The Khalas Tv Blog Punjab ਹਾਈਕੋਰਟ ਨੇ ਦਸਤਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ
Punjab

ਹਾਈਕੋਰਟ ਨੇ ਦਸਤਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਸਤਾਰ ਨੂੰ ਸਿੱਖਾਂ ਦੀ ਸ਼ਾਨ ਦੱਸਦਿਆਂ ਦਸਤਾਰ ਤੋਂ ਬਿਨਾਂ ਕਿਸੇ ਵਿਅਕਤੀ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਜਨਤਕ ਕਰਨ ਨੂੰ ਸਿੱਖਾ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਦੱਸਿਆ ਹੈ। ਅਦਾਲਤ ਨੇ ਇਹ ਫੈਸਲਾ ਇੱਕ 65 ਸਾਲ ਦੇ ਸਿੱਖ ਬਜੁਰਗ ਦੀ ਤਸਵੀਰ ਜਨਤਕ ਕਰਨ ਦੇ ਖਿਲਾਫ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਸੁਣਾਇਆ ਹੈ। ਪਟੀਸ਼ਨ ਕਰ ਨੇ ਕਿਹਾ ਸੀ ਕਿ ਉਸ ਉੱਤੇ ਹੋਏ ਹਮਲੇ ਮੌਕੇ ਪਹਿਲਾਂ ਉਸਦੀ ਦਸਤਾਰ ਲਾਹ ਦਿੱਤੀ ਗਈ ਤੇ ਫਿਰ ਖੂਨ ਨਾਲ ਲੱਥਪੱਥ ਵੀਡੀਓ ਫੇਸਬੁਕ ਉੱਤੇ ਪਾ ਦਿੱਤੀ ਗਈ ਸੀ। ਅਦਾਲਤ ਦਾ ਕਹਿਣਾ ਸੀ ਕਿ ਅਜਿਹਾ ਹਮਲਾਵਰਾ ਨੇ ਜਾਣ ਕੇ ਕੀਤਾ ਹੈ। ਹਾਈਕੋਰਟ ਦੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਨੇ ਤਰਨਤਾਰਨ ਜਿਲ੍ਹੇ ਦੇ ਗੁਰਪ੍ਰੀਤ ਸਿੰਘ ਦੀ ਅਗਾਊਂ ਜਮਾਨਤ ਅਰਜ਼ੀ ਵੀ ਰੱਦ ਕੀਤੀ ਹੈ।

Exit mobile version