The Khalas Tv Blog Punjab ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਿਆ, 1 ਘੰਟਾਂ ਪਹਿਲਾਂ ਸ਼ੁਰੂ,2 ਘੰਟੇ ਪਹਿਲਾਂ ਛੁੱਟੀ !
Punjab

ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਿਆ, 1 ਘੰਟਾਂ ਪਹਿਲਾਂ ਸ਼ੁਰੂ,2 ਘੰਟੇ ਪਹਿਲਾਂ ਛੁੱਟੀ !

ਬਿਉਰੋ ਰਿਪੋਰਟ – ਹਰਿਆਣਾ ਤੋਂ ਬਾਅਦ ਹੁਣ ਪੰਜਾਬ ਨੇ ਵੀ ਲੂ ਚੱਲਣ ਦੀ ਵਜ੍ਹਾ ਕਰਕੇ ਸਕੂਲ ਦਾ ਸਮਾਂ ਬਦਲ ਦਿਆ ਹੈ । ਸਰਕਾਰੀ ਆਦੇਸ਼ ਦੇ ਮੁਤਾਬਿਕ 20 ਮਈ ਤੋਂ 31 ਮਈ ਤੱਕ ਸਾਰੇ ਸਰਕਾਰੀ,ਸਹਾਇਕ ਸਰਕਾਰੀ,ਪ੍ਰਾਈਵੇਟ ਸਕੂਲ ਦਾ ਸਮਾਂ ਹੁਣ ਸਵੇਰ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ । ਪਹਿਲਾਂ ਸਕੂਲ ਸਵੇਰ 8 ਵਜੇ ਤੋਂ 2 ਵਜੇ ਤੱਕ ਹੁੰਦਾ ਸੀ ।

ਹਰਿਆਣਾ ਵਿੱਚ ਸਕੂਲਾਂ ਦੇ ਸਮੇਂ ਵਿੱਚ ਬੀਤੇ ਦਿਨ ਤੋਂ ਬਦਲਾਅ ਕੀਤਾ ਗਿਆ ਸੀ । ਜਿਸ ਨੂੰ ਸ਼ਨਿੱਚਰਵਾਰ 18 ਮਈ ਨੂੰ ਲਾਗੂ ਕੀਤਾ ਗਿਆ ਹੈ । ਇਸ ਹੁਕਮ ਦੇ ਮੁਕਾਬਿਕ ਸਵੇਰ 7 ਵਜੇ ਸਕੂਲ ਖੁੱਲੇਗਾ ਅਤੇ ਦੁਪਹਿਰ 12 ਵਜੇ ਬੰਦ ਹੋਵੇਗਾ ।

ਪੰਜਾਬ ਵਿੱਚ ਗਰਮੀ ਦਾ ਅਪਡੇਟ

ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ । ਪਾਰਾ ਹੁਣ 47 ਡਿਗਰੀ ਦੇ ਆਲੇ ਦੁਆਲੇ ਪਹੁੰਚ ਗਿਆ ਹੈ,18 ਮਈ ਨੂੰ ਮੁਹਾਲੀ ਵਿੱਚ ਸਭ ਤੋਂ ਵੱਧ ਦਿਨ ਦਾ ਤਾਪਮਾਨ 46.1 ਡਿਗਰੀ ਦਰਜ ਕੀਤਾ ਗਿਆ ਹੈ,45 ਡਿਗਰੀ ਨਾਲ ਪਠਾਨਕੋਟ ਦੂਜੇ ਨੰਬਰ ‘ਤੇ ਹੈ, ਅੰਮ੍ਰਿਤਸਰ,ਲੁਧਿਆਣਾ,ਪਟਿਆਲਾ ਸਮੇਤ ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਵੀ 43 ਤੋਂ 44 ਡਿਗਰੀ ਦੇ ਵਿਚਾਲੇ ਦਰਜ ਕੀਤਾ ਗਿਆ ਹੈ । । ਯੂਰਪੀ ਮੌਸਮ ਏਜੰਸੀਆਂ ਮੁਤਾਬਕ ਅਲ ਨੀਨੋ ਦਾ ਪ੍ਰਭਾਵ ਖਤਮ ਹੋ ਗਿਆ ਹੈ ਅਤੇ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ। ਮੌਸਮ ਵਿਭਾਗ ਨੇ ਪਹਿਲੀ ਹੀ ਜਾਣਕਾਰੀ ਦਿੱਤੀ ਸੀ ਕਿ 16 ਮਈ ਤੋਂ ਲੈਕੇ 20 ਮਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਲੂ ਚੱਲੇਗੀ । ਉਧਰ ਸਵੇਰ ਅਤੇ ਰਾਤ ਦਾ ਤਾਪਮਾਨ ਵੀ ਵੱਟ ਕੱਢ ਰਿਹਾ ਹੈ, ਬੀਤੇ ਦਿਨ ਦੇ ਮੁਕਾਬਲੇ ਘੱਟੋ-ਘੱਟ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਮੁਹਾਲੀ ਅਤੇ ਚੰਡੀਗੜ੍ਹ ਵਿੱਚ ਸਭ ਤੋਂ ਵੱਧ 29 ਡਿਗਰੀ ਸਵੇਰ ਦਾ ਤਾਪਮਾਨ ਦਰਜ ਕੀਤਾ ਗਿਆ ਹੈ । ਰੋਪੜ ਵਿੱਚ ਸਿਫ 22 ਡਿਗਰੀ ਤਾਪਮਾਨ ਹੈ ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 26 ਤੋਂ 27 ਦੇ ਵਿਚਾਲੇ ਹੈ ।

ਉਧਰ ਹਰਿਆਣਾ ਵਿੱਚ ਵੀ ਦਿਨ ਦੇ ਤਾਪਮਾਨ ਵਿੱਚ 1.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਸਿਰਸਾ ਵਿੱਚ ਤਾਪਮਾਨ 47 ਡਿਗਰੀ ਪਹੁੰਚ ਗਿਆ ਹੈ ਬਾਕੀ ਜ਼ਿਲ੍ਹਿਆਂ ਦਾ ਤਾਪਮਾਨ ਵੀ 45 ਤੋਂ 46 ਦੇ ਵਿਚਾਲੇ ਹੈ । ਸਵੇਰ ਦਾ ਤਾਪਮਾਨ ਵੀ 0.6 ਡਿਗਰੀ ਵਧਿਆ ਹੈ । ਮੇਵਾਤ ਦਾ ਸਭ ਤੋਂ ਵੱਧ 30 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ।

 

Exit mobile version