The Khalas Tv Blog Punjab ਪੰਜਾਬ ਦੇ ਸਕੂਲਾਂ ‘ਚ ਮਿੱਡ ਡੇਅ ਮੀਲ ਦੇ ਇਹ ਭਾਂਡੇ ਬੈਨ ! 5 ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ !
Punjab

ਪੰਜਾਬ ਦੇ ਸਕੂਲਾਂ ‘ਚ ਮਿੱਡ ਡੇਅ ਮੀਲ ਦੇ ਇਹ ਭਾਂਡੇ ਬੈਨ ! 5 ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ !

ਬਿਉਰੋ ਰਿਪੋਰਟ : ਪੰਜਾਬ ਦੇ ਮਿੱਡ ਡੇਅ ਮੀਲ ਤੋਂ ਪੰਜਾਬ ਸਰਕਾਰ ਨੇ ਇੱਕ ਹੋਰ ਜ਼ਰੂਰੀ ਬਦਲਾਅ ਕਰਨ ਦਾ ਫੈਸਲਾ ਲਿਆ ਹੈ । ਪੰਜਾਬ ਸਰਕਾਰੀ ਸਲੂਕਾਂ ਵਿੱਚ ਪਹਿਲਾਂ ਐਲੂਮੀਨੀਅਮ ਦੇ ਭਾਂਡਿਆਂ ਵਿੱਚ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਸੀ। ਪਰ ਹੁਣ ਇੰਨਾਂ ਭਾਂਡਿਆਂ ਨੂੰ ਫੌਰਨ ਬੰਦ ਕਰਨ ਦੇ ਨਿਰਦੇਸ਼ ਦੇ ਕੇ ਸਟੀਲ ਜਾਂ ਫਿਰ ਪਿੱਤਲ ਦੇ ਭਾਂਡਿਆਂ ਵਿੱਚ ਖਾਣਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ । ਪੰਜਾਬ ਯੂਨੀਵਰਸਿਟੀ ਦੀ ਸੋਸ਼ਲ ਆਡਿਟ ਟੀਮ ਨੇ ਇਹ ਸਿਫਾਰਿਸ਼ ਕੀਤੀ ਸੀ ।

ਦਰਅਸਲ ਮਾਹਿਰ ਡਾਕਟਰਾਂ ਦਾ ਦਾਅਵਾ ਹੈ ਕਿ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਨਾਲ ਕੈਂਸਰ ਵਰਗੀ ਬਿਮਾਰੀ ਦਾ ਖਤਰਾਂ ਹੁੰਦਾ ਹੈ । ਇਸ ਲਈ ਜਿੱਥੇ ਇਸ ਨੂੰ ਘਰਾਂ ਵਿੱਚ ਬੰਦ ਕਰਵਾਇਆ ਜਾ ਰਿਹਾ ਹੈ ਉੱਥੇ ਹੁਣ ਸਕੂਲਾਂ ਵਿੱਚ ਵੀ ਇਸ ‘ਤੇ ਰੋਕ ਲਗਾਈ ਜਾ ਰਹੀ ਹੈ । ਮਿੱਡ ਡੇਅ ਮੀਲ ਸਕੀਮ ਕਿਉਂਕਿ ਕੇਂਦਰ ਦੇ ਨਾਲ ਮਿਲਕੇ ਸੂਬਾ ਸਰਕਾਰ ਚਲਾਉਂਦੀ ਹੈ ਇਸ ਲਈ ਕੇਂਦਰ ਤੋਂ ਪ੍ਰਤੀ ਸਕੂਲ 10 ਹਜ਼ਾਰ ਰੁਪਏ ਭਾਂਡੇ ਖਰੀਦਣ ਦੇ ਲਈ ਮੰਗੇ ਗਏ ਹਨ ।

ਇਸ ਵਜ੍ਹਾ ਨਾਲ ਖਤਰਨਾਕ ਹੈ ਐਲੂਮੀਅਮ ਦਾ ਭਾਂਡਾ

1. ਐਲੀਮੀਨੀਅਮ ਸਾਡੇ ਅੰਗਾਂ ਵਿੱਚ ਜਮ ਜਾਂਦਾ ਹੈ ਜਿਸ ਦੀ ਵਜ੍ਹਾ ਕਰਕੇ ਉਹ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਹਨ
2. ਐਲੀਮੀਨੀਅਮ ਦੇ ਭਾਂਡਿਆਂ ਵਿੱਚ ਖਾਣਾ ਬਣਾਉਣ ਨਾਲ 1 ਤੋਂ 2 MG ਐਲੂਮੀਨੀਅਮ ਖਾਣੇ ਵਿੱਚ ਚੱਲਾ ਜਾਂਦਾ ਹੈ
3. ਐਲੂਮੀਨੀਅਮ, ਐਸਿਡ ਖਾਣੇ ਦੇ ਨਾਲ ਤੇਜ਼ੀ ਨਾਲ ਮਿਲ ਜਾਂਦਾ ਹੈ,ਜਿਵੇਂ ਟਮਾਟਰ,ਨਿਬੂ, ਸਿਰਕਾ
4. ਐਲੂਮੀਨੀਅਮ ਵਿੱਚ ਨਿਊਰੋਟਾਕਸਿਕ ਹੁੰਦਾ ਹੈ। ਜਿਸ ਦੀ ਵਜ੍ਹਾ ਕਰਕੇ ਐਨਸੇਫੈਲੋਪੈਥੀ ਤੇ ਦੀਮਾਗ ‘ਤੇ ਅਸਰ ਪਾਉਣ ਦਾ ਵੱਡਾ ਕਾਰਨ ਬਣ ਦਾ ਹੈ
5. ਐਲੂਮੀਨੀਅਮ ਕਿਡਨੀ ਫੇਲੀਅਰ ਦਾ ਵੱਡਾ ਕਾਰਨ ਹੁੰਦਾ ਹੈ। ਅਪੈਨਡੀਸਾਇਟਿਸ,ਅਲਜ਼ਮਰ,ਫੂਡ ਪਾਇਜ਼ਨਿੰਗ

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੇਲੇ ਦੀ ਥਾਂ ਮੌਸਮੀ ਫੱਲਾਂ ਨੂੰ ਮਿੱਡ ਡੇਅ ਮੀਲ ਵਿੱਚ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤੇ ਸਨ ।

Exit mobile version