The Khalas Tv Blog Punjab ‘ਮੈਨੂੰ ਤੁਹਾਡੇ ਹੈਲੀਕਾਪਟਰ ਦੀ ਨਹੀਂ ਜ਼ਰੂਰਤ ! ਜਿਸ ਮੰਤਰੀ ‘ਤੇ ਲੋਕ ਥੂਹ-ਥੂਹ ਕਰ ਰਹੇ ਹਨ ਉਸ ਨੂੰ ਨਹੀਂ ਹਟਾਇਆ !
Punjab

‘ਮੈਨੂੰ ਤੁਹਾਡੇ ਹੈਲੀਕਾਪਟਰ ਦੀ ਨਹੀਂ ਜ਼ਰੂਰਤ ! ਜਿਸ ਮੰਤਰੀ ‘ਤੇ ਲੋਕ ਥੂਹ-ਥੂਹ ਕਰ ਰਹੇ ਹਨ ਉਸ ਨੂੰ ਨਹੀਂ ਹਟਾਇਆ !

ਬਿਊਰੋ ਰਿਪੋਰਟ : ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਰਾਜਪਾਲ ਬਨਵਾਲੀ ਲਾਲ ਪੁਰੋਹਿਤ ਖਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਸਿਆਸੀ ਹਮਲਿਆਂ ਦਾ ਜਵਾਬ ਦੇਣ ਲਈ ਰਾਜਪਾਲ ਨੇ ਪ੍ਰੈਸ ਕਾਂਫਰੈਂਸ ਕੀਤੀ । ਉਨ੍ਹਾਂ ਨੇ ਕਿਹਾ ਵਿਧਾਨਸਭਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੇਰੇ ‘ਤੇ ਇਲਜ਼ਾਮ ਲਗਾਉਂਦੇ ਹਨ ਕਿ ਮੈਂ ਸੂਬੇ ਦਾ ਹੈਲੀਕਾਪਟਰ ਲੈਕੇ ਘੁੰਮ ਰਿਹਾ ਸੀ,ਉਨ੍ਹਾਂ ਕਿਹਾ ਮੁੱਖ ਮੰਤਰੀ ਜੀ ਮੈਨੂੰ ਤੁਹਾਡਾ ਹੈਲੀਕਾਪਟਰ ਨਹੀਂ ਚਾਹੀਦਾ ਹੈ ਜਦੋਂ ਤੱਕ ਮੈਂ ਪੰਜਾਬ ਦਾ ਰਾਜਪਾਲ ਹਾਂ ਸੜਕ ਦੇ ਰਸਤੇ ਹੀ ਜਾਵਾਂਗਾ ਹਰ ਇੱਕ ਪਿੰਡ ਦੇ ਲੋਕਾਂ ਨੂੰ ਮਿਲਾਗਾ । ਰਾਜਪਾਲ ਨੇ ਕਿਹਾ ਮੈਨੂੰ ਲੋਕਾਂ ਨੇ ਦੌਰੇ ਦੌਰਾਨ ਦੱਸਿਆ ਕਿ 9 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਇਸੇ ਤੋਂ ਹੀ ਸਰਕਾਰ ਡਰ ਦੀ ਹੈ,ਉਨ੍ਹਾਂ ਦੀ ਪੋਲ ਨਾ ਖੁੱਲ ਜਾਵੇ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਵਰਤੀ ਜਾਣ ਵਾਲੀ ਭਾਸ਼ਾ ਨੂੰ ਲੈਕੇ ਵੀ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਘੇਰਿਆ । ਰਾਜਪਾਲ ਨੇ ਸਾਫ ਕੀਤਾ ਕਿ ਵਿਧਾਨਸਭਾ ਤੋਂ ਆਏ ਬਿੱਲਾਂ ‘ਤੇ ਉਹ ਕਾਨੂੰਨੀ ਸਲਾਹ ਲੈਣ ਅਤੇ ਫਿਰ ਹੀ ਬਿੱਲਾਂ ਨੂੰ ਮਨਜ਼ੂਰੀ ਦੇਣ ਬਾਰੇ ਫੈਸਲਾ ਕਰਨਗੇ । ਉਨ੍ਹਾਂ ਕਿਹਾ ਮੈਂ ਸੰਵਿਧਾਨਿਕ ਜਾਂਚ ਕਰਾਂਗਾ ਕਿ ਜਿਹੜਾ ਸੈਸ਼ਨ ਬੁਲਾਇਆ ਗਿਆ ਹੈ ਉਹ ਠੀਕ ਹੈ ਜਾਂ ਨਹੀਂ,ਕਿਉਂਕਿ ਇਹ ਬਜਟ ਸੈਸ਼ਨ ਦਾ ਹਿੱਸਾ ਸੀ ਇਸ ਵਿੱਚ ਉਸੇ ਹੀ ਚੀਜ਼ ‘ਤੇ ਵਿਚਾਰ ਹੋਣਾ ਚਾਹੀਦਾ ਸੀ ਜਿਸ ਲਈ ਸੈਸ਼ਨ ਬੁਲਾਇਆ ਗਿਆ ਸੀ । ਰਾਜਪਾਲ ਨੇ ਕਿਹਾ ਮੈਨੂੰ ਹੁਣ ਤੱਕ ਏਜੰਡਾ ਨਹੀਂ ਭੇਜਿਆ ਗਿਆ ਕਿ ਕਿਸ ਮੁੱਦੇ ‘ਤੇ ਸੈਸ਼ਨ ਸੱਦਿਆ ਗਿਆ ਸੀ । ਉਨ੍ਹਾਂ ਬਜਟ ਇਜਲਾਸ ਦੀ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੈਂ ਮੁੱਖ ਮੰਤਰੀ ਦੀ ਅਪੀਲ ਮੰਨ ਦੇ ਹੋਏ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕੀਤੀ ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਸੀ ਪਰ ਉਹ ਉਲਟਾ ਮੇਰੇ ਖਿਲਾਫ ਹੀ ਬੋਲਣ ਲੱਗ ਗਏ । ਰਾਜਪਾਲ ਨੇ ਮੰਤਰੀ ਨੂੰ ਹਟਾਏ ਨਾ ਜਾਣ ‘ਤੇ ਵੀ ਮਾਨ ਸਰਕਾਰ ਨੂੰ ਘੇਰਿਆ

