The Khalas Tv Blog Punjab ਪੰਜਾਬ ‘ਚ ਸਕੂਲ ਦਾਖਲੇ ‘ਚ ਵੱਡਾ ਬਦਲਾਅ ! ਹੁਣ 3 ਸਾਲ ਦੇ ਬੱਚੇ ਲਈ ਬਣਾਈ ਗਈ ਨਵੀਂ ਕਲਾਸ
Punjab

ਪੰਜਾਬ ‘ਚ ਸਕੂਲ ਦਾਖਲੇ ‘ਚ ਵੱਡਾ ਬਦਲਾਅ ! ਹੁਣ 3 ਸਾਲ ਦੇ ਬੱਚੇ ਲਈ ਬਣਾਈ ਗਈ ਨਵੀਂ ਕਲਾਸ

 

ਬਿਉਰੋ ਰਿਪੋਰਟ : ਪੰਜਾਬ ਦੇ ਸਕੂਲਾਂ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ । ਨਵੇਂ ਵਿੱਦਿਅਕ ਸੈਸ਼ਨ 2024 ਤੋਂ ਸਰਕਾਰੀ ਸਕੂਲਾਂ ਵਿੱਚ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ । ਹੁਣ 3 ਸਾਲ ਦਾ ਬੱਚਾ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਸਕੇਗਾ। ਪਹਿਲਾਂ ਪੰਜਾਬ ਵਿੱਚ ਪ੍ਰੀ ਪ੍ਰਾਇਮਰੀ 1 ਤੇ ਪ੍ਰੀ ਪ੍ਰਾਇਮਰੀ 2 ਦੀਆਂ ਕਲਾਸਾਂ ਹੁੰਦਿਆਂ ਸਨ । ਹੁਣ ਨਰਸਰੀ,LKG,UKG ਦੀਆਂ ਕਲਾਸਾਂ ਹੋਣਗੀਆਂ ।

ਸਰਕਾਰ ਨੇ ਦਾਖਲੇ ਅਤੇ ਰਜਿਸਟ੍ਰੇਸ਼ਨ ਲਈ ਈ-ਪੰਜਾਬ ਪੋਰਟਲ ‘ਤੇ ਆਨਲਾਈਨ ਦਾਖਲਾ ਲਿੰਕ ਜਾਰੀ ਕਰੇਗਾ । 9 ਫਰਵਰੀ ਨੂੰ ਵਿਰਾਸਤ- ਏ- ਖਾਲਸਾ ਆਡੀਟੋਰੀਅਮ ਸ੍ਰੀ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਸਿੱਖਿਆ ਵਿਭਾਗ ਵੱਲੋਂ ਨਰਸਰੀ ਤੋਂ ਲੈਕੇ 12ਵੀਂ ਕਲਾਸ ਤੱਕ ਦਾਖਲੇ ਦੀ ਪ੍ਰਕਿਆ ਸ਼ੁਰੂ ਕੀਤੀ ਜਾਵੇਗੀ । ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਵਿੱਚ 10 %, ਪ੍ਰਾਇਮਰੀ ਤੋਂ 5ਵੀਂ ਤੱਕ 5 %, ਅਤੇ ਸੈਕੰਡਰੀ ਵਿੱਚ ਛੇਵੀਂ ਤੋਂ 12ਵੀਂ ਤੱਕ 5 % ਦਾਖਲੇ ਵਧਾਉਣ ਦਾ ਫੈਸਲਾ ਲਿਆ ਹੈ । ਇਸ ਲਈ ਹਰ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹਰ ਰੋਜ਼ ਦਾਖਲੇ ਦੀ ਸਮੀਖਿਆ ਕਰਨਗੇ ।

ਵਿਦਿਆਰਥੀਆਂ ਨੂੰ ਦਾਖਲੇ ਲਈ ਸਕੂਲ ਜਾਣ ਦੀ ਜ਼ਰੂਰਤ ਨਹੀਂ ਹੈ ਉਹ Epunjab ਪੋਰਟਲ ‘ਤੇ ਆਨਲਾਈਨ ਦਾਖਲਾ ਲਿੰਕ ਰਾਹੀਂ ਦਾਖਲਾ ਅਤੇ ਰਜਿਸਟ੍ਰੇਸ਼ਨ ਫਾਰਮ ਭਰ ਸਕਦੇ ਹਨ । ਦਾਅਵਾ ਕੀਤਾ ਜਾ ਰਿਹਾ ਨਿਯਮਾਂ ਅਤੇ ਦਸਤਾਵੇਜ਼ਾਂ ਮੁਤਾਬਿਕ ਹੀ ਦਾਖਲਾ ਮਿਲੇਗਾ । ਇਸ ਦੇ ਲਈ ਟੋਲ ਨੰਬਰ 18001802139 ਜਾਰੀ ਕੀਤਾ ਗਿਆ ਹੈ ।

Exit mobile version