The Khalas Tv Blog Punjab ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਨਜਾਇਜ਼ ਸ਼ਰਾਬ ਦੇ ਧੰਧੇ ‘ਚੋਂ ਕਮਾ ਕੇ ਸੋਨੀਆ ਗਾਂਧੀ ਨੂੰ ਕੇ ਭੇਜੇ-ਚੰਦੂਮਾਜਰਾ
Punjab

ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਨਜਾਇਜ਼ ਸ਼ਰਾਬ ਦੇ ਧੰਧੇ ‘ਚੋਂ ਕਮਾ ਕੇ ਸੋਨੀਆ ਗਾਂਧੀ ਨੂੰ ਕੇ ਭੇਜੇ-ਚੰਦੂਮਾਜਰਾ

source: abpnews

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ‘ਤੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸ ਤਹਿਤ ਅੱਜ ਅਕਾਲੀ ਦਲ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਪਿੰਡ ਘੱਗਰ ਸਰਾਏ ‘ਚ ਸੁਖਬੀਰ ਬਾਦਲ ਦੀ ਅਗਵਾਈ ‘ਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਇਸ ਧਰਨੇ ‘ਚ ਅਕਾਲੀ ਦਲ ਦੇ ਲੀਡਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਪਹੁੰਚੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਐਨਕੇ ਸ਼ਰਮਾ ਵੀ ਪਹੁੰਚੇ ਸਨ। ਧਰਨੇ ‘ਚ ਪਹੁੰਚੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ‘ਪੰਜਾਬ ਸਰਕਾਰ ਨੇ ਸੋਨੀਆ ਗਾਂਧੀ ਨੂੰ 2000 ਕਰੋੜ ਰੁਪਏ ਨਜਾਇਜ਼ ਸ਼ਰਾਬ ‘ਚੋਂ ਕਮਾ ਕੇ ਭੇਜੇ ਹਨ। ਉਨ੍ਹਾਂ ਕੈਪਟਨ ਸਰਕਾਰ ‘ਤੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਗੈਰ ਕਾਨੂੰਨੀ ਕੰਮ ਰੋਕਣੇ ਤਾਂ ਕੀ ਸਨ, ਸਗੋਂ ਮਾਫੀਆ ਰਾਜ ਨੂੰ ਬੜਾਵਾ ਦੇ ਰਹੇ ਹਨ।’

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਪੰਜਾਬ ਸਰਕਾਰ ਸਬਸਿਡੀ ਨਹੀਂ ਦੇ ਸਕਦੀ, ਹਾਲਾਂਕਿ ਕੇਂਦਰ ਵੱਲੋਂ ਪੈਸੇ ਦੇਣ ਦੇ ਬਾਵਜੂਦ ਇਹ ਖਜ਼ਾਨਾ ਖਾਲੀ ਆਖ ਰਹੇ ਹਨ। ਕੈਪਟਨ ਰਾਜ ਵਿੱਚ ਰਾਸ਼ਨ ਘੋਟਾਲੇ ਹੋ ਰਹੇ ਹਨ ਅਤੇ ਹੁਣ ਸਾਨੂੰ ਸੂਬੇ ਦੇ ਹਾਲਾਤ ਦੇਖ ਕੇ ਮਜਬੂਰਨ ਸੜਕਾਂ ‘ਤੇ ਉਤਰਨਾ ਪਿਆ।

ਅਕਾਲੀ ਦਲ ਵੱਲੋਂ ਰੋਸ ਧਰਨੇ ਵਿੱਚ ਜ਼ਹਿਰੀਲੀ ਸ਼ਰਾਬ ਤੋਂ ਇਲਾਵਾ ਰੇਤ ਬਜਰੀ ਮਾਈਨਿੰਗ ਮਾਫੀਆ, ਰਾਸ਼ਨ ਬੰਦ ਘੋਟਾਲਾ ਅਤੇ ਬਿਜਲੀ ਬਿੱਲ ਮੁਆਫ਼ੀ ਵਰਗੇ ਮੁੱਦੇ ਵੀ ਚੁੱਕੇ ਗਏ।

Exit mobile version