The Khalas Tv Blog Punjab ਕੋਟਕਪੂਰਾ ਗੋ ਲੀ ਕਾਂ ਡ ‘ਚ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਵੱਡਾ ਝਟਕਾ,ਹੁਣ SIT ਨੇ ਖਿੱਚੀ ਤਿਆਰੀ
Punjab

ਕੋਟਕਪੂਰਾ ਗੋ ਲੀ ਕਾਂ ਡ ‘ਚ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਵੱਡਾ ਝਟਕਾ,ਹੁਣ SIT ਨੇ ਖਿੱਚੀ ਤਿਆਰੀ

ਸੁਮੇਧ ਸੈਣੀ ਨੇ ਹਾਈਕੋਰਟ ਵਿੱਚ ਅਰਜ਼ੀ ਪਾ ਕੇ ਗੋ ਲੀ ਕਾਂ ਡ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕੋਟਕਪੂਰਾ ਗੋ ਲੀ ਕਾਂ ਡ ਵਿੱਚ ਵੱਡਾ ਝਟਕਾ ਲੱਗਿਆ ਹੈ। ਹਾਈਕੋਰਟ ਤੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ਲਈ ਬਣੀ SIT ਦੇ ਸਾਹਮਣੇ ਪੇਸ਼ ਹੋਣਾ ਹੈ। ਜਿਸ ਵੇਲੇ ਗੋ ਲੀ ਕਾਂ ਡ ਹੋਇਆ ਸੀ ਉਸ ਵਕਤ ਸੁਮੇਧ ਸੈਣੀ ਪੰਜਾਬ ਦੇ ਡੀਜੀਪੀ ਸਨ ।

SIT ਨੇ ਕੀਤਾ ਸਮਨ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਮੇਧ ਸੈਣੀ ਨੇ ਕੇਂਦਰੀ ਏਜੰਸੀ ਤੋਂ ਗੋ ਲੀ ਕਾਂ ਡ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਦੇ ਬਾਅਦ ADGP LK ਯਾਦਵ ਵਾਲੀ SIT ਨੇ ਸੈਣੀ ਨੂੰ ਪੇਸ਼ ਹੋਣ ਲਈ ਸਮਨ ਭੇਜਿਆ ਹੈ।

ਅਦਾਲਤ ਨੇ ਜਾਂਚ ਤੇਜ ਕਰਨ ਲਈ ਕਿਹਾ ਸੀ

ਪੰਜਾਬ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਇਹ ਨਿਰਦੇਸ਼ ਸੁਮੇਧ ਸੈਣੀ ਦੀ ਪਟੀਸ਼ਨ ਰੱਦ ਕਰਨ ਵੇਲੇ ਦਿੱਤੇ। ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ADGP ਦੀ ਅਗਵਾਈ ਵਿੱਚ ਹੋ ਰਹੀ ਹੈ। ਉਧਰ ਬਹਿਬਲ ਕਲਾਂ ਦੀ ਜਾਂਚ IG ਨੌਨਿਹਾਲ ਸਿੰਘ ਦੀ ਟੀਮ ਕਰ ਰਹੀ ਹੈ।

ਸੈਣੀ ਨੇ ਪੇਸ਼ ਹੋਣ ਲਈ ਸਮਾਂ ਮੰਗਿਆ

SIT ਵੱਲੋਂ ਭੇਜੇ ਗਏ ਸਮਨ ਤੋਂ ਬਾਅਦ ਸੁਮੇਧ ਸੈਣੀ ਨੇ ਪੇਸ਼ੀ ਦੇ ਲਈ 3 ਹਫ਼ਿਤਿਆਂ ਦਾ ਸਮਾਂ ਮੰਗਿਆ ਹੈ। ਸੈਣੀ ਨੇ ਆਪਣੇ ਵੱਲੋਂ ਭੇਜੇ ਗਏ ਪੱਤਰ ਵਿੱਚ ਲਿਖਿਆ ਹੈ ਕਿ ਉਹ ਦਿੱਲੀ ਵਿੱਚ ਕਿਸੇ ਕੇਸ ਦੇ ਮਾ ਮਲੇ ਵਿੱਚ ਨੇ ਇਸ ਲਈ ਉਹ ਹਾਜ਼ਰ ਨਹੀਂ ਹੋ ਸਕਦੇ ।

Exit mobile version