‘ਦਾਗੀ ਮੰਤਰੀ ਨੂੰ ਨਹੀਂ ਹਟਾਇਆ’

ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹਰ ਵਾਰ ਇੱਕ ਹੀ ਇਲਜ਼ਾਮ ਹੈ ਕਿ ਰਾਜਪਾਲ ਦਖਲ ਅੰਦਾਜ਼ੀ ਕਰ ਰਿਹਾ ਹੈ । ਮੇਰੀ ਚੁਣੌਤੀ ਹੈ ਕਿ ਸਾਬਿਤ ਕਰਨ ਕਿ ਇੱਕ ਵੀ ਦਖਲ ਅੰਦਾਜੀ ਕੀਤੀ ਹੋਵੇ। ਇਨ੍ਹਾਂ ਜ਼ਰੂਰ ਹੈ ਇੱਕ ਮੰਤਰੀ ਹੈ ਜਿਸ ਨੇ ਗਲਤ ਕੰਮ ਕੀਤਾ ਹੈ ਥੂ-ਥੂ ਹੋ ਰਹੀ ਹੈ ਪੂਰੇ ਪੰਜਾਬ ਵਿੱਚ,ਨਹੀਂ ਕੱਢਿਆ ਮੈਂ ਕੀ ਕਰ ਲਿਆ । ਤੁਹਾਡੀ ਮਰਜ਼ੀ ਦੇ ਨਾਲ ਰਾਜਪਾਲ ਨਹੀਂ ਜਾ ਸਕਦਾ ਹੈ, ਤੁਹਾਨੂੰ ਸੰਵਿਧਾਨ ਦੇ ਮੁਤਾਬਿਕ ਕੰਮ ਕਰਨਾ ਪਏਗਾ, 10 ਵਾਰ ਹੋਰ ਨਰਾਜ਼ ਹੋ ਜਾਣ,ਹੋਰ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਲੈਣ। ਉਹ ਜਿਸ ਸਕੂਲ ਵਿੱਚ ਪੜ ਰਹੇ ਹਨ ਮੈਂ ਉਸ ਦਾ ਹੈਡਮਾਟਰ ਹੋ ਕੇ ਰਿਟਾਇਡ ਹੋ ਗਿਆ ਹਾਂ। ਵਿਧਾਨਸਭਾ ਦੇ ਅੰਦਰ ਬੋਲਿਆ ਜੇਕਰ ਬਾਹਰ ਬੋਲਣਗੇ ਤਾਂ ਕਾਰਵਾਈ ਹੋਵੇਗੀ,ਮੇਰੀ ਲੀਗਲ ਟੀਮ ਬੈਠੀ ਹੈ ।

