ਪੰਜਾਬ ਵਿੱਚ ਵਿਧਾਇਕਾਂ ਦੇ TA ਦਾ ਹੁਣ ਨਵਾਂ ਫਾਰਮੂਲਾ ਲਾਗੂ ਹੋਵੇਗਾ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਮੌਜੂਦਾ ਬਜਟ ਇਜਲਾਸ ਵਿੱਚ ਕਈ ਬਿੱਲ ਪਾਸ ਕੀਤੇ ਇਸ ਵਿੱਚ ਇਕ ਅਹਿਮ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ । ਇਸ ਤੋਂ ਪਹਿਲਾਂ ਵਿਧਾਇਕਾਂ ਨੂੰ 4 ਤੋਂ 5 ਪੈਨਸ਼ਨਾਂ ਤੱਕ ਮਿਲ ਦੀਆਂ ਸਨ ਪਰ ਮਾਨ ਸਰਕਾਰ ਨੇ ਇਸ ਨੂੰ ਇੱਕ ਕਰ ਦਿੱਤਾ। ਭਾਵੇਂ ਕੋਈ ਵਿਧਾਇਕ ਜਿੰਨੀ ਮਰਜ਼ੀ ਵਾਰ ਵਿਧਾਇਕ ਕਿਉਂ ਨਾ ਬਣਿਆ ਹੋਵੇ । ਸਿਰਫ਼ ਇੰਨਾਂ ਹੀ ਨਹੀਂ ਸੀਐੱਮ ਮਾਨ ਨੇ ਆਗੂ ਵਿਰੋਧੀ ਧਿਰ ਪ੍ਰਤਾਪ ਬਾਜਵਾ ਦੀ ਉਸ ਮੰਗ ਵੀ ਖ਼ਾਰਜ ਕਰ ਦਿੱਤਾ ਸੀ । ਜਿਸ ਵਿੱਚ ਉਨ੍ਹਾਂ ਨੇ ਵਿਧਾਇਕਾਂ ਦੀ ਤਨਖ਼ਾਹ ਵਧਾਉਣ ਦੀ ਮੰਗ ਕੀਤੀ ਸੀ। ਹੁਣ ਸਰਕਾਰ ਇੱਕ ਹੋਰ ਫੈਸਲਾ ਲੈ ਸਕਦੀ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਵਿਧਾਇਕਾਂ ਦੀ ਵੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਇੱਕ ਮੀਟਿੰਗ ਇੱਕ TA
ਪੰਜਾਬ ਵਿਧਾਨ ਸਭਾ ‘ਚ ਹੁਣ TA ਦਾ ਨਵਾਂ ਫਾਰਮੂਲਾ ਲਿਆਉਣ ਦੀ ਤਿਆਰ ਕਰ ਰਹੀ ਹੈ। ਇਸ ਫਾਰਮੂਲੇ ਵਿੱਚ ਇੱਕ ਮੀਟਿੰਗ ਇੱਕ ਟੀਏ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀ ਦੀਆਂ ਮੀਟਿੰਗਾਂ ਲਈ 3 TA ਦਿੱਤੇ ਜਾਂਦੇ ਸਨ। ਜਿਵੇਂ ਵਿਧਾਇਕ ਨੂੰ ਇੱਕ ਦਿਨ ਪਹਿਲਾਂ ਚੰਡੀਗੜ੍ਹ ਮੀਟਿੰਗ ਲਈ ਪਹੁੰਚਣਾ ਹੁੰਦਾ ਸੀ ਉਸ ਤੋਂ ਬਾਅਦ ਦੂਜੇ ਦਿਨ ਉਹ ਮੀਟਿੰਗ ਵਿੱਚ ਸ਼ਾਮਲ ਹੁੰਦਾ ਸੀ । ਤੀਜੇ ਦਿਨ ਉਹ ਵਾਪਸ ਜਾਂਦਾ ਸੀ। ਇਸ ਲਿਹਾਜ਼ ਨਾਲ ਉਸ ਨੂੰ ਤਿੰਨ TA ਮਿਲ ਦੇ ਸਨ ਪਰ ਹੁਣ ਇੱਕ ਹੀ TA ਦਿੱਤਾ ਜਾ ਸਕਦਾ ਹੈ। ਇਸ ‘ਤੇ ਵਿਚਾਰ ਹੋ ਰਿਹਾ ਹੈ। ਮੌਜੂਦਾ ਸਮੇਂ ਪ੍ਰਤੀ ਦਿਨ 1500 ਰੁਪਏ TA ਦਿੱਤਾ ਜਾਂਦਾ ਹੈ। ਤਿੰਨ ਦਿਨਾਂ ਦਾ TA 4500 ਰੁਪਏ ਹੋ ਜਾਂਦਾ ਹੈ ।
ਇੱਕ ਵਿਧਾਇਕ ਘੱਟੋਂ ਘੱਟ 2 ਕਮੇਟੀਆਂ ਦਾ ਮੈਂਬਰ ਹੈ। ਹਫਤੇ ਵਿੱਚ 2 ਦਿਨ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਹਨ। ਯਾਨੀ ਹਫਤੇ ਵਿੱਚ 6 ਦਿਨ ਅਤੇ ਮਹੀਨੇ ਵਿੱਚ 24 ਦਿਨਾਂ ਦਾ TA ਵਿਧਾਇਕ ਨੂੰ ਮਿਲ ਦਾ ਹੈ। ਜੇਕਰ ਇੱਕ ਮੀਟਿੰਗ ਇੱਕ TA ਦਾ ਫਾਰਮੂਲਾ ਲਾਗੂ ਹੋ ਜਾਂਦਾ ਹੈ ਤਾਂ ਹਰ ਮਹੀਨੇ 24 ਲੱਖ ਤੱਕ ਬਚ ਸਕਦੇ ਹਨ ਅਤੇ ਸਾਲ ਦੇ ਤਕਰੀਬਨ ਢਾਈ ਕਰੋੜ ਦੀ ਬੱਚਤ ਹੋਵੇਗੀ। ਹਰ ਵਿਧਾਇਕ ਨੂੰ ਮੀਟਿੰਗ ਅਟੈਂਡ ਕਰਨ ਦੇ ਲਈ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਮਿਲ ਦੇ ਹਨ ਪਰ ਇਹ ਫਾਰਮੂਲਾ ਲਾਗੂ ਕਰਨਾ ਅਸਾਨ ਨਹੀਂ ਹੋਵੇਗਾ ਕਿਉਂਕਿ ਵਿਰੋਧੀਆਂ ਧਿਰਾਂ ਨੇ ਨਾਲ ਸਰਕਾਰ ਨੂੰ ਆਪਣੇ ਵਿਧਾਇਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ।