The Khalas Tv Blog Punjab ਭਾਰਤੀ ਫੌਜ ‘ਚ ਸ਼ਹਾਦਤ ਪਾਉਣ ‘ਚ ਪੰਜਾਬ ਨੰਬਰ 1 ‘ਤੇ !
Punjab

ਭਾਰਤੀ ਫੌਜ ‘ਚ ਸ਼ਹਾਦਤ ਪਾਉਣ ‘ਚ ਪੰਜਾਬ ਨੰਬਰ 1 ‘ਤੇ !

ਬਿਉਰੋ ਰਿਪੋਰਟ : ਦੇਸ਼ ਲਈ ਕੁਰਬਾਨ ਹੋਣ ਦੇ ਮਾਮਲੇ ਵਿੱਚ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਹੈ । ਪਾਰਲੀਮੈਂਟ ਵਿੱਚ ਰੱਖਿਆ ਮੰਤਰਾਲਾ ਵੱਲੋਂ ਪੇਸ਼ ਰਿਪੋਰਟ ਵਿੱਚ ਇੱਕ ਵਾਰ ਮੁੜ ਤੋਂ ਇਹ ਸਾਬਿਤ ਹੋ ਗਿਆ ਹੈ। ਦੇਸ਼ ਵਿੱਚ ਕੁਰਬਾਨ ਹੋਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਵਿਧਵਾਵਾਂ ਪੰਜਾਬ ਵਿੱਚ 10.63 ਫੀਸਦੀ ਹਨ । ਰੱਖਿਆ ਮੰਤਰਾਲਾ ਵੱਲੋਂ ਜਾਰੀ ਅੰਕੜਿਆ ਮੁਤਾਬਿਕ ਦੇਸ਼ ਵਿੱਚ 6,98,252 ਸ਼ਹੀਦ ਜਵਾਨਾਂ ਦੀਆਂ ਵਿਧਵਾਵਾਂ ਹਨ । ਜਿੰਨਾਂ ਵਿੱਚੋਂ 74,353 ਪੰਜਾਬ ਤੋਂ ਹਨ । ਇੰਨਾਂ ਵਿੱਚ ਜ਼ਮੀਨੀ ਫੌਜ ਵਿੱਚ ਸਭ ਤੋਂ ਵੱਧ 60,261, ਸਮੁੰਦਰੀ ਫੌਜੀ ਵਿੱਚ 4,236 ਅਤੇ 9,756 ਹਵਾਈ ਫੌਜ ਵਿੱਚ ਪੰਜਾਬੀਆਂ ਨੇ ਸ਼ਹਾਦਤ ਨੂੰ ਗਲ ਲਾਇਆ ।

ਪੰਜਾਬ ਤੋਂ ਬਾਅਦ ਕੌਣ ?

ਪੰਜਾਬ ਤੋਂ ਬਾਅਦ ਦੂਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਫੌਜੀ ਵਿਧਵਾਵਾਂ ਕੇਨਲਾ ਦੀਆਂ ਹਨ ਜਿੱਥੇ 69,507 ਜਵਾਨ ਦੇਸ਼ ਦੇ ਲਈ ਕੁਰਬਾਨ ਹੋਏ ਜਦਕਿ ਉਤਰ ਪ੍ਰਦੇਸ਼ 68,815 ਸ਼ਹੀਦਾਂ ਦੇ ਨਾਲ ਤੀਜੇ ਨੰਬਰ ‘ਤੇ ਹੈ । ਹਰਿਆਣਾ ਦਾ ਨੰਬਰ ਇਸ ਲਿਸਟ ਵਿੱਚ ਛੇਵੇਂ ਨੰਬਰ ‘ਤੇ ਹੈ । ਇੱਥੇ 53,546 ਜਵਾਨ ਦੇਸ਼ ਦੇ ਲਈ ਸ਼ਹੀਦ ਹੋਏ ਹਨ । ਇਸ ਵਿੱਚ ਜ਼ਮੀਨੀ ਫੌਜ ਦੇ 47,224, ਸਮੁੰਦਰੀ ਫੌਜ ਦੇ 3,620 ਅਤੇ ਏਅਰ ਫੋਰਸ ਦੇ 2,702 ਜਵਾਨ ਸ਼ਹੀਦ ਹੋਏ ।

ਉਧਰ ਪੰਜਾਬ ਦੇ ਇੱਕ ਹੋਰ ਗੁਆਂਢੀ ਸੂਬੇ ਹਿਮਾਚਲ ਵਿੱਚ ਕੁੱਲ 39,367 ਵਿਧਵਾਵਾਂ ਹਨ । ਜਦਕਿ ਮਹਾਰਾਸ਼ਟਰਾ ਅਤੇ ਤਮਿਲਨਾਡੂ ਦਾ ਨੰਬਰ ਇਸ ਤੋਂ ਜ਼ਿਆਦਾ ਹੈ । ਦੇਸ਼ ਦੀ ਰੱਖਿਆ ਦੇ ਲਈ ਪੰਜਾਬ,ਹਰਿਆਣਾ ਅਤੇ ਹਿਮਾਚਲ ਦਾ ਹਮੇਸ਼ਾ ਹੀ ਸਭ ਤੋਂ ਵੱਧ ਰੋਲ ਰਿਹਾ ਹੈ। ਫੌਜ ਦੀ 5 ਇਨਫੈਂਟਰੀ ਰੈਜੀਮੈਂਟ ਵਿੱਚ ਪੰਜਾਬ,ਡੋਗਰਾ,ਜਾਟ,ਸਿੰਘ ਅਤੇ ਸਿੱਖ ਲਾਈਟ ਇਨਫੈਂਟਰੀਆਂ ਹਨ । ਇੰਨਾਂ ਤਿੰਨਾਂ ਸੂਬਿਆਂ ਵਿੱਚੋ ਵੱਡੀ ਗਿਣਤੀ ਵਿੱਚ ਨੌਜਵਾਨ ਫੌਜ ਵਿੱਚ ਭਰਤੀ ਹੁੰਦੇ ਹਨ।

Exit mobile version