The Khalas Tv Blog Punjab ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ
Punjab

ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਡ ਵਧਾਉਣ ਲਈ ਦਿੱਤੀ ਰਾਹਤ ਦੀ ਮਿਆਦ ਹੋਰ ਵਧਾ ਦਿੱਤੀ ਹੈ।

ਹੁਣ ਕਿਸਾਨ 15 ਸਤੰਬਰ ਤੱਕ ਸਕੀਮ ਦਾ ਲਾਹਾ ਲੈ ਸਕਦੇ ਹਨ।

ਦਰਅਸਲ, ਮੁੱਖ ਮੰਤਰੀ ਮਾਨ ਨੇ ਲੋਡ ਵਧਾਉਣ ਲਈ ਫ਼ੀਸ ‘ਚ ਕਟੌਤੀ ਕੀਤੀ ਸੀ ਤੇ 2500 ਰੁਪਏ ਪ੍ਰਤੀ ਹਾਰਸ-ਪਾਵਰ ਤੈਅ ਕੀਤੀ ਗਈ ਸੀ। ਹੁਣ ਤੱਕ 1.28 ਲੱਖ ਕਿਸਾਨ ਇਸ ਦਾ ਲਾਹਾ ਲੈ ਚੁਕੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਿਊਬਵੈੱਲਾਂ ਦਾ ਲੋਡ ਵਧਾਉਣ ਦੇ ਖ਼ਰਚੇ ‘ਚ ਕਟੌਤੀ ਤੋਂ ਬਾਅਦ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਤੱਕ 1.28 ਲੱਖ ਕਿਸਾਨਾਂ ਨੇ ਲੋਡ ਵਧਾਇਆ ਅਤੇ ਉਨ੍ਹਾਂ ਨੂੰ ₹123 ਕਰੋੜ ਦੀ ਬੱਚਤ ਹੋਈ ਹੈ। ਲੋਡ ਵਧਾਉਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਲਈ ਮਿਆਦ 15 ਸਤੰਬਰ ਤੱਕ ਵਧਾਈ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦੀ ਅਪੀਲ ਕੀਤੀ।

Exit mobile version