The Khalas Tv Blog Punjab ਲੁਧਿਆਣਾ ਪੁਲਿਸ ਦੇ 3 ਮੁਲਾਜ਼ਮ ਸਸਪੈਂਡ ! ਹਾਈਕੋਰਟ ਨੇ ਬਜ਼ੁਰਗ ਫੌਜੀ ਨਾਲ ਹੈਵਾਨੀਅਤ ਕਰਨ ‘ਤੇ ਕੀਤੀ ਕਾਰਵਾਈ
Punjab

ਲੁਧਿਆਣਾ ਪੁਲਿਸ ਦੇ 3 ਮੁਲਾਜ਼ਮ ਸਸਪੈਂਡ ! ਹਾਈਕੋਰਟ ਨੇ ਬਜ਼ੁਰਗ ਫੌਜੀ ਨਾਲ ਹੈਵਾਨੀਅਤ ਕਰਨ ‘ਤੇ ਕੀਤੀ ਕਾਰਵਾਈ

ਬਿਉਰੋ ਰਿਪੋਰਟ – ਲੁਧਿਆਣਾ ਦੇ ਰਹਿਣ ਵਾਲੇ ਇੱਕ ਰਿਟਾਇਡ ਫੌਜੀ ਦੇ ਘਰ ਵੜ ਕੇ ਉਸ ਦੇ ਪਰਿਵਾਰ ਨੂੰ ਧਮਕਾਉਣ ਅਤੇ ਘਸੀੜਨ ਦੇ ਮਾਮਲੇ ਵਿੱਚ 3 ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਗਈ ਹੈ । ਮੰਗਲਵਾਰ ਨੂੰ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ 3 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ । ਜਦਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੇ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਨਿਰਪੱਖ ਜਾਂਚ ਦੇ ਨਿਰਦੇਸ਼ ਦਿੱਤੇ ਹਨ ।

ਮਾਮਲਾ ਲੁਧਿਆਣਾ ਦੇ ਡਾਬਾ ਥਾਣੇ ਅਧੀਨ ਦਾ ਹੈ,ਜਿੱਥੇ ਰਿਟਾਇਡ ਫੌਜੀ ਦੀ ਸ਼ਿਕਾਇਤ ‘ਤੇ ਹਾਈਕੋਰਟ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ । ਰਿਟਾਇਡ ਫੌਜੀ ਬਾਬੂ ਧਾਨ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਦੇਰ ਰਾਤ ਪੁਲਿਸ ਮੁਲਾਜ਼ਮ ਬਿਨਾਂ ਦੱਸੇ ਵੜ ਗਏ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ । ਜਦੋਂ ਕਾਰਨ ਪੁੱਛਿਆ ਤਾਂ ਗੁੱਸੇ ਵਿੱਚ ਮੁਲਾਜ਼ਮਾਂ ਨੇ ਪਰਿਵਾਰ ਦੇ ਮੈਂਬਰਾਂ ਪਤਨੀ ਅਤੇ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ । ਜਿਸ ਦੇ ਬਾਅਦ ਅਗਲੇ ਦਿਨ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ।

ਰਿਟਾਇਡ ਫੌਜੀ ਬਾਬੂ ਧਾਨ ਨੇ ਦੱਸਿਆ ਕਿ ਉਹ 35 ਸਾਲ ਤੱਕ ਇੰਡੀਅਨ ਏਅਰ ਫੋਰਸ ਵਿੱਚ ਸਰਵਿਸ ਕਰ ਚੁੱਕੇ ਹਨ ਅਤੇ ਦੇਸ਼ ਦੀ ਸੇਵਾ ਵੀ ਕੀਤੀ ਹੈ। ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਉਹ ਲੁਧਿਆਣਾ ਦੇ ਲੋਹਾਰਾ ਵਿੱਚ ਤਾਇਨਾਤ ਸੀ । ਹੁਣ ਉਹ ਰਿਟਾਇਡ ਹੋ ਚੁੱਕੇ ਹਨ । ਪੁਲਿਸ ਨੇ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ । ਬਾਬੂ ਧਾਨ ਨੇ ਕਿਹਾ ਹਾਈਕੋਰਟ ਸਬੂਤਾਂ ਦੇ ਅਦਾਰ ‘ਤੇ ਫੈਸਲਾ ਸੁਣਾਇਆ ਹੈ ।

Exit mobile version