The Khalas Tv Blog Punjab ਪੰਜਾਬ ਦੇ ਸਿਹਤ ਮਹਿਕਮੇ ਨੇ ਇਨ੍ਹਾਂ ਕਰਮਚਾਰੀਆਂ ਨੂੰ ਦਿੱਤੀ ਨੌਕਰੀ ਦੀ ਚਿਤਾਵਨੀ
Punjab

ਪੰਜਾਬ ਦੇ ਸਿਹਤ ਮਹਿਕਮੇ ਨੇ ਇਨ੍ਹਾਂ ਕਰਮਚਾਰੀਆਂ ਨੂੰ ਦਿੱਤੀ ਨੌਕਰੀ ਦੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਮਹਿਕਮੇ ਨੇ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਅਧੀਨ ਹੜਤਾਲ ‘ਤੇ ਗਏ ਕਰਮਚਾਰੀਆਂ ਦੀ ਥਾਂ ‘ਤੇ ਵਲੰਟੀਅਰ ਸਟਾਫ ਰੱਖਣ ਦੀ ਤਜਵੀਜ਼ ਦਿੱਤੀ ਹੈ। ਮਹਿਕਮੇ ਨੇ ਕਿਹਾ ਹੈ ਕਿ ਜੇਕਰ ਅੱਜ ਹੜਤਾਲ ‘ਤੇ ਗਏ ਕਰਮੀ ਡਿਊਟੀ ਜੁਆਇਨ ਨਹੀਂ ਕਰਦੇ ਤਾਂ ਉਨ੍ਹਾਂ ਦੀ  ਥਾਂ ‘ਤੇ ਸਬੰਧਤ ਜ਼ਿਲ੍ਹੇ ਦੇ ਡੀ.ਸੀ/ਸਿਵਲ ਸਰਜਨ ਆਪਣੇ ਪੱਧਰ ‘ਤੇ ਸਟਾਫ ਨਰਸਾਂ, ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਭਰਤੀ ਕਰ ਲਏ ਜਾਣਗੇ, ਜਿਸ ਨਾਲ ਕਰੋਨਾ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋ ਸਕਣ। ਨਵੇਂ ਰੱਖੇ ਜਾਣ ਵਾਲੇ ਕਾਮਿਆਂ ਨੂੰ 1000 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ।

ਸਿਰਫ ਜ਼ਰੂਰਤ ਅਨੁਸਾਰ ਹੀ ਵਲੰਟੀਅਰ ਸਟਾਫ ਤਾਇਨਾਤ ਕੀਤਾ ਜਾਵੇਗਾ। ਇੰਨ੍ਹਾ ਵਲੰਟੀਅਰ ਸਟਾਫ ਦੀ ਤੈਨਾਤੀ ਪਹਿਲਾਂ 15 ਦਿਨਾਂ ਲਈ ਕੀਤੀ ਜਾਵੇਗੀ ਅਤੇ ਜ਼ਰੂਰਤ ਅਨੁਸਾਰ ਦਫਤਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਅੱਗੇ ਲੈਣ ਸਬੰਧੀ ਨਿਰਦੇਸ਼ ਦਿੱਤੇ ਜਾਣਗੇ। ਵਲੰਟੀਅਰ ਸਟਾਫ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਆਨਰੇਰੀਅਮ ਦਿੱਤਾ ਜਾਵੇਗਾ, ਜਿਸਦੀ ਅਦਾਇਗੀ ਜ਼ਿਲ੍ਹਾ ਡਿਜ਼ਾਸਟਰ ਰਲੀਫ ਫੰਡ ਵਿੱਚੋਂ ਕੀਤੀ ਜਾਵੇਗੀ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਡਾਇਰੈਕਟਰ ਮਿਸ਼ਨ ਵੱਲੋਂ ਹੜਤਾਲ ‘ਤੇ ਗਏ ਕਰਮੀਆਂ ਨੂੰ ਮੁੜ ਡਿਊਟੀ ਜੁਆਇਨ ਕਰਨ ਲਈ ਤਾੜਨਾ ਅਤੇ ਬੇਨਤੀ ਵੀ ਕੀਤੀ ਗਈ ਸੀ ਪਰ ਅੱਜ ਸਿਹਤ ਮਹਿਕਮੇ ਨੇ ਨਵੇਂ ਹੁਕਮ ਕੱਢ ਕੇ ਹੜਤਾਲ ‘ਤੇ ਗਏ ਕਾਮਿਆਂ ਨੂੰ ਨਵੀਂ ਚਿੰਤਾ ਛੇੜ ਦਿੱਤੀ ਹੈ। 

Exit mobile version