‘ਮੁੱਖ ਮੰਤਰੀ ਨੇ ਮੇਰਾ ਮਜ਼ਾਕ ਉਡਾਇਆ’

ਰਾਜਪਾਲ ਨੇ ਕਿਹਾ ਮੈਂ ਮੁੱਖ ਮੰਤਰੀ ਕੋਲੋ ਜਵਾਬ ਲਈ ਸਿਰਫ਼ ਪੱਤਰ ਹੀ ਨਹੀਂ ਲਿੱਖ ਦਾ ਹਾਂ ਫੋਨ ਵੀ ਕਰਦਾ ਹਾਂ ਪਰ ਉਹ ਕਦੇ ਮੇਰਾ ਫੋਨ ਨਹੀਂ ਚੁੱਕੇ ਦੇ ਹਨ। ਰਾਜਪਾਲ ਨੇ ਕਿਹਾ ਵਿਧਾਨਸਭਾ ਵਿੱਚ ਮੇਰਾ ਉਨ੍ਹਾਂ ਨੇ ਬਹੁਤ ਮਜ਼ਾਕ ਉਡਾਇਆ ਹੈ, ਉਹ ਕਹਿੰਦੇ ਹਨ ਰਾਜਪਾਲ ਬਹੁਤ ਲਵ ਲੈਟਰ ਲਿੱਖ ਰਹੇ ਹਨ । ਇਹ ਭਾਸ਼ਾ ਹੈ ਮੁੱਖ ਮੰਤਰੀ ਦੀ ? ਜਦਕਿ ਮੈਂ ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਨ ਕਰ ਰਿਹਾ ਹਾਂ ਇਹ ਹੀ ਸੁਪਰੀਮ ਕੋਰਟ ਗਏ ਸਨ। ਮੁੱਖ ਮੰਤਰੀ ਅਤੇ ਰਾਜਪਾਲ ਸੰਵਿਧਾਨਿਕ ਅਹੁਦਾ ਹੈ ਸਾਰਿਆਂ ਦੇ ਆਪੋ ਆਪਣੇ ਅਧਿਕਾਰਾਂ ਬਾਰੇ ਦੱਸਿਆ ਗਿਆ ਹੈ, ਰਾਜਪਾਲ ਨੂੰ ਅਧਿਕਾਰ ਹੈ ਕਿ ਉਹ ਮੁੱਖ ਮੰਤਰੀ ਤੋਂ ਜਾਣਕਾਰੀ ਹਾਸਲ ਕਰੇ, ਜੋ ਵੀ ਪ੍ਰਸ਼ਾਸਨਿਕ ਅਤੇ ਕਾਨੂੰਨੀ ਮੁੱਦੇ ਹਨ । ਮੈਂ ਉਨ੍ਹਾਂ ਦੇ ਨਿੱਜੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ ਮੰਗੀ ਹੈ।ਮੁੱਖ ਮੰਤਰੀ ਦੀ ਇਹ ਡਿਊਟੀ ਹੈ ਕਿ ਉਹ ਸੰਵਿਧਾਨ ਦੀ ਧਾਰਾ 167 B ਦੇ ਤਹਿਤ ਸਾਰੀ ਜਾਣਕਾਰੀ ਰਾਜਪਾਲ ਨਾਲ ਸਾਂਝੀ ਕਰੇ, ਇਸ ਨੂੰ ਮੁੱਖ ਮੰਤਰੀ ਲਵ ਲੈਟਰ ਦੱਸ ਦੇ ਹਨ। ਇਸ ਤੋਂ ਵੀ ਮਾੜੀ ਭਾਸ਼ਾ ਹੈ ਤਾਂ ਉਹ ਵਰਤ ਸਕਦੇ ਹਨ,ਇਹ ਲਵ ਲੈਟਰ ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਉਹ ਜਵਾਬਦੇਹੀ ਤੋਂ ਬਚ ਨਹੀਂ ਸਕਦੇ ਹਨ। ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ,ਕਿਸੇ ਨੂੰ ਖੁਸ਼ ਕਰਨ ਅਤੇ ਦੁੱਖੀ ਕਰਨ ਲਈ ਕੰਮ ਨਹੀਂ ਕਰ ਰਿਹਾ ਹਾਂ।

