The Khalas Tv Blog India ਹਾਈ ਕੋਰਟ ਨੇ ਉਡਾਈਆਂ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਦੀਆਂ ਧੱਜੀਆਂ,ਕਿਹਾ ਵਰਤ ਲਿਆ ਕਰੋ ਦਿਮਾਗ
India

ਹਾਈ ਕੋਰਟ ਨੇ ਉਡਾਈਆਂ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਦੀਆਂ ਧੱਜੀਆਂ,ਕਿਹਾ ਵਰਤ ਲਿਆ ਕਰੋ ਦਿਮਾਗ

ਦ ਖ਼ਾਲਸ ਬਿਊਰੋ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਬੁਰੀ ਤਰਾਂ ਝਾੜ ਲਗਾਉਂਦੇ ਹੋਏ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਿਆਲੀ ਪੁਲਾਅ ਦੱਸਦੇ ਹੋਏ ਖਾਰਜ ਕਰ ਦਿਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਤੇ ਉਹਨਾਂ ਦੇ ਵਕੀਲ ਨੂੰ ਬੁਰੀ ਤਰਾਂ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਲਗਦਾ ਹੈ ਤੁਸੀਂ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ ਤੇ ਇਹ ਵੀ ਕਿਹਾ ਕਿ ਕੋਰਟ ਅਜਿਹੇ ਕੇਸ ਸੁਣਨ ਲਈ ਨਹੀਂ ਬਣੀ। ਅਦਾਲਤ ਨੇ ਪਟੀਸ਼ਨ ਕਰਤਾ ਪ੍ਰੇਮੀਆਂ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਦਸੋ ਕਿ ਪੈਰੋਲ ‘ਤੇ ਆਇਆ ਰਾਮ ਰਹੀਮ ਕਿਵੇਂ ਅਗਵਾ ਹੋ ਗਿਆ।ਦਿਮਾਗ ਦਾ ਇਸਤੇਮਾਲ ਕਰੋ।ਇਹ ਕਹਿੰਦੇ ਹੋਏ ਅਦਾਲਤ ਨੇ ਇਸ ਪਟੀਸ਼ਨ ਨੂੰ ਵਾਪਸ ਲੈਣ ਲਈ ਵੀ ਕਿਹਾ ਪਰ ਜਦ ਉਹਨਾਂ ਪਟੀਸ਼ਨ ਵਾਪਸ ਨਾ ਲਈ ਤਾਂ ਸਖਤੀ ਦਿਖਾਉਂਦੇ ਹੋਏ ਅਦਾਲਤ ਨੇ ਹੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਕੱਲ ਕੁੱਝ ਡੇਰਾ ਪ੍ਰੇਮੀਆਂ ਨੇ ਅਦਾਲਤ ਵਿੱਚ ਅਪੀਲ ਪਾਈ ਸੀ ਕਿ ਪੈਰੋਲ ਤੇ ਬਾਹਰ ਆਇਆ ਰਾਮ ਰਹੀਮ ਕੋਈ ਬਹਿਰੂਪੀਆ ਹੈ ਤੇ ਅਸਲੀ ਡੇਰਾ ਮੁੱਖੀ ਨੂੰ ਅਗਵਾ ਕਰ ਗਿਆ ਗਿਆ ਹੈ।ਜਦੋਂ ਕਿ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਇਸ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਸੀ।

ਇਸ ਸੁਣਵਾਈ ਤੋਂ ਪਹਿਲਾਂ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੋਟਾਲਾ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕਰਦ ਹੋਏ ਇਹ ਦਾਅਵਾ ਕੀਤਾ ਕਿ ਪੈਰੋਲ ‘ਤੇ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਤੇ ਉਸ ਨੂੰ ਨਕਲੀ ਦੱਸਣਾ ਬੇਬੁਨਿਆਦ ਹੈ।ਹਰਿਆਣਾ ਸਰਕਾਰ ਵੱਲੋਂ ਤਲਬ ਕਰਨ ‘ਤੇ ਸਰਕਾਰ ਆਪਣਾ ਪੱਖ ਰੱਖੇਗੀ ਪਰ ਇਥੇ ਤੱਕ ਨੋਬਤ ਹੀ ਨਹੀਂ ਆਈ ਤੇ ਅਦਾਲਤ ਨੇ ਪਹਿਲਾਂ ਹੀ ਇਸ ਪਟੀਸ਼ਨ ਨੂੰ ਖਾਰਜ ਕਰ ਦਿਤਾ।

Exit mobile version