The Khalas Tv Blog Punjab ਜਾਅਲੀ ਸਰਟੀਫਿਕੇਟ ਨਾਲ ਪ੍ਰਾਪਤ ਕੀਤੀ ਪੰਜਾਬ ਸਰਕਾਰ ਦੀ ਨੌਕਰੀ, PSEB ਵੈਰੀਫਿਕੇਸ਼ਨ ‘ਚ ਹੋਇਆ ਖੁਲਾਸਾ
Punjab

ਜਾਅਲੀ ਸਰਟੀਫਿਕੇਟ ਨਾਲ ਪ੍ਰਾਪਤ ਕੀਤੀ ਪੰਜਾਬ ਸਰਕਾਰ ਦੀ ਨੌਕਰੀ, PSEB ਵੈਰੀਫਿਕੇਸ਼ਨ ‘ਚ ਹੋਇਆ ਖੁਲਾਸਾ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਜਾਅਲੀ ਸਰਟੀਫਿਕੇਟ ਨਾਲ ਜੰਗਲਾਤ ਵਿਭਾਗ ਵਿੱਚ ਪੱਕੀ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਸਾਹਿਬ ਦੇ ਡਿਵੀਜ਼ਨਲ ਫਾਰੈਸਟ ਅਫਸਰ ਨੇ ਚਮਕੌਰ ਸਿੰਘ ਨਾਂ ਦੇ ਵਿਅਕਤੀ ਦਾ 2010 ਵਿੱਚ ਜਾਰੀ ਸਰਟੀਫਿਕੇਟ ਤਸਦੀਕ ਲਈ PSEB ਨੂੰ ਭੇਜਿਆ। ਜਾਂਚ ਵਿੱਚ ਖੁਲਾਸਾ ਹੋਇਆ ਕਿ ਰੋਲ ਨੰਬਰ ਸੁਖਦੇਵ ਕੁਮਾਰ ਨਾਂ ਦੇ ਵਿਦਿਆਰਥੀ ਨਾਲ ਸਬੰਧਤ ਸੀ, ਜਿਸ ਦੀ ਜਨਮ ਮਿਤੀ 1986 ਸੀ।

ਚਮਕੌਰ ਸਿੰਘ ਨੇ ਆਪਣੀ ਜਨਮ ਮਿਤੀ 25-5-1977 ਦਰਜ ਕਰਵਾਈ, ਜੋ ਨੌਂ ਸਾਲਾਂ ਦੇ ਅੰਤਰ ਨਾਲ ਗਲਤ ਸੀ। ਰਿਕਾਰਡ ਵਿੱਚ ਚਮਕੌਰ ਸਿੰਘ ਨਾਂ ਦਾ ਕੋਈ ਵਿਦਿਆਰਥੀ ਪ੍ਰੀਖਿਆ ਵਿੱਚ ਨਹੀਂ ਬੈਠਿਆ।PSEB ਨੇ ਤੁਰੰਤ ਚਮਕੌਰ ਸਿੰਘ ਨੂੰ ਬਲੈਕਲਿਸਟ ਕਰ ਦਿੱਤਾ ਅਤੇ ਜਾਣਕਾਰੀ ਜੰਗਲਾਤ ਵਿਭਾਗ ਨੂੰ ਭੇਜੀ।

ਵਿਭਾਗ ਵੱਲੋਂ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ। ਬੋਰਡ ਅਨੁਸਾਰ, ਹਰ ਮਹੀਨੇ ਲਗਭਗ 2000 ਸਰਟੀਫਿਕੇਟ ਤਸਦੀਕ ਲਈ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕਈ ਜਾਅਲੀ ਨਿਕਲਦੇ ਹਨ।ਇਸ ਤੋਂ ਪਹਿਲਾਂ ਰੇਲਵੇ, ਪੰਜਾਬ ਪੁਲਿਸ, ਪਾਸਪੋਰਟ ਦਫ਼ਤਰ, ਭਾਰਤੀ ਫੌਜ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਜਾਅਲੀ PSEB ਸਰਟੀਫਿਕੇਟਾਂ ਨਾਲ ਨੌਕਰੀਆਂ ਲੈਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। PSEB ਸਿਰਫ਼ ਬਲੈਕਲਿਸਟ ਕਰਦਾ ਹੈ, ਅਗਲੀ ਕਾਰਵਾਈ ਵਿਭਾਗ ਕਰਦਾ ਹੈ।

Exit mobile version