The Khalas Tv Blog Punjab ਇੱਕ ਵਾਰ ਫਿਰ ਖਹਿਰੇ ਦੇ ਨਿਸ਼ਾਨੇ ‘ਤੇ ਆਈ ਪੰਜਾਬ ਸਰਕਾਰ
Punjab

ਇੱਕ ਵਾਰ ਫਿਰ ਖਹਿਰੇ ਦੇ ਨਿਸ਼ਾਨੇ ‘ਤੇ ਆਈ ਪੰਜਾਬ ਸਰਕਾਰ

ਕੱਲ੍ਹ 3 ਫਰਵਰੀ ਨੂੰ ਨਡਾਲਾ ਨਗਰ ਪੰਚਾਇਤ ਦੇ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ ਦੁਬਾਰਾ ਮੁਲਤਵੀ ਹੋ ਗਈ ਜਿਸ ਤੋਂ ਬਾਅਦ ਲਗਾਤਾਰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੰਜਾਬ ਸਰਕਾਰ ਤੇ ਹਮਲਾਵਰ ਹਨ। ਖਹਿਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਮਦੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਹਰ ਅਹੁਦੇ ਤੇ ਕਬਜਾ ਕਰਨਾ ਹੈ ਤੇ ਫਿਰ ਪੰਜਾਬ ਚ ਸਥਾਨਕ ਸੰਸਥਾਵਾਂ ਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਕੀ ਮਤਲਬ ਹੈ।

ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਹੀ ਬਦਲਾਅ ਦਾ ਮਤਬਲ ਇਹ ਹੈ ਕਿ ਸਰਕਾਰੀ ਮਸੀਨਰੀ ਨਾਲ ਹਰ ਅਹੁਦੇ ਤੇ ਕਬਜਾ ਕੀਤਾ ਜਾਵੇ । ਖਹਿਰਾ ਨੇ ਕਿਹਾ ਕਿ ਜੇਕਰ ਧੱਕੇਸ਼ਾਹੀ ਹੀ ਕਰਨੀ ਹੈ ਤਾਂ ਫਿਰ ਸਰਪੰਚਾ ਅਤੇ ਕੌਂਸਲਰਾਂ ਨੂੰ ਨਾਮਜ਼ਦ ਕਰ ਲਿਆ ਕਰੋ, ਕਿਉਂ ਚੋਣਾਂ ਕਰਵਾ ਕੇ ਪੈਸਾ ਬਰਬਾਦ ਕੀਤਾ ਜਾਂਦਾ ਹੈ।

ਨਡਾਲਾ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਪਹਿਲਾਂ 20 ਜਨਵਰੀ ਨੂੰ ਮੁਲਤਵੀ ਹੋਈ ਤੇ ਕੱਲ 3 ਫਰਵਰੀ ਨੂੰ  ਵੀ ਇਹ ਚੋਣ ਚਲਦੀ ਮੀਟਿੰਗ ਵਿਚੋਂ RO  ਦੇ ਜਾਣ ਕਰਕੇ ਮੁਅੱਤਲ ਕਰ ਦਿਤੀ ਗਈ ਸੀ।

Exit mobile version