The Khalas Tv Blog India ਚੱਢਾ ਤੋਂ ਬਾਅਦ ਭੱਜੀ ’ਤੇ ਵੀ ਡਿੱਗੀ ਗਾਜ! ‘ਆਪ’ ਸਰਕਾਰ ਨੇ ਸੁਰੱਖਿਆ ਵਾਪਸ ਲਈ, ਕੇਂਦਰ ਨੇ ਦਿੱਤਾ ਜਵਾਬ
India Punjab

ਚੱਢਾ ਤੋਂ ਬਾਅਦ ਭੱਜੀ ’ਤੇ ਵੀ ਡਿੱਗੀ ਗਾਜ! ‘ਆਪ’ ਸਰਕਾਰ ਨੇ ਸੁਰੱਖਿਆ ਵਾਪਸ ਲਈ, ਕੇਂਦਰ ਨੇ ਦਿੱਤਾ ਜਵਾਬ

ਬਿਊਰੋ ਰਿਪੋਰਟ (26 ਅਪ੍ਰੈਲ, 2026): ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਬਕਾ ਕ੍ਰਿਕੇਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਦੀ ‘ਵਾਈ’ (Y) ਕੈਟੇਗਰੀ ਦੀ ਸੁਰੱਖਿਆ ਵਾਪਸ ਲੈ ਲਈ ਹੈ। ਉਨ੍ਹਾਂ ਦੇ ਜਲੰਧਰ ਸਥਿਤ ਨਿਵਾਸ ’ਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਬੁਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਇਸ ਕਦਮ ਤੋਂ ਤੁਰੰਤ ਬਾਅਦ ਕੇਂਦਰ ਸਰਕਾਰ ਨੇ ਹਰਭਜਨ ਸਿੰਘ ਨੂੰ CRPF ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।

ਵਿਕਰਮਜੀਤ ਸਾਹਨੀ ਦਾ ਵੱਡਾ ਦਾਅਵਾ

ਇਸੇ ਦੌਰਾਨ ਪਾਰਟੀ ਛੱਡਣ ਵਾਲੇ ਦੂਜੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਖ਼ੁਲਾਸਾ ਕੀਤਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਸੀ। ਸਾਹਨੀ ਨੇ ਕਿਹਾ ਕਿ ਪੰਜਾਬ ਇਸ ਵੇਲੇ ‘ਆਈਸੀਯੂ’ (ICU) ਵਿੱਚ ਹੈ ਅਤੇ ਸੂਬੇ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਮਜ਼ਬੂਤ ਸਹਿਯੋਗ ਦੀ ਲੋੜ ਹੈ।

ਸੰਤ ਸੀਚੇਵਾਲ ਨੇ ਤੋੜੀ ਚੁੱਪ

ਦੂਜੇ ਪਾਸੇ, ਪਾਰਟੀ ਦੇ ਨਾਲ ਡਟੇ ਹੋਏ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਰਾਘਵ ਚੱਢਾ ਨੇ ਉਨ੍ਹਾਂ ਨੂੰ 16, 17 ਅਤੇ 18 ਅਪ੍ਰੈਲ ਨੂੰ ‘ਆਜ਼ਾਦ ਗਰੁੱਪ’ ਬਣਾਉਣ ਸਬੰਧੀ ਚਰਚਾ ਲਈ ਚਾਹ ’ਤੇ ਬੁਲਾਇਆ ਸੀ। ਹਾਲਾਂਕਿ, ਸੰਤ ਸੀਚੇਵਾਲ ਨੇ ਕਿਸੇ ਵੀ ਅਜਿਹੇ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

Exit mobile version