The Khalas Tv Blog Punjab ਤਿਓਹਾਰਾਂ ਦੇ ਸੀਜ਼ਨ ‘ਚ ਪੰਜਾਬ ਵੱਡੀ ਰੇਡ ! ਵੱਡੀ ਗਿਣਤੀ ਵਿੱਚ ਮਿਲਾਵਟੀ ਸਮਾਨ ਫੜਿਆ
Punjab

ਤਿਓਹਾਰਾਂ ਦੇ ਸੀਜ਼ਨ ‘ਚ ਪੰਜਾਬ ਵੱਡੀ ਰੇਡ ! ਵੱਡੀ ਗਿਣਤੀ ਵਿੱਚ ਮਿਲਾਵਟੀ ਸਮਾਨ ਫੜਿਆ

ਬਿਉਰੋ ਰਿਪੋਰਟ – ਲੁਧਿਆਣਾ ਦੇ ਸਿਹਤ ਵਿਭਾਗ (Ludhiana Health Department) ਨੇ ਤਿਓਹਾਰਾਂ ਦੇ ਸੀਜ਼ਨ ਵਿੱਚ ਮਿਲਾਵਟਖੋਰਾ ਖਿਲਾਫ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰ ਦੀਆਂ ਵੱਖ-ਵੱਖ ਡੇਰੀਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ‘ਤੇ ਰੇਡ ਕਰ ਰਹੀ ਹੈ । ਸਿਹਤ ਵਿਭਾਗ ਨੇ ਇੱਕ ਡੇਅਰੀ ‘ਤੇ ਰੇਡ ਕਰਕੇ ਤਕਰੀਬਨ ਡੇਢ ਕੁਇੰਟਲ ਪਨੀਰ ਨੂੰ ਨਸ਼ਟ ਕਰ ਦਿੱਤਾ ਹੈ । ਇਹ ਪਨੀਰ ਤਿਓਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਵਿੱਚ ਸਪਲਾਈ ਹੁੰਦਾ ਸੀ ।

ਸਿਵਿਲ ਸਰਜਨ ਡਾਕਟਰ ਪ੍ਰਦੀਪ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲ ਦੇ ਹੀ ਕੁਝ ਲੋਕ ਰਾਹੋ ਰੋਡ ‘ਤੇ ਡੇਅਰੀਆਂ ਵਿੱਚ ਮਿਲਾਵਟ ਸਮਾਨ ਬਣ ਰਿਹਾ ਹੈ । ਟੀਮਾਂ ਨੇ ਰੇਡ ਕੀਤੀ ਤਾਂ ਤਕਰੀਬਨ ਡੇਢ ਕੁਇੰਟਲ ਪਨੀਰ ਮਿਲਿਆ । ਇਹ ਪਨੀਰ ਮਿਲਾਵਟੀ ਸੀ,ਇਸ ਕਾਰਨ ਪਨੀਰ ਸਿਹਤ ਕਈ ਹੋਰ ਖਾਣ-ਪੀਣ ਦੇ ਸਮਾਨ ਦੇ ਸੈਂਪਲ ਲਈ ਗਏ । ਇਹ ਪਨੀਰ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਸਪਲਾਈ ਹੁੰਦਾ ਸੀ । ਇਸੇ ਤਰ੍ਹਾਂ ਮਿਠਾਈ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਦੀਆਂ ਦੁਕਾਨਾਂ ਵਿੱਚ ਦਬਿਸ਼ ਜਾਰੀ ਰਹੇਗੀ ।

ਸਿਵਿਲ ਸਰਜਨ ਡਾਕਟਰ ਪ੍ਰਦੀਪ ਅਗਰਵਾਲ ਨੇ ਕਿਹਾ ਅਸੀਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਮਿਲਾਵਟੀ ਚੀਜ਼ਾ ਨਾਲ ਵੇਚਣ,ਦੋਵਾਂ ਤੋਂ ਅਪੀਲ ਕੀਤੀ ਗਈ ਹੈ ਜਿੱਥੇ ਵੀ ਖਾਣ-ਪੀਣ ਦੇ ਸਮਾਨ ਵਿੱਚ ਮਿਲਾਵਟ ਹੁੰਦੀ ਹੈ ਉਸ ਦੇ ਖਿਲਾਫ ਸਿਹਤ ਵਿਭਾਗ ਨੂੰ ਇਤਲਾਹ ਕਰਨ । ਦੁਕਾਨਦਾਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ।

Exit mobile version