The Khalas Tv Blog India NRIs ਨੂੰ ਪੰਜਾਬ ’ਚ ਖੇਤੀ ਲਈ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਦਵਾਉਣ ਦੀ ਕੋਸ਼ਿਸ਼! ਮਾਨ ਸਰਕਾਰ ਕੇਰਲ ਨਾਲ ਮਿਲ ਕੇ ਕਰ ਰਹੀ ਹੀਲਾ
India Punjab

NRIs ਨੂੰ ਪੰਜਾਬ ’ਚ ਖੇਤੀ ਲਈ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਦਵਾਉਣ ਦੀ ਕੋਸ਼ਿਸ਼! ਮਾਨ ਸਰਕਾਰ ਕੇਰਲ ਨਾਲ ਮਿਲ ਕੇ ਕਰ ਰਹੀ ਹੀਲਾ

ਚੰਡੀਗੜ੍ਹ: ਪੰਜਾਬ ਸਰਕਾਰ ਗੈਰ-ਨਿਵਾਸੀ ਭਾਰਤੀਆਂ (NRIs) ਨੂੰ ਪੰਜਾਬ ਵਿੱਚ ਖੇਤੀਬਾੜੀ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਦੇਣ ਲਈ ਕੇਂਦਰ ਨਾਲ ਗੱਲਬਾਤ ਕਰੇਗੀ। ’ਦ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਧਾਲੀਵਾਲ ਨੇ ਬੀਤੇ ਦਿਨ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨਾਲ ਦੋਵਾਂ ਰਾਜਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ’ਤੇ ਮੀਟਿੰਗ ਕੀਤੀ ਹੈ।

ਧਾਲੀਵਾਲ ਨੇ ਕਿਹਾ ਕਿ ਦੋਵੇਂ ਸੂਬੇ ਸਾਂਝੇ ਤੌਰ ’ਤੇ ਕੇਂਦਰ ਕੋਲ ਇਹ ਮਾਮਲਾ ਚੁੱਕਣਗੇ ਤਾਂ ਜੋ ਪਰਵਾਸੀ ਭਾਰਤੀਆਂ ਨੂੰ ਲਾਭ ਪਹੁੰਚਾਉਣ ਲਈ ਨੀਤੀ ’ਚ ਬਦਲਾਅ ਕੀਤਾ ਜਾ ਸਕੇ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਭਾਰਤੀ ਮਿਸ਼ਨਾਂ ਨੂੰ ਸਥਾਨਕ ਭਾਸ਼ਾਵਾਂ ਤੋਂ ਜਾਣੂ ਸਟਾਫ਼ ਦੀ ਭਰਤੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ – ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਫਿਰ ਅੱਤਵਾਦੀ ਹਮਲਾ, 3 ਜਵਾਨ ਜ਼ਖਮੀ, 27 ਦਿਨਾਂ ’ਚ ਨੌਵਾਂ ਹਮਲਾ
Exit mobile version