ਯੂਨੀਵਰਸਿਟੀ ਦੇ ਮੁੱਦੇ ਤੇ ਦਿੱਤਾ ਜਵਾਬ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਮੇਰੇ ‘ਤੇ ਮੁੱਖ ਮੰਤਰੀ ਮਾਨ ਇਲਜ਼ਾਮ ਲੱਗਾ ਰਹੇ ਹਨ ਕਿ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਮਲੇ ਵਿੱਚ ਹਰਿਆਣਾ ਦਾ ਪੱਖ ਲੈ ਰਿਹਾ ਹਾਂ । ਜਦਕਿ 9 ਜੁਲਾਈ 2022 ਵਿੱਚ ਨਾਰਥ ਜ਼ੋਨ ਕੌਂਸਿਲ ਦੀ ਜੈਪੁਰ ਵਿੱਚ ਜਦੋਂ ਮੀਟਿੰਗ ਹੋਈ ਸੀ ਉਸ ਵੇਲੇ ਚੇਅਰ ਤੋਂ ਨਿਰਦੇਸ਼ ਆਏ ਸਨ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦੇ ਨਾਤੇ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਫੰਡਿੰਗ ਦੇ ਮੁੱਦੇ ਨੂੰ ਹੱਲ ਕਰੋ । ਜਿਸ ਤੋਂ ਬਾਅਦ ਮੈਂ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀਆਂ ਮੀਟਿੰਗ ਬੁਲਾਈ। ਰਾਜਪਾਲ ਨੇ ਕਿਹਾ ਇਹ ਪਰੇਸ਼ਾਨੀ ਇਸ ਲਈ ਹੋਈ ਕਿਉਂਕਿ ਯੂਨੀਵਰਸਿਟੀ ਨੇ ਕਿਹਾ ਉਨ੍ਹਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ 60 ਫੀਸਦੀ ਕੇਂਦਰ ਅਤੇ 40 ਫੀਸਦੀ ਪੰਜਾਬ ਦਿੰਦਾ ਹੈ। ਗਵਰਨਰ ਨੇ ਕਿਹਾ ਮੁੱਖ ਮੰਤਰੀ ਇੱਕ ਪਾਸੇ ਕਹਿੰਦੇ ਹਨ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਅਸੀਂ ਸਾਰਾ ਪੈਸਾ ਦੇਵਾਂਗੇ। ਵਾਇਸ ਚਾਂਸਲਰ ਨੇ ਦੱਸਿਆ ਕਿ ਪੰਜਾਬ ਨੇ ਹੁਣ ਤੱਕ 493.9 ਕਰੋੜ ਨਹੀਂ ਦਿੱਤੇ ਹਨ । ਜਦਕਿ ਸੂਬੇ ਨੇ 5 ਸਾਲਾ ਵਿੱਚ 696 ਕਰੋੜ ਦੇਣੇ ਸਨ ਦਿੱਤੇ ਸਿਰਫ਼ 203 ਕਰੋੜ । ਮੈਂ ਤਾਂ ਸਿਰਫ ਸੁਝਾਅ ਦਿੱਤਾ ਹੈ ਕਿ ਹਰਿਆਣਾ ਮੰਗ ਕਰ ਰਿਹਾ ਹੈ ਕਿ ਸਿਰਫ ਤਿੰਨ ਜ਼ਿਲ੍ਹੇ ਦੇ ਕਾਲਜਾਂ ਨੂੰ ਮਾਨਤਾ ਦੇ ਦਿਉ ਹਰਿਆਣਾ ਪੈਸੇ ਦੇਵੇਗਾ । ਇਸ ਨਾਲ ਕਿਹੜਾ ਪੰਜਾਬ ਦਾ ਹੱਕ ਜਾ ਰਿਹਾ ਹੈ,ਉਲਟਾ ਤੁਹਾਡੀ ਆਮਦਨ ਵਧੇਗੀ। ਮੈਂ ਇਹ ਵੀ ਕਿਹਾ ਹੈ ਇਹ ਸੁਝਾਅ ਹੈ ਮਨੋ ਨਾ ਮਨੋ ਇਹ ਤੁਹਾਡੇ ‘ਤੇ ਹੈ । ਜਦਕਿ ਮੇਰੇ ‘ਤੇ ਇਲਜ਼ਾਮ ਲਗਾਉਣਾ ਇਹ ਠੀਕ ਨਹੀਂ ਹੈ,ਤੁਸੀਂ ਪੈਸਾ ਦੇ ਨਹੀਂ ਪਾ ਰਹੇ ਹੋ ਤੁਹਾਨੂੰ ਥੋੜ੍ਹਾ ਸਹਾਰਾ ਮਿਲ ਜਾਵੇਗਾ ।

