The Khalas Tv Blog Punjab ਪੰਜਾਬ :ਸਰਕਾਰੀ ਮੁਲਾਜ਼ਮਾਂ ਲਈ 6ਵੇਂ PAY COMMISSION ਦੇ ਏਰੀਅਰ ਨਾਲ ਜੁੜੀ ਵੱਡੀ ਖ਼ਬਰ
Punjab

ਪੰਜਾਬ :ਸਰਕਾਰੀ ਮੁਲਾਜ਼ਮਾਂ ਲਈ 6ਵੇਂ PAY COMMISSION ਦੇ ਏਰੀਅਰ ਨਾਲ ਜੁੜੀ ਵੱਡੀ ਖ਼ਬਰ

ਪੰਜਾਬ ਸਰਕਾਰ ਦੇ ਬਜਟ ਇਜਲਾਸ ਦੌਰਾਨ ਵਿੱਤ ਮੰਤਰੀ ਤੋਂ ਪੁੱਛਿਆ ਗਿਆ ਸੀ DA ਅਤੇ ਏਰੀਅਰ ‘ਤੇ ਸਵਾਲ

‘ਦ ਖ਼ਾਲਸ ਬਿਊਰੋ : ਸੋਮਵਾਰ 27 ਮਈ ਨੂੰ ਭਗਵੰਤ ਮਾਨ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਕਿਹਾ ਸੀ ਕੀ ਸੂਬੇ ਦੇ ਸਿਰ ‘ਤੇ ਲੱਗਾਤਾਰ ਕਰਜ਼ੇ ਦਾ ਬੋਝ ਵਧ ਰਿਹਾ ਹੈ। ਮੁਲਾਜ਼ਮਾਂ ਦੀ ਤਨਖ਼ਾਹ ‘ਤੇ ਹੀ ਖ਼ਜਾਨੇ ਦਾ ਵੱਡਾ ਹਿੱਸਾ ਖਰਚ ਹੋ ਰਿਹਾ ਹੈ ਅਜਿਹੇ ਵਿੱਚ 6ਵੇਂ ਪੇਅ ਕਮਿਸ਼ਨ ਦੇ ਏਰੀਅਰ ਦਾ ਬਕਾਇਆ ਮਿਲਣ ਨੂੰ ਲੈਕੇ ਵਿੱਤ ਮੰਤਰੀ ਹਰਪਾਲ ਚੀਮਾ ਕੋਲੇ ਪ੍ਰਸ਼ਨਕਾਲ ਦੌਰਾਨ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ ।

ਵਿੱਤ ਮੰਤਰੀ ਚੀਮਾ ਦਾ ਜਵਾਬ

2016 ਨੂੰ ਪੰਜਾਬ ਵਿੱਚ 6ਵਾਂ PAY COMMISSION ਲਾਗੂ ਹੋਇਆ ਸੀ ਪਰ 2 ਸਰਕਾਰਾਂ ਬਦਲ ਗਇਆਂ ਪਰ ਮੁਲਾਜ਼ਮਾਂ ਨੂੰ ਏਰੀਅਰ ਅਤੇ DA ਦੀ ਕਿਸ਼ਤ ਨਹੀਂ ਮਿਲੀ। ਮੁਲਾਜ਼ਮ ਲਗਾਤਾਰ ਧਰਨੇ ‘ਤੇ ਬੈਠੇ ਨੇ ਪਰ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈ, ਹੁਣ ਨਵੀਂ ਭਗਵੰਤ ਮਾਨ ਸਰਕਾਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਕਾਫੀ ਉਮੀਦ ਸੀ ਪਰ ਹੁਣ ਬਜਟ ਇਜਲਾਸ ਦੌਰਾਨ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਸਵਾਲ ਪੁੱਛਿਆ ਗਿਆ ਤਾਂ ਜਵਾਬ ਹੈਰਾਨ ਕਰਨ ਵਾਲਾ ਸੀ। ਚੀਮਾ ਨੇ ਕਿਹਾ ਕੀ ਸਰਕਾਰੀ ਮੁਲਾਜ਼ਮਾਂ ਦੇ ਏਰੀਅਰ ਅਤੇ DA ਦੇਣ ਦਾ ਸਮਾਂ ਤੈਅ ਨਹੀਂ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਦਾ ਇਹ ਜਵਾਬ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕਰਨ ਵਾਲਾ ਹੈ ਕਿਉਂਕਿ 6 ਸਾਲ ਤੋਂ ਮੁਲਾਜ਼ਮ ਏਰੀਅਰ ਦਾ ਇੰਤਜ਼ਾਰ ਕਰ ਰਹੇ ਸਨ ਜਦਕਿ ਕੇਂਦਰ ਸਰਕਾਰ 7ਵਾਂ ਪੇਅ ਕਮਿਸ਼ਨ ਲਾਗੂ ਕਰਨ ਜਾ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਦੇ ਵਿੱਚ DA 5 ਫੀਸਦੀ ਤੱਕ ਵਾਧਾ ਹੋਵੇਗਾ ।

ਦਿਵਿਆਂਗਾ ਨੂੰ ਵੀ ਇਕ ਹੀ ਪੈਨਸ਼ਨ

ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਇਕ ਲਾਭ ਸਿੰਘ ਉਗੋਕੇ ਨੇ ਸਮਾਜਿਕ ਸੁਰੱਖਿਆ ਮੰਤਰੀ ਤੋਂ ਦਿਵਿਆਂਗ ਲੋਕਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਬਾਰੇ ਸਵਾਲ ਪੁੱਛਿਆ ਤਾਂ ਮੰਤਰੀ ਵੱਲੋਂ ਜਵਾਬ ਆਇਆ ਹੈ ਕਿ ਸਰਕਾਰ ਡੱਬਲ ਪੈਨਸ਼ਨ ‘ਤੇ ਵਿਚਾਰ ਨਹੀਂ ਕਰ ਰਹੀ ਹੈ। ਦਿਵਿਆਂਗਾਂ ਨੂੰ ਪਹਿਲਾਂ ਤੋਂ ਮਦਦ ਦਿੱਤੀ ਜਾਂਦੀ ਹੈ, ਇਕ ਵਿਅਕਤੀ ਨੂੰ ਇੱਕ ਹੀ ਪੈਨਸ਼ਨ ਦਿੱਤੀ ਜਾਵੇਗੀ। ਇਸ ਦੌਰਾਨ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਸਰਕਾਰ ਨੂੰ ਅਪੀਲ ਕੀਤੀ ਦਿਵਿਆਂਗ ਨੂੰ ਹਸਪਤਾਲ ਤੋਂ ਸਰਟਿਫਿਕੇਟ ਬਣਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨੂੰ ਦੂਰ ਕੀਤਾ ਜਾਵੇ ।

Exit mobile version