ਕਬੂਤਰਬਾਜ਼ੀ ਵਿੱਚ 2 ਸਾਲ ਦੀ ਸਜ਼ਾ ਖਿਲਾਫ ਦਲੇਰ ਮਹਿੰਦੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਿਵਿਊ ਪਟੀਸ਼ਨ ਪਾਈ ਸੀ
‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਫੌਰੀ ਰਾਹਤ ਨਹੀਂ ਮਿਲੀ ਹੈ। ਕਬੂਤਰਬਾਜ਼ੀ ਦੇ ਮਾਮਲੇ ਵਿੱਚ ਨਿੱਚਲੀ ਅਦਾਲਤ ਤੋਂ ਮਿਲੀ 2 ਸਾਲ ਦੀ ਸ ਜ਼ਾ ਖਿਲਾਫ਼ ਦਲੇਰ ਮਹਿੰਦੀ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ, ਅਦਾਲਤ ਨੇ ਸੁਣਵਾਈ ਦੌਰਾਨ ਦਲੇਰ ਮਹਿੰਦੀ ਦੇ ਵਕੀਲ ਨੂੰ ਪੁੱਛਿਆ ਕਿ ਉਹ ਕਿੰਨੇ ਦਿਨਾਂ ਤੋਂ ਜੇਲ੍ਹ ਵਿੱਚ ਹਨ। ਵਕੀਲ ਨੇ ਜਵਾਬ ਦਿੱਤਾ ਕਿ ਥੋੜੇ ਸਮੇਂ ਤੋਂ ਹੀ ਤਾਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਅਤੇ ਹੁਣ 15 ਸਤੰਬਰ ਨੂੰ ਇਸ ‘ਤੇ ਅਗਲੀ ਸੁਣਵਾਈ ਹੋਵੇਗਾ ਯਾਨੀ ਸਾਫ਼ ਹੈ ਕਿ 15 ਸਤੰਬਰ ਤੱਕ ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਰਹਿਣਾ ਹੋਵੇਗਾ ।
2003 ਦਾ ਕਬੂਤਰਬਾਜ਼ੀ ਦਾ ਮਾਮਲਾ
ਦਲੇਰ ਮਹਿੰਦੀ ਵਿਦੇਸ਼ ਵਿੱਚ ਸ਼ੋਅ ਕਰਨ ਜਾਂਦੇ ਸਨ ਉਸ ਦੌਰਾਨ ਇ ਲਜ਼ਾਮ ਲੱਗਿਆ ਸੀ ਕਿ 10 ਲੋਕਾਂ ਨੂੰ ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਨੇ ਅਮਰੀਕਾ ਪਹੁੰਚਾਇਆ ਜਿਸ ਤੋਂ ਬਾਅਦ ਦਲੇਰ ਮਹਿੰਦੀ ਖਿਲਾਫ਼ ਮਾਮਲਾ ਦਰਜ ਹੋਇਆ ਸੀ ਪਟਿਆਲਾ ਦੀ ਟਰਾਇਲ ਕੋਰਟ ਨੇ 2018 ਵਿੱਚ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਦੇ ਖਿਲਾਫ਼ ਪਟਿਆਲਾ ਦੇ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਗਈ ਪਰ 5 ਦਿਨ ਪਹਿਲਾਂ ਅਦਾਲਤ ਨੇ ਨਿੱਚਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਜੇਲ੍ਹ ਵਿੱਚ ਦਲੇਰ ਸਿੱਧੂ ਦੀ ਬੈਰਕ ਵਿੱਚ
ਪਟਿਆਲਾ ਸੈਂਟਰਲ ਜੇਲ੍ਹ ਵਿੱਚ ਦਲੇਰ ਮਹਿੰਦੀ ਨੂੰ ਨਵਜੋਤ ਸਿੰਘ ਸਿੱਧੂ ਦੀ ਬੈਰਕ ਵਿੱਚ ਹੀ ਰੱਖਿਆ ਗਿਆ ਹੈ। ਉੱਥੇ ਦਲੇਰ ਮੁਨਸ਼ੀ ਦਾ ਕੰਮ ਕਰਦੇ ਹਨ। ਜੇਲ੍ਹ ਮੁਲਾਜ਼ਮ ਉਨ੍ਹਾਂ ਨੂੰ ਰਜਿਸਟਰ ਦਿੰਦੇ ਨੇ ਕੰਮ ਕਰਨ ਤੋਂ ਬਾਅਦ ਦਲੇਰ ਇਸ ਨੂੰ ਵਾਪਸ ਕਰ ਦਿੰਦੇ ਹਨ। ਜਦਕਿ ਸਿੱਧੂ ਨੂੰ ਜੇਲ੍ਹ ਵਿੱਚ ਕਲਰਕ ਦਾ ਕੰਮ ਮਿਲਿਆ ਹੋਇਆ ਹੈ। ਜੇਲ੍ਹ ਪਹੁੰਚਣ ਤੋਂ ਬਾਅਦ ਦਲੇਰ ਮਹਿੰਦੀ ਕਾਫੀ਼ ਮਾਯੂਸ ਸਨ ਪਰ ਸਿੱਧੂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ।