੀ ਹੈ ।

ਹੜ੍ਹਤਾਲੀ ਡਾਕਟਰਾਂ ਦੀ ਸਭ ਤੋਂ ਵੱਡੀ 2 ਮੰਗਾਂ ਹਨ, ਪਹਿਲਾਂ ਉਨ੍ਹਾਂ ਦੀ ਸੁਰੱਖਿਆ ਦੂਜੀ ਸਟਾਫ ਦੀ ਕਮੀ ਨੂੰ ਪੂਰਾ ਕਰਨਾ । ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਮੈਡੀਕਲ ਸਟਾਫ ਕੀ ਬਹੁਤ ਹੀ ਜ਼ਿਆਦਾ ਕਮੀ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਤੋਂ ਵੀ ਕਈ ਘੰਟੇ ਜ਼ਿਆਦਾ ਰੁਕਣਾ ਪੈਂਦਾ ਹੈ ।

Exit mobile version