The Khalas Tv Blog Punjab ਸਿਹਤ ਮੰਤਰੀ ਨੂੰ ਕਿਹਾ ਹਸਪਤਾਲ ਦੇ ਗੇਟ ‘ਤੇ ਨਸ਼ਾ ਵਿਕ ਦਾ ਹੈ ? ਮੰਤਰੀ ਨੇ ਮੰਗੇ ਸਬੂਤ,ਜਵਾਬ, ਤੁਸੀਂ ਆਪਣਾ whatsapp ਚੈੱਕ ਕਰੋ !
Punjab

ਸਿਹਤ ਮੰਤਰੀ ਨੂੰ ਕਿਹਾ ਹਸਪਤਾਲ ਦੇ ਗੇਟ ‘ਤੇ ਨਸ਼ਾ ਵਿਕ ਦਾ ਹੈ ? ਮੰਤਰੀ ਨੇ ਮੰਗੇ ਸਬੂਤ,ਜਵਾਬ, ਤੁਸੀਂ ਆਪਣਾ whatsapp ਚੈੱਕ ਕਰੋ !

ਬਿਊਰੋ ਰਿਪੋਰਟ : ਪੰਜਾਬ ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ, ਹਰ ਦੂਜੇ ਦਿਨ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਦੀ ਖ਼ਬਰ ਆਉਂਦੀ ਰਹਿੰਦੀ ਹੈ । ਮਾਨ ਸਰਕਾਰ ਵੀ ਨਸ਼ੇ ਨੂੰ ਖ਼ਤਮ ਕਰਨ ਦੇ ਮੁੱਦੇ ‘ਤੇ ਸੱਤਾ ਵਿੱਚ ਆਈ ਸੀ । ਇਸ ਦੌਰਾਨ ਉਹ ਹੁਣ ਬੈਕਫੁੱਟ ‘ਤੇ ਨਜ਼ਰ ਆ ਰਹੀ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿਵਲ ਹਸਪਤਾਲ ਬਰਨਾਲਾ ਆਏ ਤਾਂ ਇਸ ਦੌਰਾਨ ਵਾਪਸ ਜਾਣ ਵੇਲੇ ਗੇਟ ‘ਤੇ ਜਦੋਂ ਉਨ੍ਹਾਂ ਨੂੰ ਸ਼ਰੇਆਮ ਨਸ਼ੇ ਦੀ ਵਿੱਕਰੀ ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਸਬੂਤ ਮੰਗੇ ਤਾਂ ਜਵਾਬ ਵਿੱਚ ਕਿਹਾ ਕੀ ਤੁਸੀਂ ਆਪਣਾ whatsapp ਚੈੱਕ ਕਰੋ ਤੁਹਾਨੂੰ ਭੇਜੇ ਹੋਏ ਹਨ। ਜਿਸ ਤੋਂ ਬਾਅਦ ਮੰਤਰੀ ਸਾਹਬ ਦੀ ਚੁੱਪ ਹੋ ਗਏ, ਉਨ੍ਹਾਂ ਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲਿਆ। ਉਨ੍ਹਾਂ ਸਵਾਲ ਪੁੱਛਣ ਵਾਲੇ ਨੂੰ ਨਜ਼ਰ ਅੰਦਾਜ਼ ਕੀਤਾ ਜਿਵੇਂ ਉਨ੍ਹਾਂ ਨੇ ਕੁੱਝ ਸੁਣਿਆ ਹੀ ਨਹੀਂ।

ਸਵਾਲ – ਬਰਨਾਲਾ ਸਿਵਲ ਹਸਪਤਾਲ ਦੇ ਗੇਟ ‘ਤੇ ਨਸ਼ਾ ਵਿਕਦਾ ਹੈ, ਇਸ ‘ਤੇ ਤੁਸੀਂ ਕੀ ਕਹੋਗੇ ?

ਸਿਹਤ ਮੰਤਰੀ – ਸਿਹਤ ਮੰਤਰੀ ਨੇ SP ਸੰਦੀਪ ਕੁਮਾਰ ਮਲਿਕ ਨੂੰ ਬੁਲਾ ਕੇ ਕਿਹਾ ਕਿ ਇਹ ਲੋਕ ਕਹਿ ਰਹੇ ਹਨ ਕਿ ਨਸ਼ਾ ਵਿਕਦਾ ਹੈ,ਤੁਸੀਂ ਇਸ ਨੂੰ ਵੇਖੋ ਅਤੇ ਕਾਰਵਾਈ ਕਰੋ।

ਸਵਾਲ- ਪੁਲਿਸ ਅਤੇ ਪ੍ਰਸ਼ਾਸਨ ਨੂੰ ਸਭ ਕੁੱਝ ਪਤਾ ਹੈ ਕਿ ਨਸ਼ਾ ਵਿਕ ਰਿਹਾ ਹੈ, ਫਿਰ ਵੀ ਕੁੱਝ ਨਹੀਂ ਕਰਦੇ ਹਨ ?

ਸਿਹਤ ਮੰਤਰੀ – ਅਜਿਹਾ ਨਹੀਂ ਹੋ ਸਕਦਾ ਹੈ

ਸਵਾਲ – ਮੇਰੇ ਕੋਲ ਪੁਖ਼ਤਾ ਸਬੂਤ ਹਨ ।

ਸਿਹਤ ਮੰਤਰ – ਸਬੂਤ ਹਨ ਤਾਂ ਤੁਸੀਂ ਮੈਨੂੰ ਦਿਓ,ਅਸੀਂ ਕਾਰਵਾਈ ਕਰਾਂਗੇ ।

ਸਵਾਲ- ਆਪਣਾ WHATSAAP ਚੈੱਕ ਕਰੋ ਮੈਂ ਤੁਹਾਨੂੰ ਸਬੂਤ ਭੇਜ ਦਿੱਤੇ ਹਨ ।

ਸਿਹਤ ਮੰਤਰੀ – Whatsapp ‘ਤੇ ਸਬੂਤ ਭੇਜਣ ਦੀ ਗੱਲ ਸੁਣ ਦੇ ਹੀ ਅਜਿਹਾ ਰੀਐਕਸ਼ਨ ਦਿੱਤੀ ਜਿਵੇਂ ਕੁੱਝ ਸੁਣਿਆ ਹੀ ਨਹੀਂ ਅਤੇ ਉਹ ਦੂਜੇ ਸਵਾਲ ਦਾ ਜਵਾਬ ਦੇਣ ਲੱਗੇ । ਸਵਾਲ ਪੁੱਛਣ ਵਾਲੇ ਨੇ ਕਿਹਾ ਕਿ ਮੈਂ ਮੰਤਰੀ ਸਾਹਬ ਦੇ ਨਿੱਜੀ ਨੰਬਰ ‘ਤੇ Whatsapp ਕੀਤਾ ਸੀ ਪਰ ਨਿੱਜੀ ਕਾਰਨ ਦੀ ਵਜ੍ਹਾ ਕਰ ਕੇ ਉਹ ਸਬੂਤ ਸ਼ੇਅਰ ਨਹੀਂ ਕਰ ਸਕੇ ।

Exit mobile version