ਵਇਸ ਚਾਂਸਲਰ ਦੇ ਮੁੱਦੇ ‘ਤੇ ਜਵਾਬ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਮੈਂ ਵਾਇਸ ਚਾਂਸਲਰ ਦੇ ਮੁੱਦੇ ‘ਤੇ ਟੰਗ ਅੜਾਈ ਹੈ, ਜਦੋਂ ਫੈਸਲਾ ਹੋਇਆ ਹੈ UGC ਦੇ ਨਿਯਮਾਂ ਮੁਤਾਬਿਕ ਹੀ ਵਾਇਸ ਚਾਂਸਲਰ ਦੀ ਨਿਯੁਕਤੀ ਹੋਵੇਗੀ ਤਾਂ ਫਿਰ ਤੁਸੀਂ ਚੀਫ ਸਕੱਤਰ,ਐਡੀਸ਼ਨਲ ਸਕੱਤਰ ਦੀ ਕਮੇਟੀ ਬਣਾ ਕੇ ਨਾਂ ਮੇਰੇ ਕੋਲ ਭੇਜ ਦਿੱਤੇ । ਤੁਸੀਂ ਕਿਸੇ ਦਾ ਇੰਟਰਵਿਊ ਨਹੀਂ ਲਿਆ, ਮੈਂ ਉਨ੍ਹਾਂ ਦਾ ਇੰਟਰਵਿਊ ਲੈਣ ਤੋਂ ਬਾਅਦ ਤੁਹਾਨੂੰ ਨਾਂ ਭੇਜਿਆ ਨਾਲ ਇਹ ਵੀ ਲਿੱਖਿਆ ਕਿ UGC ਦੀ ਗਾਈਡ ਲਾਈਨ ਦੇ ਨਾਲ ਤੁਸੀਂ ਅੱਗੋ ਦੀ ਵੀਸੀ ਦੇ ਨਾਂ ਮੈਨੂੰ ਭੇਜੋਗੇ, ਜਿਸ ਵਿੱਚ ਚੀਫ ਸਕੱਤਰ ਨਹੀਂ ਹੋਵੇਗਾ ਬਲਕਿ ਉਸ ਵਿਸ਼ੇ ਦੇ ਮਾਹਿਰ ਹੋਣਗੇ ਜਿਸ ਯੂਨੀਵਰਸਿਟੀ ਦੇ ਲਈ ਚਾਂਸਲਰ ਚੁਣਿਆ ਜਾਣਾ ਹੈ । ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਸੁਨੀਲ ਮਿੱਤਲ ਨੂੰ ਮੈਂ ਇਸ ਸ਼ਰਤ ਦੇ ਮਨਜ਼ੂਰੀ ਦਿੱਤੀ ਸੀ ਕਿ ਕਿਉਂਕਿ ਯੂਨੀਵਰਸਿਟੀ ਵਿੱਚ ਪਿਛਲੇ ਡੇਢ ਸਾਲ ਤੋਂ ਕੋਈ ਵੀਸੀ ਨਹੀਂ ਸੀ ।

ਰਾਜਪਾਲ ਨੂੰ ਚਿੱਠੀ ਲਿੱਖਣ ਤੋਂ ਇਲਾਵਾ ਕੋਈ ਕੰਮ ਨਹੀਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਰਾਜਪਾਲ ਸਾਹਿਬ ਕਹਿੰਦੇ ਹਨ ਇਜਲਾਸ ਬੁਲਾਉਣ ਦੀ ਕੀ ਜ਼ਰੂਰਤ ਹੈ। ਉਹ ਖਾਲੀ ਬੈਠੇ ਹਨ, ਉਨ੍ਹਾਂ ਨੂੰ ਚਿੱਠੀ ਲਿੱਖਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਉਹ ਕਹਿੰਦੇ ਹਨ ਕਿ ਚਿੱਠੀ ਦਾ ਜਵਾਬ ਨਹੀਂ ਦਿੰਦੇ,ਅਸੀਂ ਬਹੁਤ ਦੇ ਜਵਾਬ ਵੀ ਦਿੰਦੇ ਹਾਂ, ਕੁਝ ਦਾ ਟਾਈਮ ਲੱਗ ਜਾਂਦਾ ਹੈ, ਗਵਰਨਰ ਦਾ ਫਰਜ਼ ਬਣ ਦਾ ਹੈ ਕਿ ਪੰਜਾਬ ਦੇ ਹੱਕ ਨੂੰ ਉੱਤੇ ਰੱਖ ਕੇ ਗੱਲ ਕਰਨ। ਪਰ ਰਾਜਪਾਲ ਉਸ ਦੇ ਉਲਟ ਕਰਦੇ ਹਨ।

Exit mobile version